ਸ੍ਰੀ ਮੋਰਿਸਨ ਨੂੰ ਵੀਰਵਾਰ ਨੂੰ ਕੋਬਾਰਗੋ ਵਿੱਚ ਲੋਕਾਂ ਵਲੋਂ ਘੇਰ ਲਿਆ ਗਿਆ ਸੀ। ਇਹ ਉਹ ਸ਼ਹਿਰ ਹੈ ਜਿੱਥੇ ਰੌਬਰਟ ਅਤੇ ਉਸਦੇ ਪੁੱਤ ਪੈਟ੍ਰਿਕ ਸਾਲਵੇ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਲੱਗੀਆਂ ਅੱਗਾਂ ਨਾਲ ਜੂਝਦਿਆਂ ਆਪਣੀ ਜਾਨ ਗਵਾ ਲਈ ਸੀ।
ਸ਼੍ਰੀ ਕੌਂਸਟੈਂਸ ਨੇ ਆਸਟ੍ਰੇਲੀਆ ਭਰ ਵਿੱਚ ਲੱਗੀਆਂ ਅੱਗਾਂ ਤੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਰਵਈਏ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ। ਸ਼੍ਰੀ ਕੌਂਸਟੈਂਸ, ਜਿਨ੍ਹਾਂ ਨੂੰ ਮੈਲੁਆ ਬੇ ਵਿਚ ਆਪਣਾ ਘਰ ਬਚਾਉਣ ਲਈ ਵੀ ਬਹੁਤ ਜ਼ੋਰ ਲਾਉਣਾ ਪਿਆ, ਨੇ ਕਿਹਾ "ਉਹਨਾਂ ਨਾਲ ਹੁਣ ਤਕ ਪ੍ਰਧਾਨ ਮੰਤਰੀ ਵੱਲੋ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ ਪਰ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਢੁਕਵਾਂ ਸਵਾਗਤ ਕੀਤਾ ਹੈ".
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਹੈ ਕੀ "ਸਾਰਾ ਦੇਸ਼ ਇਹ ਚਾਉਂਦਾ ਹੈ ਕੀ ਤੁਸੀਂ ਪੀੜਤਾਂ ਦੀ ਖੁਲੇ ਦਿਲ ਨਾਲ ਸਹਾਇਤਾ ਕਰੋ". ਉਹਨਾਂ ਇਹ ਵੀ ਕਿਹਾ ਕਿ ਇਸ ਔਖੀ ਘੜੀ ਵਿਚ, ਐਨ ਐਸ ਡਬਲਯੂ ਰੂਰਲ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਟਜ਼ਸਿਮਨਜ਼ ਅਤੇ (ਐਨਐਸਡਬਲਯੂ ਪ੍ਰੀਮੀਅਰ) ਗਲੇਡਜ਼ ਬੇਰੇਜਿਕਲਿਅਨ, ਪ੍ਰਭਾਵੀ ਅਤੇ ਅਸਰਦਾਰ ਨੇਤਾ ਦੇ ਰੂਪ ਵਿਚ ਉਭਰੇ ਹਨ।
ਇੱਕ ਕੋਬਾਰਗੋ ਨਿਵਾਸੀ ਨੇ ਸ਼੍ਰੀ ਮੌਰਿਸਨ ਨੂੰ ਮੂਰਖ ਕਿਹਾ ਅਤੇ ਕਿਹਾ ਕੀ ਇਥੇ ਵਸਦੇ ਭਾਈਚਾਰੇ ਤੋਂ ਉਹਨਾਂ ਨੂੰ ਭਵਿਖ ਵਿੱਚ ਵੋਟਾਂ ਮਿਲਣ ਦੀ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।
ਜਦੋਂ ਇੱਕ ਸਥਾਨਕ ਮਹਿਲਾ ਵੱਲੋਂ ਸ਼੍ਰੀ ਮੋਰੀਸਨ ਨਾਲ ਹੱਥ ਮਿਲਾਨ ਤੋਂ ਗੁਰੇਜ਼ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਨੇ ਉਸਨੂੰ ਆਪਣੇ ਨਾਲ ਹੱਥ ਮਿਲਾਉਣ ਲਈ ਮਜਬੂਰ ਕੀਤਾ। ਇਸ ਮਹਿਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕੀ ਮੈਂ ਤੁਹਾਡੇ ਨਾਲ ਤਾਂ ਹੀ ਹੱਥ ਮਿਲਾਵਾਂਗੀ ਜੇ ਕਰ ਤੁਸੀਂ ਰੂਰਲ ਫਾਇਰ ਸਰਵਿਸ (RFS) ਨੂੰ ਵਧੇਰੀ ਮਾਲੀ ਸਹਾਇਤਾ ਦੇਣ ਦਾ ਵਾਅਦਾ ਕਰੋ ਅਤੇ ਇਥੇ ਦੇ ਪੀੜਤ ਲੋਕਾਂ ਦੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਵਾਈ ਨੂੰ ਵੀ ਯਕੀਨੀ ਬਣਾਉਨ ਦਾ ਵੀ ਯਤਨ ਕਰੋ।
ਜਿਥੇ ਸਕਾਟ ਮੋਰੀਸਨ ਦੇ ਇਸ ਦੌਰੇ ਪ੍ਰਤੀ ਨਾਰਾਜ਼ਗੀ ਸਾਰੀ ਦੁਨੀਆਂ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਉਥੇ ਉਹਨਾਂ ਨੇ ਮੈਲਬੌਰਨ ਦੇ ਇਕ ਰੇਡੀਓ ਸਟੇਸ਼ਨ, 3 AW ਨਾਲ ਗੱਲਬਾਤ ਕਰਦਿਆਂ ਕਿਹਾ ਕੀ ਉਹ ਇਸ ਸ਼ਬਦੀ ਸਰਗਰਮੀ ਅਤੇ ਆਲੋਚਨਾ ਨੂੰ ਨਿਜੀ ਤੋਰ ਤੇ ਨਹੀਂ ਲੈਂਦੇ ਹਨ। ਉਹਨਾਂ ਨੇ 3 AW ਦੇ ਰੇਡੀਓ ਸੰਚਾਲਕ ,ਨੀਲ ਮਿਚਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਸ ਵੇਲ਼ੇ ਰੋਹ ਵਿਚ ਹਨ ਅਤੇ ਅਕਸਰ ਇਸ ਮਾਹੌਲ ਵਿਚ ਉਹ ਆਪਣਾ ਦਰਦ, ਆਪਣਾ ਗੁੱਸਾ ਅਤੇ ਆਪਣੀ ਨਿਰਾਸ਼ਾ ਪ੍ਰਧਾਨ ਮੰਤਰੀ ਜਾਂ ਹੋਰ ਅਧਿਕਾਰੀਆਂ ਤੇ ਕੱਢਣ ਦੀ ਕੋਸ਼ਿਸ਼ ਕਰਦੇ ਹੀ ਹਨ ਪਰ ਉਹ ਜਾਂਣਦੇ ਹਨ ਕੀ ਇਸ ਔਖੀ ਘੜੀ ਵੇਲੇ, ਲੋਕ ਭਲਾਈ ਉਹਨਾਂ ਲਈ ਸਭਤੋਂ ਅਹਿਮ ਕੰਮ ਹੈ।
ਸ੍ਰੀ ਕੌਂਸਟੈਂਸ ਨੇ ਸ੍ਰੀ ਮੌਰਿਸਨ ਨੂੰ ਅਪੀਲ ਕੀਤੀ ਕਿ ਪੀੜਤਾਂ ਨੂੰ ਰੋਜ਼ਮਰਾ ਦਾ ਸਮਾਨ ਖਰੀਦਣ ਲਈ ਤੁਰੰਤ ਪੈਸੇ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕੀ ਇਥੇ ਰਹਿੰਦੇ ਬਹੁਤ ਲੋਕਾਂ ਨੇ ਆਪਣੇ ਘਰ ਅਤੇ ਕਾਰੋਬਾਰ ਗਵਾ ਲਏ ਹਨ ਅਤੇ ਇਥੇ ਅਤੇ ਮੈਲੁਆ ਬੇ ਵਿਚ ਰਹਿਣਾ ਨਰਕ ਵਿਚ ਰਹਿਣ ਦੇ ਬਰਾਬਰ ਹੋ ਗਿਆ ਹੈ।
ਉਥੋਂ ਜਾਣ ਤੋਂ ਪਹਿਲੇ ਸ਼੍ਰੀ ਕੌਂਸਟੈਂਸ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਸੱਚਮੁੱਚ ਉਹਨਾਂ ਨਾਲ ਹੱਥ ਨਹੀਂ ਮਿਲਾਉਣਾ ਚਾਹੁੰਦੇ।
ਪੂਰਬੀ ਗਿਪਸਲੈਂਡ ਇਲਾਕੇ ਸਥਿਤ ਲਖਨਊ ਮੇਮੋਰਿਯਲ ਹਾਲ ਵਿਚ ਲੋਕਾਂ ਵਲੋਂ ਪ੍ਰਧਾਨ ਮੰਤਰੀ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਲੀਨ ਵਾਲਵਰਕ, ਜਿਸ ਨੇ ਕਿ ਸਾਰਸਫੀਲਡ ਵਿਖੇ ਲੱਗੀ ਅੱਗ ਵਿਚ ਆਪਣਾ ਘਰ ਗੁਆ ਲਿਆ ਸੀ, ਨੇ ਕਿਹਾ ਕਿ ਉਹ ਸ਼੍ਰੀ ਮੋਰਿਸਨ ਨੂੰ ਇਥੇ ਵੇਖ ਕੇ ਖੁਸ਼ ਹਨ।
ਸ਼੍ਰੀ ਮੋਰੀਸਨ ਨੇ ਉਹਨਾਂ ਨੂੰ ਕਿਹਾ ਕੀ ਆਉਣ ਵਾਲਾ ਸਮਾਂ ਬਹੁਤ ਚੁਣੌਤੀ ਭਰੀਆਂ ਹੋ ਸਕਦਾ ਹੈ।
ਫੈਡਰਲ ਕੁਦਰਤੀ ਸੰਕਟਾਂ ਦੇ ਮੰਤਰੀ ਡੇਵਿਡ ਲਿਟਲਪ੍ਰਾਊਡ ਨੇ ਐਲਾਨ ਕੀਤਾ ਕੀ ਸੰਕਟ ਰਾਹਤ ਲਈ ਮੁਹਈਆ ਰਕਮ ਨੂੰ ਬੇਗਾ ਵਾਦੀ ਵਿਚ ਅੱਗਾਂ ਦੇ ਅਸਰ ਹੇਠ ਆਏ ਲੋਕਾਂ ਤੱਕ ਵੀ ਪਹੁੰਚਦਾ ਕੀਤਾ ਜਾਵੇਗਾ।
ਪ੍ਰਤੀ ਬਾਲਗ $1000 ਅਤੇ ਪ੍ਰਤੀ ਬੱਚਾ $400 ਦੀ ਰਕਮ ਦਾ ਮਨੁੱਖੀ ਸੇਵਾਵਾਂ ਵਿਭਾਗ ਵਲੋਂ ਭੁਗਤਾਨ ਕੀਤਾ ਜਾ ਰਿਹਾ ਹੈ।
ਸ਼੍ਰੀ ਲਿਟਲਪ੍ਰਾਊਡ ਨੇ ਕਿਹਾ ਇਹ ਰਕਮ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਘਰ ਜਾਂ ਤਾਂ ਪੂਰੀ ਤਰਾਂ ਤਬਾਹ ਹੋ ਗਏ ਹਨ ਜਾਂ ਉਹਨਾਂ ਦੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ। ਜੇਕਰ ਕੋਈ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੋਵੇ ਜਾਂ ਕਿਸੇ ਨੇ ਆਪਣਾ ਕੋਈ ਪਰਿਵਾਰਕ ਮੇਂਬਰ ਗੁਆ ਦਿਤਾ ਹੋਵੇ, ਉਹ ਵੀ ਇਸ ਮੁਆਵਜ਼ੇ ਦਾ ਹੱਕਦਾਰ ਹੋਵੇਗਾ।
Listen to SBS Punjabi Monday to Friday at 9 pm. Follow us on Facebook and Twitter.
