ਸ਼੍ਰੀ ਲੰਕਾਂ ਦੇ ਇੱਕ ਸ਼ਹਿਰੀ ਨੂੰ ਮੈਲਬੌਰਨ ਤੋਂ ਰਵਾਨਾ ਹੋਏ ਇੱਕ ਜਹਾਜ਼ ਜਿਸ ਵਿੱਚ 200 ਸਵਾਰੀਆਂ ਸਨ ਵਿੱਚ ਬੰਬ ਦੀ ਧਮਕੀ ਦੇਣ ਦੇ ਜੁਰਮ ਵਿੱਚ 12 ਸਾਲ ਦੀ ਸਜ਼ਾ ਸੁਣਾਈ ਗਈ ਹੈ।
26 ਸਾਲ ਦੇ ਮੰਡੋਹ ਮਾਰਕਸ ਦੀ ਦੀ ਇਸ ਹਰਕਤ ਕਾਰਨ ਮਲੇਸ਼ੀਆ ਏਅਰ ਲਾਈਨ ਦੇ ਜਹਾਜ਼ ਐਮ ਐਚ 128 ਨੂੰ ਉਡਣ ਦੇ ਕੁਝ ਚਿਰ ਮਗਰੋਂ ਹੀ ਮਈ 2017 ਵਿੱਚ ਮੈਲਬੌਰਨ ਵਾਪਿਸ ਲੈਂਡ ਹੋਣਾ ਪਿਆ ਸੀ।
ਗੁੱਸੇ ਨਾਲ ਭਰਿਆ ਅਤੇ ਨਸ਼ੇ ਦੀ ਹਾਲਤ ਵਿੱਚ ਉਸਨੇ ਹੱਥਾਂ ਵਿੱਚ ਇਲੈਕਟ੍ਰਾਨਿਕ ਯੰਤਰ ਫੜੇ ਸਨ ਤੇ ਉਹ ਜਹਾਜ਼ ਵਿੱਚ ਦੌੜ ਕੇ ਕਹਿ ਰਿਹਾ ਸੀ ਕਿ ਉਹ ਜਹਾਜ਼ ਨੂੰ ਬੰਬ ਨਾਲ ਉਡਾ ਦਵੇਗਾ।
ਅਸਲ ਵਿੱਚ ਉਸਦੇ ਹੇਠ ਵਿੱਚ ਇੱਕ ਸਪੀਕਰ ਅਤੇ ਪਾਵਰ ਬੈਂਕ ਸੀ।
ਵਿਕਟੋਰੀਆ ਕਾਉਂਟੀ ਕੋਰਟ ਦੇ ਜੱਜ ਮਾਇਕਲ ਮੈਕਆਈਨਰੀ ਨੇ ਕਿਹਾ :" ਤੁਸੀਂ ਪਾਇਲਟ ਦੇ ਦਰਵਾਜ਼ੇ ਦੇ ਬਾਹਰ ਦੌੜ ਕੇ ਐਲਾਨ ਕੀਤਾ ਕਿ ਤੁਹਾਡੇ ਕੋਲ ਬੰਬ ਹੈ ਅਤੇ ਤੁਸੀਂ ਜਹਾਜ਼ ਨੂੰ ਤਬਾਹ ਕਰਨਾ ਚਾਹੁੰਦੇ ਹੋ ".
"ਜਹਾਜ਼ ਵਿੱਚ ਸਵਾਰ ਸਾਰੀਆਂ ਨੂੰ ਲੱਗਿਆ ਕਿ ਤੁਹਾਡੇ ਕੋਲ ਬੰਬ ਹੈ। ਓਹਨਾ ਦੀ ਚਿੰਤਾ ਅਤੇ ਡਰ ਸਮਝਿਆ ਜਾ ਸਕਦਾ ਹੈ। "
"ਮੈਂ ਸਮਝਦਾ ਹਾਂ ਕਿ ਸਵਾਰੀਆਂ ਨੂੰ ਖ਼ਤਰੇ ਵਿੱਚ ਪਾਇਆ ਗਿਆ। "
ਜਹਾਜ਼ ਦੇ ਕਪਤਾਨ ਨੂੰ ਏਅਰ ਟ੍ਰੈਫਿਕ ਕੰਟਰੋਲ ਨੂੰ ਐਮਰਜੰਸੀ ਖ਼ਤਰੇ ਦੀ ਸੂਚਨਾ ਦੇਣੀ ਪਈ ਅਤੇ ਜਹਾਜ਼ ਨੂੰ ਵਾਪਿਸ ਮੋੜਿਆ ਅਤੇ ਕਰੂ ਨੂੰ ਹਾਈਜੈਕਿੰਗ ਕੋਡ "ਰੋਮੀਓ ਰੋਮੀਓ' ਦਿੱਤਾ ".
ਮਾਰਕਸ ਨੂੰ ਜਹਾਜ਼ ਵਿਚਲੀਆਂ ਸਵਾਰੀਆਂ ਨੇ ਕਾਬੂ ਕਰ ਲਿਆ ਅਤੇ ਜਹਾਜ਼ ਦੇ ਵਾਪਿਸ ਮੁੜਨ ਤੱਕ ਬੰਨ ਕੇ ਰੱਖਿਆ ਗਿਆ।
ਦਹਿਸ਼ਤ ਦੇ 90 ਮਿੰਟ
ਖਬਰ ਏਜੇਂਸੀ AAP ਮੁਤਾਬਿਕ, ਪੁਲਿਸ ਨੇ ਜਹਾਜ਼ ਵਿੱਚ ਦਾਖਿਲ ਹੋਣ ਵਿੱਚ 90 ਮਿੰਟ ਦਾ ਸਮਾਂ ਲਿੱਤਾ।
ਪੁਲਿਸ ਦੀ ਇੰਨਾ ਸਮਾਂ ਲੈਣ ਲਈ ਕਾਫੀ ਆਲੋਚਨਾ ਹੋਈ, ਖਾਸ ਕਰ ਕੇ ਉਸ ਸਮੇ ਜਦੋਂ ਕਿ ਸਵਾਰੀਆਂ ਨੂੰ ਯਕੀਨ ਸੀ ਕਿ ਜਹਾਜ਼ ਵਿੱਚ ਬੰਬ ਸੀ ਜਿਸਨੂੰ ਕਿ ਓਹਨਾ ਨੇ ਲੁਗੇਜ ਨਾਲ ਢੱਕ ਦਿੱਤਾ ਸੀ।
ਇੱਕ ਸਵਾਰੀ ਨੇ ਦੱਸਿਆ ਕਿ ਇਹ ਘਟਨਾ ਇੰਨੀ ਬੁਰੀ ਤਰ੍ਹਾਂ ਉਸਦੇ ਦਿਮਾਗ ਵਿੱਚ ਘਰ ਕਰ ਚੁੱਕੀ ਹੈ ਕਿ ਉਸਨੂੰ ਹੁਣ ਅਚਾਨਕ ਹੋਣ ਵਾਲੀ ਕਿਸੇ ਵੀ ਹਾਲਚਾਲ ਤੋਂ ਡਰ ਲੱਗਦਾ ਹੈ।
"ਇਸ ਘੜੀ ਸੀ ਜਦੋਂ ਮੈਂ ਆਪਣੀ ਸਲਾਮਤੀ ਲਈ ਕਾਫੀ ਡਰ ਗਿਆ ਸੀ," ਉਸਨੇ ਇੱਕ ਬਿਆਨ ਵਿੱਚ ਕਿਹਾ।
ਮਾਰਕਸ ਨੇ ਜਹਾਜ਼ ਅਗਵਾ ਕਰਨ ਦੇ ਦੋਸ਼ ਨੂੰ ਕਬੂਲਿਆ ਜਿਸਦੀ ਵੱਧੋ ਵੱਧ ਸਜ਼ਾ 20 ਸਾਲ ਹੈ।
ਮਾਰਕਸ ਸ਼੍ਰੀ ਲੰਕਾ ਤੋਂ ਆਕੇ ਮੈਲਬੌਰਨ ਦੇ ਡੈਂਡੀਨੋਂਗ ਇਲਾਕੇ ਵਿੱਚ ਰਹਿ ਰਿਹਾ ਸੀ ਅਤੇ ਹਾਸਪੀਟੈਲਿਟੀ ਦੀ ਪੜ੍ਹਾਈ ਕਰ ਰਿਹਾ ਸੀ। ਪਰੰਤੂ ਉਸਨੂੰ ਆਈਸ ਦੇ ਨਸ਼ੇ ਦੀ ਆਦਤ ਲੱਗ ਗਈ। ਜਹਾਜ਼ ਤੇ ਉਸਦੀ ਹਰਕਤ ਉਸਦੇ ਨਸ਼ੇ ਦੀ ਆਦਤ ਨਾਲ ਹੀ ਸੰਬਧਿਤ ਸੀ।
ਇਹ ਨਹੀਂ ਕਿਹਾ ਗਿਆ ਕਿ ਬੰਬ ਦੀ ਧਮਕੀ ਪਹਿਲਾਂ ਤੋਂ ਹੀ ਕਿਸੇ ਸਾਜ਼ਿਸ਼ ਤਹਿਤ ਸੀ ਯਾ ਇਸ ਨਾਲ ਅੱਤਵਾਦ ਦਾ ਕੋਈ ਸੰਬਧ ਸੀ।
ਮਾਰਕਸ ਨੇ ਡਾਕਟਰਾਂ ਨੂੰ ਦੱਸਿਆ ਕਿ ਨਸ਼ੇ ਦੀ ਹਾਲਤ ਵਿੱਚ ਉਸਨੂੰ ਲੱਗਿਆ ਕਿ ਜਹਾਜ਼ ਕਰੈਸ਼ ਹੋ ਜਾਵੇਗਾ ਅਤੇ ਉਹ ਉਸਨੂੰ ਵਾਪਿਸ ਮੋੜਨਾ ਚਾਹੁੰਦਾ ਸੀ।
ਘਟਨਾ ਵਾਲੇ ਦਿਨ ਉਸਤੋਂ ਪਹਿਲਾਂ ਉਸਨੂੰ ਇਕ ਸਾਈਕੈਟ੍ਰਿਕ ਫਾਸਿਲਿਟੀ ਤੋਂ ਛੁੱਟੀ ਦਿੱਤੀ ਗਈ ਸੀ। ਪਰੰਤੂ ਉਸਨੇ ਏਅਰਪੋਰਟ ਦੇ ਰਸਤੇ ਵਿਚ ਫੇਰ ਆਈਸ ਦਾ ਨਸ਼ਾ ਕਰ ਲਿਆ।
ਜੱਜ ਮੈਕਐਨੇਰੀ ਨੇ ਕਿਹਾ ਕਿ ਮਾਰਕਸ ਨੂੰ ਉਸਦੀ ਸਜ਼ਾ ਪੂਰੀ ਹੋਣ ਤੇ ਵਾਪਿਸ ਸ਼੍ਰੀ ਲੰਕਾ ਭੇਜਿਆ ਜਾਵੇ। ਉਹ ਪੈਰੋਲ ਲੈਣ ਤੋਂ ਪਹਿਲਾ ਘੱਟੋ ਘੱਟ 9 ਸਾਲ ਜੇਲ ਵਿਚ ਰਹੇਗਾ।