SKIP TO MAIN CONTENT

ਪੰਜਾਬੀ ਭਾਈਚਾਰੇ ਵੱਲੋਂ ਬੱਚਿਆਂ ਦੇ ਹਸਪਤਾਲ ਲਈ $੧੭,੦੦੦ ਦੀ ਸਹਾਇਤਾ ਰਾਸ਼ੀ

ਨਿਊਜੀਲੈਂਡ ਆਸਟੇ੍ਲੀਆ ਪੰਜਾਬੀ ਕਲਚਰਲ ਐਸੋਸ਼ੀਏਸ਼ਨ ਵੱਲੋਂ ਆਪਣੇ ਸਾਲਾਨਾ ਸਮਾਗਮਾਂ ਦੌਰਾਨ ਹੁਣ ਤੱਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਰੌਇਲ ਚਿਲਡਰਨ ਹਸਪਤਾਲ ਨੂੰ $੬੫,੦੦੦ ਦਾਨ ਦਿੱਤੇ ਗਏ ਨੇ।

NZAUPCA
NZAUPCA presented a donation cheque of $17,000 to Royal Children Hospital, Melbourne. Source: Supplied

2 min read

Published

Updated

By Preetinder Grewal


Skip to article content

ਨਿਊਜੀਲੈਂਡ ਆਸਟੇ੍ਲੀਆ ਪੰਜਾਬੀ ਕਲਚਰਲ ਐਸੋਸ਼ੀਏਸ਼ਨ ਵੱਲੋਂ ਸਾਂਝ ਪੰਜਾਬ ਦੀ ਸਮਾਗਮ ਕਰਵਾਇਆ ਗਿਆ। ਇਸ ਉਪਰਾਲੇ ਵਿੱਚ ਲੱਗਭੱਗ 700 ਪਰਿਵਾਰਕ ਮੈਂਬਰਾਂ ਨੇ ਹਿੱਸਾ ਲਿਆ।

ਪ੍ਰੋਗਰਾਮ ਦੀ ਪ੍ਰਬੰਧਕੀ ਕਮੇਟੀ ਵੱਲੋਂ ਬੋਲਦਿਆਂ ਜਸਵੀਰ ਸਿੰਘ ਧਾਰਨੀ  ਅਤੇ ਰਾਜਿੰਦਰ ਜੋਸ਼ਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਦਾ ਮਕਸਦ ਨਾਂ ਕਿ ਸਿਰਫ ਪੰਜਾਬੀ ਭਾਈਚਾਰੇ ਨੂੰ ਇਕੱਤਰ ਕਰਨਾ ਹੈ ਬਲਕਿ ਆਉਣ ਵਾਲੀ ਪੀੜੀ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਪੰਜਾਬੀ ਸੰਗੀਤ ਨਾਲ ਜੋੜਨਾ ਵੀ ਹੈ।

ਇਸ ਪ੍ਰੋਗਰਾਮ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੇ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ ਅਤੇ ਸਾਰੇ ਪਰਿਵਾਰਾਂ ਨੇ ਇਸ ਪ੍ਰੋਗਰਾਮ ਦਾ ਖ਼ੂਬ ਆਨੰਦ ਮਾਣਿਆ।

ਹਰ ਸਾਲ ਦੀ ਤਰਾਂ ਇਸ ਸਾਲ ਵੀ ਰੌਇਲ ਚਿਲਡਰਨ ਹਸਪਤਾਲ ਲਈ ਚੰਦਾ ਇਕੱਠਾ ਕੀਤਾ ਗਿਆ ਜਿਸ ਵਿੱਚ ਸਾਰੇ ਪਰਿਵਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ

ਇਸ ਵਾਰ ਰੌਇਲ ਚਿਲਡਰਨ ਹਸਪਤਾਲ ਲਈ $੧੭,੦੦੦ ਚੰਦਾ ਇਕੱਠਾ ਕੀਤਾ ਗਿਆ।

ਨਿਊਜੀਲੈਂਡ ਆਸਟੇ੍ਲੀਆ ਪੰਜਾਬੀ ਕਲਚਰਲ ਐਸੋਸ਼ੀਏਸ਼ਨ ਵੱਲੋਂ ਹੁਣ ਤੱਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਰੌਇਲ ਚਿਲਡਰਨ ਹਸਪਤਾਲ ਨੂੰ ਹੁਣ ਤੱਕ ਕੁੱਲ $੬੫,੦੦੦ ਦਾਨ ਦਿੱਤੇ ਗਏ ਨੇ।

ਰੌਇਲ ਚਿਲਡਰਨ ਹਸਪਤਾਲ ਦੀ ਫਾਉਂਡੇਸ਼ਨ ਮੈਨੇਜਰ ਡੋਨਾ ਆਇਰਾਨੀ ਵੱਲੋਂ ਸਾਰੇ ਪੰਜਾਬੀ ਭਾਈਚਾਰੇ ਦਾ ਬਹੁਤ ਧੰਨਵਾਦ ਕੀਤਾ ਗਿਆ।

NZ-Aus Punjabi Cultural Association celebrates ‘Sanjh Punjab Dee’
NZ-Aus Punjabi Cultural Association celebrates ‘Sanjh Punjab Dee’ Source: Supplied

New Zealand Australia Punjabi Cultural Association (NZAUSPCA) is a community organisation committed to contribute towards the progress of the Punjabi community residing in Australia and New Zealand.

NZAUSPCA has recently celebrated its 7th annual event 'Sanjh Punjab Dee', which was attended by more than 700 people.

NZAUPCA is also helping Victoria’s sickest babies thanks to a generous $17,000 donation for Royal Children Hospital, Melbourne.

The association has raised more than $65,000 so far to support Royal Children Hospital, Melbourne.

Raised during their annual dinner, the donations have previously helped sponsor cots in the RCH Newborn Intensive Care Unit (NICU).

In early 2011, a small group of Punjabi families from New Zealand and Australia got together and formed New Zealand Australia Punjabi Cultural Association (NZAUSPCA).

What started out as an informal network drawn together by common interest and a shared love of culture, has grown to a vibrant association committed to sharing and celebrating our cultural heritage through cultural exchange and active community participation.

A commitment to promoting multiculturalism and fostering a strong sense of community among Punjabi families living in New Zealand and Australia are the main goals of NZAUSPCA, which are also embodied in its philosophy.

For more news and updates, follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now