ਏ ਬੀ ਐਸ ਦੇ ਮਾਈਗ੍ਰੇੁਸ਼ਨ ਐਂਡ ਸਮਾਲ ਪੌਪੂਲੇਸ਼ਨ ਇਨਸਾਈਟ ਦੀ ਡਾਇਰੈਕਟਰ ਜੈਨੀ ਡੋਬਾਰਕ ਨੇ ਕਿਹਾ ਹੈ ਕਿ ਇਸ ਵਿੱਚੋਂ ਜ਼ਿਆਦਾਤਰ, ਯਾਨਿ ਕਿ 102 ਬਿਲੀਅਨ (91%) ਦੀ ਕਮਾਈ ਪ੍ਰਵਾਸੀ ਕਰਮਚਾਰੀਆਂ ਵਲੋਂ ਕੀਤੀ ਗਈ ਸੀ।
ਉਹਨਾਂ ਕਿਹਾ ਕਿ, ‘ਸਾਲ 2016-17 ਦੇ ਪ੍ਰਾਪਤ ਹੋਏ ਨਵੇਂ ਆਂਕੜਿਆਂ ਨਾਲ ਸਾਨੂੰ ਹੁਣ ਪ੍ਰਵਾਸੀਆਂ ਵਲੋਂ ਕੀਤੀ ਨਿਜੀ ਕਮਾਈ ਬਾਰੇ ਬਾਰੀਕੀ ਨਾਲ ਪਤਾ ਚਲ ਸਕਿਆ ਹੈ। ਉਦਾਹਰਣ ਵਜੋਂ, ਇੱਕ ਪ੍ਰਵਾਸੀ ਕਰਮਚਾਰੀ ਦੀ ਔਸਤ ਆਮਦਨ $49,438 ਰਹੀ ਸੀ ਅਤੇ ਇਹ ਬਾਕੀ ਦੇ ਸਾਰੇ ਆਸਟ੍ਰੇਲੀਆਈ ਕਰਦਾਤਾਵਾਂ ਦੀ ਔਸਤ ਆਮਦਨ $49,412) ਨਾਲੋਂ ਥੋੜੀ ਜਿਆਦਾ ਸੀ’।
ਹੁਨਰਮੰਦ ਪ੍ਰਵਾਸੀ ਟੈਕਸਦਾਤਾ
ਸਾਲ 2016-17 ਦੇ ਆਂਕੜਿਆਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਪ੍ਰਵਾਸੀ ਟੈਕਸਦਾਤਾਵਾਂ ਵਿੱਚੋਂ 61% ਨੇ ਹੁਨਰੰਦ ਵੀਜ਼ਾ ਹਾਸਲ ਕੀਤਾ ਹੋਇਆ ਸੀ। ਇਹਨਾਂ ਦੀ ਕੁੱਲ ਆਮਦਨ 81 ਬਿਲੀਅਨ ਡਾਲਰ ਰਹੀ ਸੀ ਜੋ ਕਿ ਸਾਲ 2015-16 ਦੇ ਮੁਕਾਬਲੇ 5.8% ਜਿਆਦਾ ਸੀ।

ਮਿਸ ਡੋਬਾਕ ਨੇ ਕਿਹਾ ਕਿ, ‘ਸਾਨੂੰ ਇਹ ਵੀ ਪਤਾ ਚਲਿਆ ਹੈ ਕਿ ਹੁਨਰਮੰਦ ਕਾਮਿਆਂ ਦੀ ਆਮਦਨ ਬਾਕੀ ਦੇ ਪ੍ਰਵਾਸੀ ਟੈਕਸਦਾਤਾਵਾਂ ਦੇ ਮੁਕਾਬਲੇ ਸਭ ਤੋਂ ਜਿਆਦਾ ($59,304) ਰਹੀ ਸੀ’।
ਫੈਮਿਲੀ ਮਾਈਗ੍ਰੈਂਟ ਟੈਕਸਪੇਅਰਸ
ਪਰਵਾਰਕ ਵੀਜ਼ਾ ਵਾਲੇ ਪ੍ਰਵਾਸੀ ਟੈਕਸਦਾਤਾਵਾਂ ਨੇ ਕੁੱਲ਼ 25 ਬਿਲਿਅਨ ਡਾਲਰ ਕਮਾਏ ਸਨ। ਇਹਨਾਂ ਵਿੱਚੋਂ ਬਹੁਤਾਤ ਯੂ ਕੇ (13%) ਅਤੇ ਚੀਨ (12%) ਤੋਂ ਆਉਣ ਵਾਲਿਆਂ ਦੀ ਸੀ।
ਹਿਊਮੈਨੀਟੇਰੀਅਨ ਮਾਈਗ੍ਰੈਂਟ ਟੈਕਸਪੇਅਰਸ
ਇਹਨਾਂ ਆਂਕੜਿਆਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਮਨੁੱਖਤਾਵਾਦੀ ਵੀਜ਼ਾ ਸ਼ਰੇਣੀ ਵਿੱਚ ਆਉਣ ਵਾਲੇ ਟੈਕਸਦਾਤਾਵਾਂ ਨੇ ਕੁੱਲ 3.4 ਬਿਲਿਅਨ ਡਾਲਰ ਕਮਾਏ ਸਨ। ਅਤੇ ਇਹਨਾਂ ਦੀ ਔਸਤ ਨਿਜੀ ਆਮਦਨ 32,792 ਡਾਲਰ ਰਹੀ ਸੀ ਜੋ ਕਿ ਕੁੱਲ਼ ਆਸਟ੍ਰੇਲੀਅਨ ਔਸਤ ($49,412) ਨਾਲੋਂ ਘੱਟ ਸੀ।
ਪਰ, ਮਨੁੱਖਤਾਵਾਦੀ ਪ੍ਰਵਾਸੀ ਟੈਕਸਦਾਤਾਵਾਂ ਨੇ ਨਿਜੀ ਵਪਾਰਾਂ ਵਾਲੀ ਸ਼ਰੇਣੀ ਵਿੱਚ ਬਾਕੀ ਪ੍ਰਵਾਸੀਆਂ ਦੇ ਮੁਕਾਬਲੇ ਸਭ ਤੋਂ ਜਿਆਦਾ ($16,852) ਕਮਾਏ ਸਨ।

ਇਹਨਾਂ 2016-17 ਦੀ ਕਮਾਈ ਵਾਲੇ ਆਂਕੜਿਆਂ ਵਿਚਲੀ ਜਾਣਕਾਰੀ ਉੁਹਨਾਂ 15 ਸਾਲਾਂ ਤੋਂ ਵਧ ਉਮਰ ਦੇ ਸਥਾਈ ਪ੍ਰਵਾਸੀਆਂ ਤੇ ਅਧਾਰਤ ਹੈ ਜੋ ਕਿ 1 ਜਨਵਰੀ 2000 ਤੋਂ ਲੈ ਕਿ 30 ਜੂਨ 2019 ਦੇ ਵਿਚਕਾਰ ਪ੍ਰਵਾਸ ਕਰ ਕੇ ਆਸਟ੍ਰੇਲੀਆ ਆਏ ਸਨ।
ਇਹਨਾਂ ਆਂਕੜਿਆਂ ਬਾਰੇ ਵਧੇਰੇ ਜਾਣਕਾਰੀ ਏ ਬੀ ਐਸ ਦੀ ਵੈਬਸਾਈਟ ਤੋਂ ਜਾ ਕੇ ਲਈ ਜਾ ਸਕਦੀ ਹੈ। www.abs.gov.au
Listen to SBS Punjabi Monday to Friday at 9 pm. Follow us on Facebook and Twitter.
