SKIP TO MAIN CONTENT

ਨੋਰਦਰਨ ਟੈਰੀਟਰੀ ਦੇ ਇੱਕ ਪੰਜਾਬੀ ਵਿਅਕਤੀ ‘ਤੇ ਨਸ਼ੀਲਾ ਪਦਾਰਥ ‘ਮੋਰਫਿਨ’ ਆਯਾਤ ਕਰਨ ਦੇ ਕਥਿਤ ਦੋਸ਼

ਐਲਿਸ ਸਪ੍ਰਿੰਗਜ਼ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਅੰਤਰਰਾਸ਼ਟਰੀ ਮੇਲ ਰਾਹੀਂ ਭਾਰਤ ਤੋਂ ਸਿਡਨੀ 1.6 ਕਿਲੋਗ੍ਰਾਮ ਮੋਰਫਿਨ ਦਾ ਆਯਾਤ ਕਰਨ ਦੇ ਕਥਿਤ ਦੋਸ਼ਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਆਸਟ੍ਰੇਲੀਅਨ ਬੋਰਡਰ ਫੋਰਸ ਅਤੇ ਨੋਰਦਰਨ ਟੈਰੀਟਰੀ ਪੁਲਿਸ ਵੱਲੋਂ ਇੱਕ ਸਾਂਝੇ ਸਰਚ ਓਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

NT-man-charged-over- (1).jpg
Picture of Morphine seized by ABF. Credit: ABF wedsite.

2 min read

Published

Updated

By Jasdeep Kaur, Jasmeet Kaur

Source: SBS



Skip to article content

ਜੁਲਾਈ 2024 ਵਿੱਚ ਆਸਟ੍ਰੇਲੀਅਨ ਬਾਰਡਰ ਫੋਰਸ ਨੂੰ ਭਾਰਤ ਤੋਂ ਸਿਡਨੀ ਭੇਜੀ ਗਈ ਅੰਤਰਰਾਸ਼ਟਰੀ ਮੇਲ ਵਿੱਚ 1.6 ਕਿਲੋਗ੍ਰਾਮ ਦੀ ਮੋਰਫਿਨ ਨੂੰ ਨੋਰਦਰਨ ਟੈਰੀਟਰੀ ਵਿੱਚ ਭੇਜੇ ਜਾਣ ਦੀ ਜਾਣਕਾਰੀ ਹਾਸਲ ਹੋਈ ਸੀ।

ਇਹਨਾਂ ਵਸਤੂਆਂ ਨੂੰ ‘ਸਕਿਨ ਕੇਅਰ ਪ੍ਰੋਡਕਟਸ ਅਤੇ ਹੈਲਥ ਕੇਅਰ ਆਈਟਮਜ਼’ ਵਜੋਂ ਦੱਸਿਆ ਗਿਆ ਸੀ। ਪਰ ਅਸਲ ਵਿੱਚ 'ਮੋਰਫਿਨ' ਇੱਕ ਨਸ਼ੀਲਾ ਪਦਾਰਥ ਹੈ ਜੋ 'ਅਫੀਮ' ਤੋਂ ਤਿਆਰ ਕੀਤਾ ਜਾਂਦਾ ਹੈ।

ਏ ਬੀ ਐਫ ਦੀ ਵੈਬਸਾਈਟ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 30 ਜੁਲਾਈ 2024 ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਅਤੇ ਨੋਰਦਰਨ ਟੈਰੀਟਰੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਐਲਿਸ ਸਪ੍ਰਿੰਗਜ਼ ਦੇ ਇੱਕ ਪਤੇ ਉੱਤੇ ਛਾਪੇਮਾਰੀ ਕੀਤੀ ਗਈ ਸੀ।

ਇਸ ਤਲਾਸ਼ੀ ਦੌਰਾਨ ਉਹਨਾਂ ਨੂੰ ਇਸ ਸਮੱਗਰੀ ਦੇ ਸਬੂਤਾਂ ਸਣੇ ਮੋਬਾਈਲ ਫੋਨ ਵੀ ਹਾਸਲ ਹੋਏ ਸਨ।

ਐਸ ਬੀ ਐਸ ਪੰਜਾਬੀ ਨਾਲ ਕੀਤੀ ਗਈ ਗੱਲਬਾਤ ‘ਚ ਨੋਰਦਰਨ ਟੈਰੀਟਰੀ ਦੇ ਲੋਕਲ ਕੋਰਟ ਦੇ ਬੁਲਾਰੇ ਨੇ ਦੱਸਿਆ ਕਿ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਕ੍ਰਿਮੀਨਲ ਕੋਡ 1994 (Cth) ਦੀ ਧਾਰਾ 307.3 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਧਾਰਾ ਦੇ ਤਹਿਤ ਦੋਸ਼ੀ ਨੂੰ ਵੱਧੋ ਵੱਧ 10 ਸਾਲ ਦੀ ਜੇਲ ਹੋ ਸਕਦੀ ਹੈ।

ਕਥਿੱਤ ਦੋਸ਼ੀ ਨੂੰ 21 ਅਗਸਤ 2024 ਨੂੰ ਐਲਿਸ ਸਪ੍ਰਿੰਗਗ਼ ‘ਚ ਜੱਜ ਮੈਕਨਮਾਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਉਸਨੂੰ ਫਿਲਹਾਲ ਜ਼ਮਾਨਤ ਮਿਲ ਗਈ ਹੈ ਅਤੇ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ।


Follow SBS Punjabi

Download our apps

Watch on SBS

Punjabi News

Stream now