SKIP TO MAIN CONTENT

ਆਸਟ੍ਰੇਲੀਆ ਵਾਪਿਸ ਪਰਤਦੇ ਲੋਕਾਂ ਦੀ ਸਹੂਲਤ ਲਈ ਨੋਰਦਰਨ ਟੈਰੀਟਰੀ ਦੀ ਕੁਆਰੰਟੀਨ ਸਮਰੱਥਾ ਹੋਵੇਗੀ ਦੁੱਗਣੀ

ਨੋਰਦਰਨ ਟੈਰੀਟਰੀ ਸਥਿੱਤ ਹਾਵਰਡ ਸਪ੍ਰਿੰਗਜ਼ ਕੁਆਰੰਟੀਨ ਸੁਵਿਧਾ ਦੀ ਸਮਰੱਥਾ ਵਧਾਉਣ ਦੀ ਪ੍ਰਵਾਨਗੀ ਮਿਲਣ ਨਾਲ਼ ਹੁਣ ਵਧੇਰੇ ਆਸਟ੍ਰੇਲੀਅਨ ਘਰ ਪਰਤ ਸਕਣਗੇ।

Staff conduct a Swabbing run at a PPE drill at the Howard Springs quarantine facility in Darwin.
Staff conduct a Swabbing run at a PPE drill at the Howard Springs quarantine facility in Darwin. Source: AAP

2 min read

Published

By Ravdeep Singh


Skip to article content

ਹਾਵਰਡ ਸਪ੍ਰਿੰਗਜ਼ ਕੁਆਰੰਟੀਨ ਸੁਵਿਧਾ ਦੀ ਪੰਦਰਾ ਦਿਨੀ ਸਮਰੱਥਾ 850 ਤੋਂ ਵਧਾ ਕੇ 2,000 ਤੱਕ ਕਰ ਦਿੱਤੀ ਜਾਵੇਗੀ।

ਇਹ ਫ਼ੈਸਲਾ ਬੀਤੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਅਤੇ ਰਾਜ ਅਤੇ ਪ੍ਰਦੇਸ਼ ਦੇ ਨੇਤਾਵਾਂ ਦਰਮਿਆਨ ਰਾਸ਼ਟਰੀ ਕੈਬਨਿਟ ਦੀ ਬੈਠਕ ਵਿੱਚ ਕੀਤਾ ਗਿਆ।

ਸ੍ਰੀ ਮੌਰਿਸਨ ਨੇ ਕਿਹਾ ਕਿ ਫ਼ਿਲਹਾਲ ਹੋਰ ਰਾਜਾਂ ਦੀ ਕੁਆਰੰਟੀਨ ਸਮਰੱਥਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਵਿਕਟੋਰੀਆ ਨੂੰ ਦੁਬਾਰਾ ਅੰਤਰਰਾਸ਼ਟਰੀ ਉਡਾਣਾਂ ਸਵੀਕਾਰ ਕਰਨ ਦੀ ਵੀ ਗੁਜਾਰਸ਼ ਕੀਤੀ।

ਹੋਟਲ ਕੁਆਰੰਟੀਨ ਵਿੱਚ ਪੂਰੀ ਕਾਮਯਾਬੀ ਨਾ ਮਿਲਣ ਕਰਕੇ ਵਿਕਟੋਰੀਆ ਫ਼ਿਲਹਾਲ ਵਿਦੇਸ਼ਾਂ ਤੋਂ ਉਡਾਣਾਂ ਨੂੰ ਸਵੀਕਾਰ ਨਹੀਂ ਕਰ ਰਿਹਾ ਹੈ ਹਲਾਂਕਿ ਤਕਰੀਬਨ 10,000 ਵਿਕਟੋਰੀਅਨ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਅਤੇ ਆਪਣੇ ਘਰ ਪਰਤਣਾ ਚਾਹੁੰਦੇ ਹਨ।

ਸੈਨੇਟਰ ਬਰਮਿੰਘਮ ਦਾ ਵੀ ਕਹਿਣਾ ਹੈ ਕਿ ਵਿਕਟੋਰੀਆ ਵਿੱਚ ਉਡਾਣਾਂ ਨਾ ਆਉਣ ਕਰਕੇ ਇਸ ਦਾ ਭਾਰ ਹੋਰ ਰਾਜਾਂ ਤੇ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ, “ਜਾਇਜ਼ ਗੱਲ ਇਹ ਹੋਵੇਗੀ ਕਿ ਵਿਕਟੋਰੀਆ ਵੀ ਆਪਣੀ ਬਣਦੀ ਜਿੰਮੇਵਾਰੀ ਆਪ ਨਿਭਾਵੇ।"

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now