SKIP TO MAIN CONTENT

ਮੰਦਿਰ ਦੀ ਬੇਅਦਬੀ ਪਿੱਛੋਂ ਭਾਈਚਾਰੇ ਵਿੱਚ ਰੋਸ, ਪੁਲਿਸ ਮੁਤਾਬਿਕ ਘਟਨਾ ਨਫਰਤ ਤੋਂ ਪ੍ਰੇਰਿਤ ਨਹੀਂ

ਸਿਡਨੀ ਦੇ ਰੇਜੇੰਟ੍ਸ ਪਾਰਕ ਸਥਿੱਤ ਮੰਦਿਰ ਵਿੱਚ ਹੋਈ ਬੇਅਦਬੀ ਦੀ ਘਟਨਾ ਅਤੇ ਭੰਨ-ਤੋੜ ਪਿੱਛੋਂ ਆਸਟ੍ਰੇਲੀਆ ਦਾ ਹਿੰਦੂ ਭਾਈਚਾਰਾ ਅਫ਼ਸੋਸਜ਼ਦਾ ਹੈ। ਭਾਈਚਾਰੇ ਦਾ ਮੰਨਣਾ ਹੈ ਕਿ ਇਹ ਨਫ਼ਰਤ ਤੋਂ ਪ੍ਰੇਰਿਤ ਘਟਨਾ ਹੋ ਸਕਦੀ ਹੈ ਜਦਕਿ ਪੁਲਿਸ ਇਸ ਤਰਾਂ ਨਹੀਂ ਸੋਚਦੀ।

Idols broken at Hindu temple Regent's Park
Idols broken at Hindu temple at Regent's Park, NSW. Source: Hindu Council of Australia

2 min read

Published

Updated

By Mosiqi Acharya

Presented by Preetinder Grewal


Skip to article content

ਆਸਟ੍ਰੇਲੀਆ ਦਾ ਹਿੰਦੂ ਭਾਈਚਾਰਾ ਐਤਵਾਰ ਨੂੰ ਸਿਡਨੀ ਦੇ ਭਾਰਤੀਏ ਮੰਦਿਰ ਵਿੱਚ ਹੋਈ ਬੇਅਦਬੀ ਦੀ ਘਟਨਾ ਪਿੱਛੋਂ ਕਾਫੀ ਨਾਰਾਜ਼ ਅਤੇ ਉਦਾਸ ਹੈ।

ਇਸ ਘਟਨਾ ਦੌਰਾਨ ਮੰਦਿਰ ਵਿਚਲੇ ਦੇਵੀ-ਦੇਵਤਿਆਂ ਦੀਆਂ 30 ਮੂਰਤੀਆਂ ਅਤੇ ਤਸਵੀਰਾਂ ਤੋੜ ਦਿੱਤੀਆਂ ਗਈਆਂ। ਗਲੀਚੇ ਨੂੰ ਅੱਗ ਲਾਈ ਗਈ ਅਤੇ ਮੰਦਿਰ ਨੂੰ ਪੂਰੀ ਤਰਾਂ ਤਹਿਸ-ਨਹਿਸ ਕੀਤਾ ਗਿਆ।

ਇਸ ਅਫਸੋਸਨਾਕ ਘਟਨਾ ਦੀ ਹਰ ਪਾਸਿਓਂ ਨਿਖੇਧੀ ਹੋ ਰਹੀ ਹੈ - ਪ੍ਰਵਾਸ, ਨਾਗਰਿਕਤਾ ਅਤੇ ਮਲਟੀਕਲਚਰਲ ਅਫੇਅਰਸ ਮੰਤਰੀ ਡੇਵਿਡ ਕੋਲਮਨ ਨੇ ਦੁੱਖ ਪ੍ਰਗਟਾਉਂਦਿਆਂ ਆਖਿਆ ਹੈ ਕਿ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਤੇ ਹੋਈ ਇਹ ਘਟਨਾ ਨਾ ਸਿਰਫ਼ ਆਸਟ੍ਰੇਲੀਅਨ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਉਲਟ ਹੈ ਬਲਕਿ ਬੇਹੱਦ ਸ਼ਰਮਨਾਕ ਵੀ ਹੈ।

ਕੇਸ ਦੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀ ਨੇ ਐਸ ਬੀ ਐਸ ਹਿੰਦੀ ਨੂੰ ਦੱਸਿਆ ਹੈ ਕਿ ਘਟਨਾ ਨਫ਼ਰਤ ਤੋਂ ਪ੍ਰੇਰਿਤ ਨਹੀਂ ਜਾਪਦੀ।

"ਇਸ ਤਰਾਂ ਨਹੀਂ ਲੱਗਦਾ, ਓਥੇ ਕਿਸੇ ਕਿਸਮ ਦੇ ਇਤਰਾਜ਼ਯੋਗ ਸ਼ਬਦ ਨਹੀਂ ਲਿਖੇ ਗਏ ਜੋ ਕਿ ਆਮ ਤੌਰ 'ਤੇ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂ ਵਿੱਚ ਹੁੰਦਾ ਹੈ।" 

ਮੰਦਿਰ ਸਿਡਨੀ ਦੇ ਫਿਜ਼ੀ-ਹਿੰਦੂ ਭਾਈਚਾਰੇ ਵੱਲੋਂ 20 ਸਾਲ ਪਹਿਲਾਂ ਇੱਕ ਪੁਰਾਣੇ ਐਂਗਲੀਕਨ ਚਰਚ ਨੂੰ ਨਵਾਂ ਰੂਪ ਦੇਕੇ ਸਥਾਪਿਤ ਕੀਤਾ ਗਿਆ ਸੀ।

ਮੰਦਿਰ ਦੀ ਕਮੇਟੀ ਨੇ ਦੱਸਿਆ ਹੈ ਕਿ ਇਸ ਧਾਰਮਿਕ ਸਥਾਨ ਦਾ ਹਰ ਕੋਈ ਸਤਿਕਾਰ ਕਰਦਾ ਹੈ ਅਤੇ ਅੱਜ ਤੱਕ ਓਥੇ ਕਦੇ ਨਸਲਵਾਦ ਜਾਂ ਨਫਰਤ ਭਰੀ ਕੋਈ ਵੀ ਘਟਨਾ ਨਹੀਂ ਹੋਈ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now