ਨਿਊ ਸਾਊਥ ਵੇਲਜ਼ ਹੜ੍ਹ ਰਾਹਤ ਫੰਡ ਲਈ ਹੁਣ 37 ਕੌਂਸਲਾਂ ਦੇ ਨਿਵਾਸੀ ਹੋਣਗੇ ਯੋਗ

ਸਰਕਾਰ ਵਲੋਂ ਨਿਊ ਸਾਊਥ ਵੇਲਜ਼ ਵਾਸੀਆਂ, ਜਿਨ੍ਹਾਂ ਨੂੰ ਪਿਛਲੇ ਹਫਤੇ ਆਏ ਤੂਫਾਨਾਂ ਅਤੇ ਹੜ੍ਹਾਂ ਕਰਕੇ ਨੁਕਸਾਨ ਝੱਲਣਾ ਪਿਆ, ਨੂੰ ਪ੍ਰਤੀ ਵਿਅਕਤੀ 1,000 ਡਾਲਰ ਅਤੇ ਪ੍ਰਤੀ ਬੱਚਾ 400 ਡਾਲਰਾਂ ਦੀ ਰਾਸ਼ੀ ਦਾ ਰਾਹਤ ਭੁਗਤਾਨ ਕੀਤਾ ਜਾਵੇਗਾ।

More than 600,000 people affected by the NSW floods had together received in excess of $514 million in payments, the prime minister said.

More than 600,000 people affected by the NSW floods had together received in excess of $514 million in payments, the prime minister said. Source: AAP / DARREN PATEMAN

ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਪਿਛਲੇ ਹਫਤੇ ਦੇ ਤੂਫਾਨਾਂ ਅਤੇ ਹੜ੍ਹਾਂ ਕਰਕੇ ਹੋਏ ਨੁਕਸਾਨ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।

ਐਮਰਜੈਂਸੀ ਮੈਨੇਜਮੈਂਟ ਮੰਤਰੀ ਮਰ੍ਹੇ ਵਾਟ ਨੇ ਕਿਹਾ ਕਿ ਸਰਕਾਰ ਵਲੋਂ ਅਸਥਾਈ ਰਿਹਾਇਸ਼, ਭੋਜਨ ਅਤੇ ਕੱਪੜੇ ਸਮੇਤ ਤੁਰੰਤ ਲੋੜਾਂ ਦੀ ਭਰਪਾਈ ਲਈ ਵੀ ਫੰਡਿੰਗ ਮੁਹੱਈਆ ਕੀਤੀ ਗਈ ਹੈ।

ਫੈਡਰਲ ਸਰਕਾਰ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਅਦਾਇਗੀ ਪ੍ਰੋਗਰਾਮ ਨੂੰ ਅੱਠ ਹੋਰ ਕੌਂਸਲ ਖੇਤਰਾਂ ਵਿੱਚ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਚਲਦਿਆਂ ਹੁਣ 37 ਕੌਂਸਲਾਂ ਦੇ ਪ੍ਰਭਾਵਿਤ ਨਿਵਾਸੀ ਇਸ ਸਰਕਾਰੀ ਰਾਹਤ ਲਈ ਯੋਗ ਹੋਣਗੇ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਫੈਡਰਲ ਅਤੇ ਨਿਊ ਸਾਊਥ ਵੇਲਜ਼ ਦੀਆਂ ਸਰਕਾਰਾਂ ਪੀੜਤਾਂ ਦੀ ਸਹਾਇਤਾ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹੜ੍ਹਾਂ ਤੋਂ ਪ੍ਰਭਾਵਿਤ ਛੇ ਲੱਖ ਤੋਂ ਵੱਧ ਲੋਕਾਂ ਨੂੰ ਹੁਣ ਤੱਕ ਤਕਰੀਬਨ 514 ਮਿਲੀਅਨ ਡਾਲਰਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share

Published

Updated

By Ravdeep Singh

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand