ਮੋਰਿਸਨ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ 2020-21 ਦੇ ਪ੍ਰਵਾਸ ਪ੍ਰੋਗਰਾਮ ਲਈ ਮਿੱਥੀ ਹੱਦਬੰਦੀ ਵਿੱਚ ਕੋਈ ਵੱਡਾ ਬਦਲਾਵ ਨਹੀਂ ਲਿਆਂਦਾ ਜਾਵੇਗਾ ਅਤੇ ਇਸ ਨੂੰ ਪਹਿਲਾਂ ਅਲਾਟ ਕੀਤੇ ਗਏ 160,000 ਸਥਾਨਾਂ 'ਤੇ ਬਰਕਰਾਰ ਰੱਖਿਆ ਜਾਵੇਗਾ।
ਇਸ ਬਜਟ ਵਿੱਚ ਪਰਿਵਾਰਕ ਸਟ੍ਰੀਮ ਵੀਜ਼ਾ ਦੇ ਬੈਕਲੋਗ ਨੂੰ ਘਟਾਉਣ ਤੇ ਵਧੇਰੇ ਜ਼ੋਰ ਦੇਂਦਿਆਂ ਇਸ ਪ੍ਰੋਗਰਾਮ ਵਿੱਚ ਇਸ ਸਾਲ ਲਈ ਹੱਦਬੰਦੀ ਦੇ ਮਿਥੇ ਪੱਧਰ ਨੂੰ 47,732 ਤੋਂ ਵਧਾ ਕੇ 77,300 ਸਥਾਨਾਂ' ਤੇ ਨਿਸ਼ਚਿਤ ਕੀਤਾ ਗਿਆ ਹੈ। ਇਸ ਵਿੱਚੋਂ 72,300 ਸਥਾਨ ਕੇਵਲ਼ ਪਾਰਟਨਰ ਵੀਜ਼ਾ ਨੂੰ ਅਲਾਟ ਕੀਤੇ ਗਏ ਹਨ।
ਜਿੱਥੇ ਇੱਕ ਪਾਸੇ ਸਰਕਾਰ ਨੇ ਪਾਰਟਨਰ ਵੀਜ਼ਾ ਲਈ ਵਧੇਰੇ ਸਥਾਨ ਅਲਾਟ ਕਰਣ ਦਾ ਫ਼ੈਸਲਾ ਕੀਤਾ ਹੈ ਪਰ ਉੱਥੇ ਹੀ ਪਾਰਟਨਰ ਵੀਜ਼ਾ ਬੀਨੇਕਾਰਾਂ ਲਈ ਪ੍ਰਸਤਾਵਿਤ ਅੰਗਰੇਜ਼ੀ ਟੈਸਟ ਨੇ ਇਨ੍ਹਾਂ ਬੀਨੇਕਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਅਬੂਲ ਰਿਜਵੀ ਨੇ ਕਿਹਾ ਕਿ ਭਾਵੇਂ ਸਰਕਾਰ ਦੇ ਇਸ ਫ਼ੈਸਲੇ ਦਾ ਸਿੱਧਾ ਅਸਰ ਪਾਰਟਨਰ ਵੀਜ਼ਾ ਸ਼੍ਰੇਣੀ ਉੱਤੇ ਪਵੇਗਾ ਪਰ ਮਾਪਿਆਂ ਦੀ ਸ਼੍ਰੇਣੀ ਲਈ ਅਲਾਟ ਸਥਾਨਾਂ ਵਿੱਚ ਵੱਡੀ ਕਟੌਤੀ ਹੋ ਸਕਦੀ ਹੈ।
ਬਜਟ ਪੇਪਰਾਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਰਕਾਰ ਗਲੋਬਲ ਟੇਲੈਂਟ ਇੰਡੀਪੈਂਡੈਂਟ (ਜੀਟੀਆਈ) ਪ੍ਰੋਗਰਾਮ ਅਧੀਨ ਪ੍ਰਵਾਸ ਵਿੱਚ ਮੌਜੂਦਾ 5000 ਤੋਂ 15,000 ਸਥਾਨਾਂ ਦਾ ਵਾਧਾ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਇਹ ਪਹਿਲੇ ਨਾਲੋਂ ਤਿਨ ਗੁਣਾਂ ਦਾ ਵਾਧਾ ਹੈ।

ਇਨ੍ਹਾਂ ਤਬਦੀਲੀਆਂ ਦਾ ਸਾਰ ਦਿੰਦੇ ਹੋਏ ਐਡੀਲੇਡ ਅਧਾਰਤ ਮਾਈਗ੍ਰੇਸ਼ਨ ਏਜੰਟ ਮਾਰਕ ਗਲਾਜ਼ਬਰੁਕ ਨੇ ਕਿਹਾ ਕਿ ਪਾਰਟਨਰ ਵੀਜ਼ਾ ਅਤੇ ਜੀਟੀਆਈ ਸਕੀਮ ਲਈ ਅਲਾਟਮੈਂਟ ਵਿੱਚ ਵਾਧਾ ਹੋਣ ਨਾਲ਼ ਆਸਟ੍ਰੇਲੀਆ ਦੇ ਜਨਰਲ ਸਕਿੱਲਡ ਮਾਈਗ੍ਰੇਸ਼ਨ ਪ੍ਰੋਗਰਾਮ' ਦੇ ਬੀਨੇਕਾਰਾਂ ਨੂੰ 50 ਪ੍ਰਤੀਸ਼ਤ ਦੀ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
