SKIP TO MAIN CONTENT

ਆਸਟ੍ਰੇਲੀਆ ਵਿੱਚ ਰਿਹਾਇਸ਼ੀ ਸੰਕਟ ਲਈ ਕੌਣ ਜ਼ਿੰਮੇਵਾਰ - ਪ੍ਰਵਾਸ ਵਿੱਚ ਵਾਧਾ ਜਾਂ ਸਰਕਾਰੀ ਨੀਤੀਆਂ?

ਐਡਵੋਕੇਸੀ ਗਰੁੱਪ 'ਐਵਰੀਬੋਡੀਜ਼ ਹੋਮ' ਮੁਤਾਬਕ ਆਸਟ੍ਰੇਲੀਆ ਵਿੱਚ ਸਿਆਸਤਦਾਨਾਂ ਅਤੇ ਮੀਡੀਆ ਵਲੋਂ, ਦਹਾਕਿਆਂ ਤੋਂ ਚੱਲ ਰਹੇ ਰਿਹਾਇਸ਼ੀ ਸੰਕਟ ਲਈ ਵਿਦੇਸ਼ ਤੋਂ ਪ੍ਰਵਾਸ ਕਰਕੇ ਆਓਂਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀ ਜ਼ਿੰਮੇਵਰੀ ਤੋਂ ਭੱਜਣਾ ਹੈ।

Origami houses highlighting the housing crisis  planted on the steps of Victorian Parliament House, in Melbourne in August
Origami houses highlighting the housing crisis planted on the steps of Victorian Parliament House, in Melbourne in August Source: AAP / MORGAN HANCOCK

1 min read

Published

By Ravdeep Singh, Sam Dover

Source: SBS


Skip to article content

40 ਤੋਂ ਵੱਧ ਰਿਹਾਇਸ਼ੀ ਅਤੇ ਬੇ-ਘਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਸੇਵਾ ਸੰਸਥਾਵਾਂ ਵਲੋਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਪੀਟਰ ਡਟਨ ਨੂੰ ਲਿਖੇ ਇੱਕ ਖੁੱਲ੍ਹੇ ਪੱਤਰ ਵਿੱਚ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਪ੍ਰਵਾਸੀ ਭਾਈਚਾਰਿਆਂ ਨੂੰ ਦੁਨੀਆਂ ਦੇ ਸਾਹਮਣੇ ਰਿਹਾਇਸ਼ੀ ਸੰਕਟ ਦੇ ਮੁੱਖ ਕਾਰਨ ਵਜੋਂ ਪੇਸ਼ ਨਾ ਕੀਤਾ ਜਾਵੇ।

ਹਾਲ ਹੀ ਵਿੱਚ ਕਈ ਸਿਆਸਤਦਾਨਾਂ ਅਤੇ ਮੀਡੀਆ ਦੇ ਕੁੱਝ ਅਦਾਰਿਆਂ ਵਲੋਂ ਆਸਟ੍ਰੇਲੀਆ ਵਿੱਚ ਮੌਜੂਦਾ ਰਿਹਾਇਸ਼ੀ ਸੰਕਟ ਦਾ ਮੁੱਖ ਕਾਰਨ ਵਿਦੇਸ਼ੀ ਪ੍ਰਵਾਸ ਨੂੰ ਦਸਿਆ ਗਿਆ ਸੀ।

ਪਰ ਐਡਵੋਕੇਸੀ ਗਰੁੱਪ, 'ਐਵਰੀਬੋਡੀਜ਼ ਹੋਮ' ਨੇ ਇਸ ਨੂੰ ਬਿਲਕੁੱਲ ਬੇਬੁਨਿਆਦ ਦਸਦੇ ਹੋਏ ਕਿਹਾ ਕਿ ਸਮੁੱਚੇ ਵਰਤਾਰੇ ਲਈ ਕੇਵਲ ਸਮੇਂ ਦੀਆਂ ਸਰਕਾਰਾਂ ਵਲੋਂ ਉਲੀਕੀਆਂ ਗਈਆਂ ਮਾੜੀਆਂ ਸਰਕਾਰੀ ਨੀਤੀਆਂ ਜ਼ਿੰਮੇਵਾਰ ਹਨ।

ਇਸ ਖੁੱਲ੍ਹੇ ਪੱਤਰ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੂੰ ਪ੍ਰਵਾਸ ਅਤੇ ਪ੍ਰਵਾਸੀ ਵਿਰੋਧੀ ਭਾਵਨਾਵਾਂ ਉਤੇ ਤੇਲ ਪਾਉਣ ਤੋਂ ਗੁਰੇਜ਼ ਕਰਨ ਤੋਂ ਇਲਾਵਾ ਮੂਲ ਕਾਰਨਾਂ 'ਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।


Follow SBS Punjabi

Download our apps

Watch on SBS

Punjabi News

Stream now