ਵੀਜ਼ਾ-ਸਬੰਧਤ ਮੁੱਦਿਆਂ 'ਤੇ ਅਪਡੇਟ ਦਿੰਦੇ ਹੋਏ ਸ਼੍ਰੀ ਹਾਕ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਪ੍ਰਭਾਵੀ ਮਾਈਗ੍ਰੇਸ਼ਨ ਪ੍ਰੋਗਰਾਮ ਸਮੇਂ ਦੀ ਲੋੜ ਹੈ।
"ਸਰਹੱਦਾਂ ਖੋਲਣ ਪਿੱਛੋਂ ਹੁਣ ਤੱਕ 600,000 ਤੋਂ 700,000 ਲੋਕ ਦੇਸ਼ ਵਾਪਸ ਆ ਚੁੱਕੇ ਹਨ ਪਰ ਅਜੇ ਵੀ ਤਕਰੀਬਨ 10 ਲੱਖ ਅਸਥਾਈ ਵੀਜ਼ਾ ਧਾਰਕਾਂ ਦੀ ਘਾਟ ਹੈ ਜੋ ਦੇਸ਼ ਦੀ ਆਰਥਿਕਤਾ ਨੂੰ ਮੁੜ ਤੋਂ ਲੀਹੇ ਪਾਉਣ ਲਈ ਬਹੁਤ ਅਹਿਮ ਹੈ," ਸ੍ਰੀ ਹਾਕ ਨੇ ਕਿਹਾ
ਫੈਡਰਲ ਸਰਕਾਰ ਨੇ ਪਿਛਲੇ ਮਹੀਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਇਸ ਸਾਲ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ 109,900 ਸਥਾਨਾਂ ਦਾ ਵਾਧਾ ਕੀਤਾ ਗਿਆ ਹੈ।
"ਪ੍ਰਵਾਸ ਦੀ ਰਫ਼ਤਾਰ ਉਮੀਦ ਨਾਲੋਂ ਫ਼ਿਲਹਾਲ ਹੌਲੀ ਹੈ ਪਰ ਅਸੀਂ ਇਸ ਨੂੰ ਤੇਜ਼ ਕਰਨ ਲਈ ਕੁੱਝ ਸਮੇਂ ਲਈ ਵਿਦਿਆਰਥੀ ਵੀਜ਼ਾ ਫ਼ੀਸ ਤੋਂ ਰਾਹਤ ਦੇਣ ਦਾ ਫ਼ੈਸਲਾ ਕੀਤਾ ਹੈ," ਸ਼੍ਰੀ ਹਾਕ ਨੇ ਕਿਹਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

