ਸਰਕਾਰ ਵਲੋਂ ਚੋਣਵੇਂ ਸਕਿਲਡ ਪ੍ਰਵਾਸੀਆਂ ਲਈ ਸਥਾਈ ਨਿਵਾਸ ਮਾਰਗ ਦਾ ਐਲਾਨ

ਇਮੀਗ੍ਰੇਸ਼ਨ ਮੰਤਰੀ ਐਲੇਕ੍ਸ ਹਾਕ ਨੇ ਨਾਜ਼ੁਕ ਖੇਤਰਾਂ ਵਿੱਚ ਉੱਚ ਹੁਨਰਮੰਦ ਪ੍ਰਵਾਸੀਆਂ ਅਤੇ ਸਰਹੱਦੀ ਪਾਬੰਦੀਆਂ ਕਾਰਨ ਵਿਦੇਸ਼ਾਂ ਵਿੱਚ ਫ਼ਸੇ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਰਹਿਣ ਲਈ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਵੀਜ਼ਾ ਤਬਦੀਲੀਆਂ ਅਤੇ ਰਿਆਇਤਾਂ ਦਾ ਐਲਾਨ ਕੀਤਾ ਹੈ।

Labor expects to increase the Temporary Skilled Migration Income Threshold if they elected

Labor expects to increase the Temporary Skilled Migration Income Threshold if they elected Source: Getty Images/Westend61

ਦੇਸ਼ ਦੀ ਆਰਥਿਕ ਰਿਕਵਰੀ ਵਿੱਚ ਆਪਣਾ ਯੋਗਦਾਨ ਪਾਉਣ ਵਾਲ਼ੇ ਸਕਿਲਡ ਪ੍ਰਵਾਸੀਆਂ ਲਈ ਇੱਕ ਮਹੱਤਵਪੂਰਨ ਕਦਮ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਕਿਲਡ ਪ੍ਰਵਾਸੀ, ਜਿਨ੍ਹਾਂ ਨੇ ਮਹਾਂਮਾਰੀ ਦੇ ਦੌਰਾਨ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦੀ ਚੋਣ ਕੀਤੀ ਸੀ, ਹੁਣ ਸਥਾਈ ਨਿਵਾਸ ਲਈ ਯੋਗ ਹੋਣਗੇ।

ਮੌਜੂਦਾ ਅਸਥਾਈ ਹੁਨਰ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਵਿਸ਼ੇਸ਼ ਰਿਆਇਤਾਂ ਸਬਕਲਾਸ 482 ਵੀਜ਼ਾ ਧਾਰਕਾਂ ਲਈ ਬਹੁਤ ਮਹਤਵਪੂਰਣ ਹਨ।

ਇਹ ਰਿਆਇਤਾਂ ਪਰਵਾਸ ਲਈ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਉਮਰ ਸੀਮਾ ਨੂੰ ਪਾਰ ਕਰ ਗਏ ਅਸਥਾਈ ਹੁਨਰਮੰਦ (ਸਬਕਲਾਸ 457, ਜਿਸ ਵਿੱਚ ਅਰਜ਼ੀਆਂ ਬੰਦ ਹੋ ਚੁਕੀਆਂ ਹਨ ) ਵੀਜ਼ਾ ਧਾਰਕ ਵੀ ਹੋਣਗੇ।

ਇਸ ਤੋਂ ਇਲਾਵਾ ਸਰਕਾਰ ਨੇ ਹੁਨਰਮੰਦ ਖੇਤਰੀ (ਆਰਜ਼ੀ ਵੀਜ਼ਾ) ਧਾਰਕਾਂ (ਸਬਕਲਾਸ 489, 491 ਅਤੇ 494) ਨੂੰ ਵੀਜ਼ਾ ਐਕਸਟੈਂਸ਼ਨ ਪ੍ਰਦਾਨ ਕਰਨ ਦਾ ਫੈਸਲਾ ਵੀ ਕੀਤਾ ਹੈ ਜੋ ਕੋਵਿਡ-ਪ੍ਰੇਰਿਤ ਸਰਹੱਦੀ ਪਾਬੰਦੀਆਂ ਕਾਰਨ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ।

 

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share

2 min read

Published

Updated

By Avneet Arora, Ravdeep Singh




Share this with family and friends


Follow SBS Punjabi

Download our apps

Watch on SBS

Punjabi News

Watch now