SKIP TO MAIN CONTENT

ਲੱਖਾਂ ਜਾਨਾਂ ਅਤੇ ਜਾਇਦਾਦਾਂ ਦੀ ਰੱਖਿਆ ਕਰਦਾ ਹੈ ਭਾਰਤੀ ਮੂਲ ਦਾ ਇਹ ਫ਼ਾਇਰ ਫ਼ਾਈਟਰ

ਭਾਰਤੀ ਮੂਲ ਦੇ ਫ਼ਾਇਰ ਫ਼ਾਈਟਰ ਹਰਸ਼ ਗੁਪਤਾ ਦਸੰਬਰ 2018 ਵਿੱਚ ਵਲੰਟੀਅਰ ਬਣੇ ਅਤੇ ਉਦੋਂ ਤੋਂ ਉਨ੍ਹਾਂ ਨੇ ਆਪਣੀ ਜਾਣ ਜੋਖ਼ਮ ਵਿੱਚ ਪਾ ਕੇ ਕਈ ਜੰਗਲੀ ਅੱਗਾਂ ਉਤੇ ਕਾਬੂ ਪਾਉਣ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ ਹੈ।

Harsh Gupta
As a volunteer firefighter, Harsh Gupta has fought over 30 blazes every year since 2018. Source: Harsh

2 min read

Published

Updated

By MP Singh, Ravdeep Singh


Skip to article content

ਹਰਸ਼ ਗੁਪਤਾ ਨੂੰ ਲਗਭਗ ਜਦੋਂ ਦੋ ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਵਿਨਾਸ਼ਕਾਰੀ ਜੰਗਲੀ ਅਗਾਂ ਕਰਣ ਹੋਏ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਪਤਾ ਲਗਿਆ ਤਾਂ ਉਨ੍ਹਾਂ ਨੇ ਇੱਕ ਵਲੰਟੀਅਰ ਵਜੋਂ ਫ਼ਾਇਰ ਫ਼ਾਈਟਰ ਬਣਨ ਦਾ ਫ਼ੈਸਲਾ ਕੀਤਾ।

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀ ਗੁਪਤਾ ਨੇ ਕਿਹਾ ਕਿ ਸ਼ਹਿਰੋਂ ਦੂਰ ਵਸਦੇ ਖੇਤਰਾਂ ਲਈ ਉਨ੍ਹਾਂ ਦੇ ਦਿਲ ਵਿੱਚ ਪ੍ਰੇਮ ਅਤੇ ਭਾਈਚਾਰੇ ਦੀ ਸੇਵਾ ਕਰਨ ਦੇ ਮਕਸਦ ਨੇ ਉਨ੍ਹਾਂ ਨੂੰ ਇੱਕ ਫ਼ਾਇਰ ਫ਼ਾਈਟਰ ਬਣਨ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ “ਫ਼ਾਇਰ ਫ਼ਾਈਟਰ ਬਣਨ ਤੋਂ ਬਾਅਦ ਹਰ ਸਾਲ ਮੈ ਲਗਭਗ 30-35 ਜੰਗਲੀ ਅੱਗਾਂ ਬੁਝਾਉਣ ਵਿੱਚ ਮੈ ਆਪਣਾ ਯੋਗਦਾਨ ਪਾਇਆ ਹੈ"

ਸ੍ਰੀ ਗੁਪਤਾ ਨੇ ਕਿਹਾ ਕਿ ਫ਼ਾਇਰ ਫ਼ਾਈਟਰ ਦੀ ਨੌਕਰੀ ਆਸਾਨ ਨਹੀਂ ਹੈ ਪਰ ਭਾਈਚਾਰੇ ਨੂੰ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਉਨ੍ਹਾਂ ਨੂੰ ਬਹੁਤ ਸੰਤੁਸ਼ਟੀ ਪ੍ਰਦਾਨ ਕਰਦਾ ਹੈ।

ਸ੍ਰੀ ਗੁਪਤਾ ਨਾਲ਼ ਪੂਰੀ ਇੰਟਰਵਿਊ ਸੁਣਨ ਲਈ ਕਿਰਪਾ ਕਰਕੇ ਉੱਪਰ ਦਿੱਤੇ ਆਡੀਓ ਪਲੇਅਰ 'ਤੇ ਕਲਿੱਕ ਕਰੋ।

 

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

 


Follow SBS Punjabi

Download our apps

Watch on SBS

Punjabi News

Stream now