ਅਮਰੀਕਾ ਦੇ ਇੱਕ ਗੈਰ-ਮੁਨਾਫਾ ਸੰਗਠਨ 'ਇੰਡੀਆਸਪੋਰਾ' ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਦੁਨੀਆ ਦੇ 15 ਦੇਸ਼ਾਂ ਵਿੱਚ 200 ਤੋਂ ਵੀ ਵੱਧ ਭਾਰਤੀ-ਮੂਲ ਦੇ ਲੋਕ ਸਰਕਾਰ ਵਿੱਚ ਉੱਚ-ਪਦਵੀਆਂ 'ਤੇ ਕੰਮ ਕਰ ਰਹੇ ਹਨ।
ਇਨ੍ਹਾਂ ਵਿੱਚੋਂ 60 ਤੋਂ ਵੱਧ ਲੋਕ ਕੈਬਨਿਟ ਰੈਂਕ ਦੇ ਨੇਤਾ ਵਜੋਂ ਕੰਮ ਕਰਕੇ ਸਥਾਨਕ ਰਾਜਨੀਤੀ ਅਤੇ ਨੀਤੀ ਸਿਰਜਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
“ਇਨ੍ਹਾਂ ਵਿੱਚ ਚੁਣੇ ਹੋਏ ਅਧਿਕਾਰੀ ਅਤੇ ਨਿਯੁਕਤ ਕੀਤੇ ਸਿਵਲ ਸੇਵਕ ਵੀ ਹਨ ਜਿਨ੍ਹਾਂ ਦੀ ਅਗਵਾਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਤ ਕਰੇਗੀ” ਇੰਡੀਆਸਪੋਰਾ ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਜੋਸ਼ੀਪੁਰਾ ਨੇ ਐਸ ਬੀ ਐਸ ਨੂੰ ਦੱਸਿਆ।
2021 ਇੰਡਿਆਸਪੋਰਾ ਲੀਡਰਾਂ ਦੀ ਸੂਚੀ ਵਿੱਚ ਸ਼ਾਮਿਲ ਡਿਪਲੋਮੈਟ, ਵਿਧਾਇਕ, ਕੇਂਦਰੀ ਬੈਂਕਾਂ ਦੇ ਮੁਖੀਆਂ ਵਜੋਂ ਕੰਮ ਰਹੇ ਭਾਰਤੀ-ਮੂਲ ਦੇ ਲੋਕ ਆਸਟ੍ਰੇਲੀਆ, ਕੈਨੇਡਾ, ਸਿੰਗਾਪੁਰ, ਦੱਖਣੀ ਅਫ਼ਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਯੁਨਾਈਟਡ ਕਿੰਗਡਮ ਵਰਗੇ ਦੇਸ਼ਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇਸ ਸੂਚੀ ਵਿਚ ਭਾਰਤੀ ਮੂਲ ਦੇ ਤਿੰਨ ਆਸਟ੍ਰੇਲੀਅਨ ਵੀ ਸ਼ਾਮਲ ਕੀਤੇ ਗਏ ਹਨ - ਇਨ੍ਹਾਂ ਵਿੱਚ ਦੱਖਣੀ ਅਫ਼ਰੀਕਾ ਦੇ ਹਾਈ ਕਮਿਸ਼ਨਰ ਗੀਤਾ ਕਾਮਥ, ਸ਼ੰਘਾਈ ਵਿੱਚ ਕੌਂਸਲ ਜਨਰਲ ਡੋਮੇਨਿਕ ਤ੍ਰਿਨੇਡ ਅਤੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਵਿੱਚ ਸਰਵਿਸ ਡਿਲੀਵਰੀ ਸਮੂਹ ਦੇ ਡਿਪਟੀ ਸੱਕਤਰ ਹਰਿੰਦਰ ਸਿੱਧੂ ਸ਼ਾਮਲ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ
