Watch FIFA World Cup 2026™

LIVE, FREE and EXCLUSIVE starting June 12 2026

ਨਵੇਂ ਸਥਾਈ ਅਤੇ ਅਸਥਾਈ ਵੀਜ਼ਾ ਬਿਨੈਕਾਰਾਂ ਨੂੰ ਹੁਣ ਜਮਾਂ ਕਰਵਾਉਣਾ ਪਵੇਗਾ ਇਹ ਨਵਾਂ ਦਸਤਾਵੇਜ਼

ਆਸਟ੍ਰੇਲੀਅਨ ਸਰਕਾਰ ਨੇ ਇੱਕ ਤਾਜ਼ਾ ਇਮੀਗ੍ਰੇਸ਼ਨ ਅਪਡੇਟ ਵਿੱਚ ਇਹ ਘੋਸ਼ਣਾ ਕੀਤੀ ਹੈ ਕਿ ਲਗਭਗ ਸਾਰੀਆਂ ਸ਼੍ਰੇਣੀਆਂ ਵਿੱਚ ਨਵੇਂ ਸਥਾਈ ਅਤੇ ਅਸਥਾਈ ਵੀਜ਼ਾ ਬਿਨੈਕਾਰਾਂ ਨੂੰ ਨਵੇਂ ਬਣਾਏ ਗਏ ਆਸਟ੍ਰੇਲੀਅਨ ਕਦਰਾਂ ਕੀਮਤਾਂ' ਦਸਤਾਵੇਜ਼ (ਆਸਟ੍ਰੇਲੀਅਨ ਵੈਲਯੂਜ ਸਟੇਟਮੈਂਟ) ਤੇ ਦਸਤਖਤ ਕਰ ਆਪਣੀ ਰਜ਼ਾਮੰਦੀ ਦੇਣੀ ਪਵੇਗੀ। ਇਸ ਦਸਤਾਵੇਜ਼ ਵਿੱਚ 2007 ਤੋਂ ਬਾਅਦ ਪਹਿਲੀ ਵਾਰੀ ਕੋਈ ਮਹੱਤਵਪੂਰਨ ਤਬਦੀਲੀ ਕੀਤੀ ਗਈ ਹੈ।

Visa Application
Source: Getty Images

ਪਰਵਾਸੀਆਂ ਨੂੰ ਆਸਟ੍ਰੇਲੀਆ ਦੀਆਂ ਕਦਰਾਂ-ਕੀਮਤਾਂ ਨੂੰ ਬਿਹਤਰ ਸਮਝਨ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਸਵਾਧੀਨਤਾ, ਸਤਿਕਾਰ, ਬਰਾਬਰੀ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਮੁਦਿਆਂ 'ਤੇ ਹੋਰ ਮਜਬੂਤੀ ਨਾਲ਼ ਕੇਂਦਰਿਤ ਕਰਣ ਦੇ ਉਦੇਸ਼ ਨਾਲ ਆਪਣੇ ਆਸਟ੍ਰੇਲੀਅਨ ਵੈਲਯੂਜ ਸਟੇਟਮੈਂਟ ਦਸਤਾਵੇਜ਼ ਵਿੱਚ ਸੋਧ ਕੀਤੀ ਹੈ।

ਇਸ ਨਵੀਂ ਤਬਦੀਲੀ ਦੇ ਹਿੱਸੇ ਵਜੋਂ ਆਸਟ੍ਰੇਲੀਅਨ ਨਾਗਰਿਕਤਾ ਪ੍ਰਾਪਤ ਕਰਣਾ ਚਾਉਂਦੇ ਬਿਨੈਕਾਰਾਂ ਨੂੰ ਵੀ ਇੱਕ ਨਵੇਂ ਦਸਤਾਵੇਜ਼ ਰਾਹੀਂ ਆਪਣੀ ਪ੍ਰਵਾਨਗੀ ਦੇਣੀ ਪਵੇਗੀ।

ਇਸ ਨਵੀਂ ਅਪਡੇਟ ਦੀ ਘੋਸ਼ਣਾ ਕਰਦਿਆਂ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਕਿ ਅਸਥਾਈ ਅਤੇ ਸਥਾਈ ਵੀਜ਼ਾ ਬਿਨੈਕਾਰਾਂ ਲਈ ਹੁਣ ਇਹ ਇੱਕੋ ਦਸਤਾਵੇਜ਼ ਹੋਵੇਗਾ ਜਿਸ ਰਾਂਹੀ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕੀ ਆਸਟ੍ਰੇਲੀਆ ਪ੍ਰਵਾਸ ਕਰਣਾ ਚਾਹੁੰਦੇ ਲੋਕ ਇੱਥੇ ਦੀਆਂ ਕਦਰਾਂ-ਕੀਮਤਾਂ, ਕਾਨੂੰਨ ਅਤੇ ਜੀਵਣ ਸ਼ੈਲੀ ਦੀ ਸਮਝ ਰੱਖਦੇ ਹਨ ਅਤੇ ਇਸ ਨੂੰ ਕਬੂਲ ਕਰਦੇ ਹਨ।

ਸ਼੍ਰੀ ਟੱਜ ਨੇਂ ਨੇ ਦਸਿਆ ਕੀ ਨਵਾਂ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਟੈਸਟ ਵੀ 15 ਨਵੰਬਰ ਤੋਂ ਲਾਗੂ ਹੋ ਜਾਵੇਗਾ ਜਿਸ ਰਾਹੀਂ ਬਿਨੈਕਾਰਾਂ ਦਾ ਇਨ੍ਹਾਂ ਕਦਰਾਂ-ਕੀਮਤਾਂ ਦੀ ਸਮਝ ਦਾ ਪਰਤਾਵਾ ਕੀਤਾ ਜਾਵੇਗਾ।

ਗ੍ਰਹਿ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਜੇ ਬੀਨੇਕਾਰ ਇਸ ਦਸਤਾਵੇਜ਼ ਦੇ ਦਸਤਖਤ ਨਹੀਂ ਕਰਦੇ ਤਾਂ ਉਨ੍ਹਾਂ ਦੀ ਅਰਜ਼ੀ ਉੱਤੇ ਫ਼ੈਸਲਾ ਕਰਣ ਵਿੱਚ ਦੇਰ ਲੱਗ ਸੱਕਦੀ ਹੈ ਜਾਂ ਅਰਜ਼ੀ ਨੂੰ ਅਸਵੀਕਾਰ ਵੀ ਕੀਤਾ ਜਾ ਸੱਕਦਾ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


2 min read

Published

Updated

By Avneet Arora, Ravdeep Singh




Share this with family and friends


Follow SBS Punjabi

Download our apps

Watch on SBS

Punjabi News

Stream now