SKIP TO MAIN CONTENT

ਭਾਰਤ ਵਲੋਂ ਓ ਸੀ ਆਈ ਨਿਯਮਾਂ ਵਿੱਚ ਦਿੱਤੀ ਨਰਮੀ ਦੇ ਬਾਵਜੂਦ ਯਾਤਰੀਆਂ ਨੂੰ ਉਡਾਨ ਭਰਨ ਤੋਂ ਰੋਕਿਆ ਗਿਆ

ਮੈਲਬੌਰਨ ਦੇ ਇੱਕ ਪਰਿਵਾਰ ਨੂੰ ਜੋ ਕਿ ਕ੍ਰਿਸਮਿਸ ਦੀਆਂ ਛੁੱਟੀਆਂ ਮਾਨਣ ਲਈ ਭਾਰਤ ਜਾ ਰਿਹਾ ਸੀ, ਭਾਰਤ ਵਲੋਂ ਓ ਸੀ ਆਈ ਕਾਰਡ-ਧਾਰਕਾਂ ਲਈ ਦਿੱਤੀ ਨਰਮੀ ਦੇ ਬਾਵਜੂਦ, ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ।

Overseas Citizen of India or OCI card
Overseas Citizen of India or OCI card Source: SBS

3 min read

Published

Updated

By Shamsher Kainth, MP Singh



Skip to article content

ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ 20 ਸਾਲ ਤੋਂ ਘੱਟ ਅਤੇ 50 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਪਣਾ ਓ ਸੀ ਆਈ ਕਾਰਡ ਨਵਿਆਉਣਾ ਲਾਜ਼ਮੀ ਹੁੰਦਾ ਹੈ, ਜਦੋਂ ਉਹ ਆਪਣੇ ਪਾਸਪੋਰਟ ਨੂੰ ਨਵਿਆਂਉਂਦੇ ਹਨ।

ਪਿਛਲੇ ਕੁੱਝ ਸਮੇਂ ਦੌਰਾਨ ਬਹੁਤ ਸਾਰੇ ਓ ਸੀ ਆਈ ਕਾਰਡਧਾਰਕਾਂ ਨੂੰ ਇਸੇ ਨਿਯਮ ਕਾਰਨ ਹਵਾਈ ਅੱਡਿਆਂ ਤੋਂ ਵਾਪਸ ਮੋੜਿਆ ਗਿਆ ਹੈ।

ਭਾਰਤ ਸਰਕਾਰ ਨੇ ਉਪਰੋਕਤ ਓ ਸੀ ਆਈ ਨਿਯਮਾਂ ਲਈ 30 ਜੂਨ 2020 ਤੱਕ ਦੀ ਨਰਮੀ ਦਾ ਐਲਾਨ ਹਾਲ ਵਿੱਚ ਹੀ ਕੀਤਾ ਹੈ।

ਪਰ ਮੈਲਬੌਰਨ ਦੇ ਇੱਕ ਭਾਰਤੀ ਪਰਿਵਾਰ ਜਿੰਨਾ ਨੇ ਕਰਿਸਮਿਸ ਦਾ ਤਿਓਹਾਰ ਭਾਰਤੀ ਸ਼ਹਿਰ ਕੋਚੀ ਵਿਖੇ ਮਨਾਉਣ ਲਈ ਦੋ ਹਫਤਿਆਂ ਦੀ ਯੋਜਨਾਂ ਬਣਾਈ ਸੀ, ਨੂੰ ਇਸ ਸਿਲਸਿਲੇ ਵਿੱਚ ਕਾਫੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ। ਇਸ ਦੌਰਾਨ ਉਹਨਾਂ ਨੇ ਆਪਣੇ 8-ਸਾਲਾਂ ਦੇ ਬੇਟੇ ਲਈ ‘ਹੋਲੀ ਕਮਿਊਨਿਅਨ’ ਦੀ ਰਸਮ ਵੀ ਕਰਨੀ ਸੀ।

ਪਰ ਪਰਿਵਾਰ ਦੇ 8-ਸਾਲਾ ਬੇਟੇ ਅਤੇ 12 ਸਾਲਾ ਬੇਟੀ ਨੂੰ ਇਸ ਕਰਕੇ ਜਹਾਜ ਚੜਨੋਂ ਰੋਕ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਓ ਸੀ ਆਈ ਕਾਰਡਾਂ ਵਿੱਚ ਕੋਈ ਖਾਮੀ ਸੀ।

ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਓ ਸੀ ਆਈ ਕਾਰਡਾਂ 'ਤੇ ਉਹਨਾਂ ਦੇ ਨਵਿਆਏ ਹੋਏ ਪਾਸਪੋਰਟਾਂ ਦੀ ਜਾਣਕਾਰੀ ਦਰਜ ਨਹੀਂ ਹੈ।

ਅਜਿਹਾ ਪਿਛਲੇ ਕੁੱਝ ਸਮੇਂ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਹੋਰ ਲੋਕਾਂ ਨਾਲ ਵੀ ਹੋ ਚੁੱਕਾ ਹੈ।

ਮੈਲਬੌਰਨ ਦੇ ਇਸ ਭਾਰਤੀ ਪਰਿਵਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਮੇਰੇ ਬੱਚਿਆਂ ਨੇ ਪਹਿਲਾਂ ਦੋ ਵਾਰ ਵੀ ਇਹਨਾਂ ਪਾਸਪੋਰਟਾਂ ਅਤੇ ਓ ਸੀ ਆਈ ਕਾਰਡਾਂ 'ਤੇ ਭਾਰਤ ਦੀ ਯਾਤਰਾ ਕੀਤੀ ਹੈ, ਪਰ ਉਸ ਸਮੇਂ ਕਿਸੇ ਨੇ ਕੁੱਝ ਨਹੀਂ ਕਿਹਾ"।

ਇਸ ਸਾਲ ਅਕਤੂਬਰ ਤੋਂ ਹੁਣ ਤੱਕ ਕਈ ਅਜਿਹੇ 20 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਥਿੱਤ ਤੌਰ 'ਤੇ ਉਡਾਨਾਂ ਭਰਨ ਤੋਂ ਰੋਕਿਆ ਗਿਆ ਹੈ - ਕਿਉਂਕਿ ਉਹਨਾਂ ਦੇ ਓਸੀਆਈ ਕਾਰਡਾਂ 'ਤੇ ਵੀ ਨਵੇਂ ਪਾਸਪੋਰਟਾਂ ਦੀ ਜਾਣਕਾਰੀ ਦਰਜ ਨਹੀਂ ਸੀ।

ਦੱਸਣਯੋਗ ਹੈ ਕਿ ਓ ਸੀ ਆਈ ਕਾਰਡਾਂ ਨੂੰ ਆਮ ਤੌਰ 'ਤੇ ਉਮਰ ਭਰ ਦਾ ਵੀਜ਼ਾ ਮੰਨਿਆ ਜਾਂਦਾ ਹੈ।

ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ 20 ਸਾਲ ਤੋਂ ਘੱਟ ਦੀ ਉਮਰ ਦੇ ਲੋਕਾਂ ਨੂੰ ਹਰ ਵਾਰ ਆਪਣਾ ਪਾਸਪੋਰਟ ਨਵਿਆਉਣ ਸਮੇਂ ਆਪਣੀ ਓ ਸੀ ਆਈ ਵੀ ਨਵਿਆਉਣੀ ਚਾਹੀਦੀ ਹੈ ਅਤੇ 50 ਸਾਲ ਤੋਂ ਉਪਰ ਦੇ ਲੋਕਾਂ ਨੂੰ ਪਾਸਪੋਰਟ ਨਵਿਆਉਣ ਸਮੇਂ ਸਿਰਫ ਇੱਕ ਵਾਰ ਹੀ ਓ ਸੀ ਆਈ ਨਵਿਆਉਣ ਦੀ ਜਰੂਰਤ ਹੁੰਦੀ ਹੈ।

21 ਤੋਂ 50 ਸਾਲਾਂ ਦੇ ਓ ਸੀ ਆਈ ਧਾਰਕਾਂ ਨੂੰ ਪਾਸਪੋਰਟ ਨਵਿਆਉਣ ਸਮੇਂ ਓ ਸੀ ਆਈ ਨਵਿਆਉਣ ਦੀ ਕੋਈ ਜਰੂਰਤ ਨਹੀਂ ਹੈ।

ਇਹਨਾਂ ਕਾਨੂੰਨਾਂ ਨੂੰ ਅਚਾਨਕ ਲਾਗੂ ਕੀਤੇ ਜਾਣ ਕਾਰਨ ਅਨੇਕਾਂ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਇਸ ਕਾਨੂੰਨ ਨੂੰ 30 ਜੂਨ 2020 ਤੱਕ ਆਰਜ਼ੀ ਤੋਰ ਤੱਕ ਢਿੱਲ ਦੇ ਰਹੀ ਹੈ ਪਰ ਸ਼ਰਤ ਇਹ ਹੈ ਕਿ ਉਹ ਆਪਣੇ ਪੁਰਾਣੇ ਪਾਸਪੋਰਟ ਵੀ ਨਾਲ ਲੈਕੇ ਜਾਣ।

ਭਾਰਤੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਆਪਣੇ ਪੁਰਾਣੇ ਪਾਸਪੋਰਟ ਵੀ ਨਾਲ ਲੈਕੇ ਜਾ ਰਹੇ ਸਨ ਪਰ ਫੇਰ ਵੀ ਉਹਨਾਂ ਨੂੰ ਰੋਕ ਦਿੱਤਾ ਗਿਆ। ਪਰਿਵਾਰ ਅਨੁਸਾਰ ਉਹਨਾਂ ਨੂੰ ਤਕਰੀਬਨ 3500 ਡਾਲਰਾਂ ਦਾ ਨੁਕਸਾਨ ਹੋਇਆ ਹੈ।

ਭਾਰਤੀ ਦੂਤਾਵਾਸ ਦੇ ਅਧਿਕਾਰੀ ਅਨੁਸਾਰ ਉਹਨਾਂ ਵਲੋਂ ਸਾਰੀਆਂ ਏਅਰਲਾਈਨਜ਼ ਨੂੰ ਇਸ ਨਰਮੀ ਬਾਰੇ ਦੱਸ ਦਿੱਤਾ ਗਿਆ ਹੈ ਪਰ ਪਰਿਵਾਰ ਨੇ ਦੱਸਿਆ ਕਿ ਲਗਦਾ ਹੈ ਕਿ ਮਲੇਸ਼ੀਅਨ ਏਅਰਲਾਈਨ ਨੂੰ 'ਅਜੇ ਨਹੀਂ ਦਸਿਆ ਗਿਆ’।

ਐਸ ਬੀ ਐਸ ਪੰਜਾਬੀ ਵਲੋਂ ਮਲੇਸ਼ੀਅਨ ਏਅਰਲਾਈਨ ਕੋਲੋਂ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Listen to SBS Punjabi Monday to Friday at 9 pm. Follow us on Facebook and Twitter.


Follow SBS Punjabi

Download our apps

Watch on SBS

Punjabi News

Stream now