SKIP TO MAIN CONTENT

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸੇ ਸਾਲ ਤੋਂ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਨਿਊ ਸਾਊਥ ਵੇਲਜ਼ ਸਰਕਾਰ

ਫ਼ੈਡਰਲ ਸਰਕਾਰ ਦੇ ਨਾਂ-ਪੱਖੀ ਰਵਈਏ ਦੇ ਬਾਵਜੂਦ ਨਿਊ ਸਾਊਥ ਵੇਲਜ਼ ਸਰਕਾਰ ਇਸ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਉਤੇ ਕੰਮ ਕਰ ਰਹੀ ਹੈ।

Ninety-three per cent of international students have experienced significant mental health impacts by not being allowed to study on-campus, a survey found.
Ninety-three per cent of international students have experienced significant mental health impacts Source: AAP

2 min read

Published

By Ravdeep Singh


Skip to article content

ਫ਼ੈਡਰਲ ਸਰਕਾਰ ਵੱਲੋਂ ਇਸੇ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਵਾਪਸ ਲਿਆਉਣ ਲਈ ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਬਣਾਈ ਜਾ ਰਹੀ ਯੋਜਨਾ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਨਿਊ ਸਾਊਥ ਵੇਲਜ਼ ਪ੍ਰੀਮੀਅਰ ਅਤੇ ਕੈਬਨਿਟ ਵਲੋਂ ਵਿਚਾਰ ਅਧੀਨ ਇਸ ਯੋਜਨਾ ਦੇ ਤਹਿਤ ਵਿਦੇਸ਼ੀ ਵਿਦਿਆਰਥੀਆਂ ਨੂੰ ਖ਼ਾਸ ਕੁਆਰੰਟੀਨ ਦੇ ਮਕਸਦ ਨਾਲ ਬਣਾਈਆਂ ਗਈਆਂ ਥਾਵਾਂ ਵਿੱਚ ਰੱਖਿਆ ਜਾਵੇਗਾ ਤਾਂ ਜੋ ਸਥਾਨਕ ਲੋਕਾਂ ਲਈ ਕੋਵਿਡ-19 ਦਾ ਕੋਈ ਖ਼ਤਰਾ ਨਾ ਹੋਵੇ।

ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਦੇ ਇਹ ਕਹਿਣ ਦੇ ਬਾਵਜੂਦ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ ਭਵਿੱਖ ਵਿੱਚ ਬਾਹਰ ਫ਼ਸੇ ਆਸਟ੍ਰੇਲੀਅਨ ਲੋਕਾਂ ਲਈ ਫ਼ਿਲਹਾਲ ਕੁੱਛ ਸਮਾਂ ਬੰਦ ਰਹਿਣਗੀਆਂ, ਇਸ ਤਜਵੀਜ਼ ਉਤੇ ਨਿਊ ਸਾਊਥ ਵੇਲਜ਼ ਸਰਕਾਰ ਵਲੋਂ ਚਿੰਤਨ ਕੀਤਾ ਜਾ ਰਿਹਾ ਹੈ।

ਨਿਊ ਸਾਊਥ ਵੇਲਜ਼ ਦੇ ਖਜ਼ਾਨਚੀ ਡੋਮੀਨਿਕ ਪੈਰੋਟੇਟ ਨੇ ਉਮੀਦ ਜਤਾਈ ਹੈ ਕਿ ਜੇ ਕਰ ਇਹ ਯੋਜਨਾ ਮਨਜ਼ੂਰ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਦੂਜੇ ਸਮੈਸਟਰ ਤੱਕ ਵਾਪਸ ਪਹੁੰਚ ਸਕਦੇ ਹਨ।

ਇਸ ਯੋਜਨਾ ਉਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਸ਼੍ਰੀ ਮੋਰੀਸਨ ਨੇ ਕਿਹਾ, "ਅਸੀਂ ਇਸ ਕੋਸ਼ਿਸ਼ ਦਾ ਤਾਂਹੀ ਸਮਰਥਨ ਕਰਾਂਗੇ ਜੇਕਰ ਇਸ ਯੋਜਨਾ ਨਾਲ਼ ਸ਼ਥਾਨਕ ਲੋਕਾਂ ਲਈ ਕੋਈ ਖ਼ਤਰਾ ਪੈਦਾ ਨਹੀਂ ਹੋਵੇਗਾ"।

ਅੰਤਰਰਾਸ਼ਟਰੀ ਵਿਦਿਆਰਥੀ ਨਿਊ ਸਾਊਥ ਵੇਲਜ਼ ਦੀ ਆਰਥਿਕਤਾ ਵਿੱਚ ਹਰ ਸਾਲ 14 ਬਿਲੀਅਨ ਡਾਲਰ ਦਾ ਵਡਮੁੱਲਾ ਯੋਗਦਾਨ ਪਾਉਂਦੇ ਹਨ।

 

ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।


Follow SBS Punjabi

Download our apps

Watch on SBS

Punjabi News

Stream now