ਦੰਦਾਂ ਦੇ ਡਾਕਟਰ ਸ਼੍ਰੀ ਵੇਦ ਬੇਰਾਨੀ ਮੁੰਬਈ ਵਿੱਚ ਡੈਂਟਲ ਪੋਸਟ-ਗ੍ਰੈਜੂਏਟ ਕੋਰਸ ਵਿੱਚ ਦਾਖਲਾ ਪਾਉਣ ਵਿੱਚ ਅਸਫ਼ਲ ਰਹਿਣ ਤੋਂ ਬਾਅਦ 2001 ਵਿੱਚ ਮੋਨਾਸ਼ ਯੂਨੀਵਰਸਿਟੀ ਵਿੱਚ 'ਬਿਜ਼ਨਸ ਐਡਮਿਨਿਸਟ੍ਰੇਸ਼ਨ' ਵਿੱਚ ਡਿਗਰੀ ਹਾਸਲ ਕਰਨ ਲਈ ਆਸਟ੍ਰੇਲੀਆ ਆਏ ਸਨ।
ਇੱਕ ਰਾਤ ਇੱਕ ਪੈਟਰੋਲ ਸਟੇਸ਼ਨ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਲੁਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਦਾ ਰੁੱਖ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ।
ਅੱਜ ਇਸ ਜੋੜੇ ਵਲੋਂ ਚਲਾਏ ਜਾ ਰਹੇ 'ਹੈਲਥੀ ਸਮਾਈਲਜ਼ ਡੈਂਟਲ ਗਰੁੱਪ' ਵਿੱਚ 35 ਸਟਾਫ ਅਤੇ 11 ਡਾਕਟਰ ਕੰਮ ਕਰਦੇ ਹਨ। ਸ਼੍ਰੀ ਬੇਰਾਨੀ ਨੇ ਕਿਹਾ ਕਿ 'ਸਲੀਪ ਡੈਂਟਿਸਟਰੀ' ਤਕਨੀਕ ਦੀ ਸ਼ੁਰੂਆਤ ਕਰਨ ਵਾਲ਼ੀ ਉਨ੍ਹਾਂ ਦੀ ਪਹਿਲੀ ਕਲੀਨਿਕ ਸੀ।
ਡਾ: ਬੇਰਾਨੀ ਨੇ ਇਸ ਪੁਰਸਕਾਰ ਵਿੱਚ ਮਿਲ਼ੀ 10,000 ਡਾਲਰ ਦੀ ਇਨਾਮੀ ਰਾਸ਼ੀ ਨੂੰ ਇੱਕ ਸਿੱਖ ਸਵੈ-ਸੇਵੀ ਸੰਸਥਾ ਸਿੱਖ ਵਲੰਟੀਅਰਜ਼ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ।
For more details read this story in English - Via SBS Hindi
Share

