SKIP TO MAIN CONTENT

ਭਾਰਤ ਵਿੱਚ ਇਕੱਠਾਂ ਤੇ ਲਾਈ ਪਾਬੰਦੀ ਦੇ ਬਾਵਜੂਦ ਪ੍ਰਦਰਸ਼ਨ ਨਿਰੰਤਰ ਜਾਰੀ

ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਨਿਰੰਤਰ ਜਾਰੀ ਚਲ ਰਹੇ। ਭਾਰਤ ਸਰਕਾਰ ਨੇ ਮਤਭੇਦ ਦੂਰ ਕਰਨ ਲਈ ਕੀਤੀ ਕੋਸ਼ਿਸ਼ ਵਜੋਂ ਬ੍ਰਿਟਿਸ਼ ਬਸਤੀਵਾਦੀ ਕਾਨੂੰਨਾਂ ਦੀ ਵਰਤੋਂ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਦਾ ਬਚਾਅ ਕੀਤਾ ਗਿਆ ਹੈ।

India protets
Protestors defying ban Source: SBS News

4 min read

Published

Updated

By MP Singh, SBS News

Source: SBS


Skip to article content

ਨਵੇਂ ਨਾਗਰਿਕਤਾ ਕਾਨੂੰਨਾਂ ਜਿਨਾਂ ਵਿੱਚ ਮੁਸਲਮ ਭਾਈਚਾਰੇ ਨਾਲ ਵਿਤਕਰਾ ਹੋ ਰਿਹਾ ਦਸਿਆ ਜਾ ਰਿਹਾ ਹੈ, ਦਾ ਵਿਰੋਧ ਕਰਨ ਤੇ ਲਾਈ ਪਾਬੰਦੀ ਅਤੇ ਪ੍ਰਧਾਨ ਮੰਤਰੀ ਵਲੋਂ ਇਸ ਦਾ ਬਚਾਅ ਕੀਤੇ ਜਾਣ ਦੇ ਬਾਵਜੂਦ ਲੋਕਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ ਸੰਸਦ ਦੁਆਰਾ ਇਹਨਾਂ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਤੋਂ ਲੈ ਕਿ ਹੁਣ ਤੱਕ ਭਾਰਤ ਵਿੱਚ ਤੇਈ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਇਸ ਕਾਰਨ ਸ਼੍ਰੀ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਲਈ ਬਹੁਤ ਵੱਡਾ ਰੋੜਾ ਪੈਦਾ ਹੋ ਗਿਆ ਜਾਪਦਾ ਹੈ।

ਜਿਆਦਾਤਰ ਮੌਤਾਂ ਉੱਤਰ ਪ੍ਰਦੇਸ਼ ਰਾਜ ਵਿੱਚ ਹੋਈਆਂ ਹਨ ਜਿੱਥੇ ਰਾਜ ਭਰ ਦੀ ਕੁੱਲ ਜਨਸੰਖਿਆ ਦਾ 20% ਲੋਕ ਮੁਸਲਿਮ ਭਾਈਚਾਰੇ ਤੋਂ ਹਨ।

ਪ੍ਰਦਰਸ਼ਨਕਾਰੀਆਂ ਨੇ ਨਾਗਰਿਕਤਾ ਸੋਧ ਬਿੱਲ ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਦਾ ਵਿਰੋਧ ਹੱਥਾਂ ਵਿੱਚ ਤਖਤੀਆਂ ਫੜ ਕੇ ਜਬਰਦਸਤ ਨਾਅਰੇਬਾਜ਼ ਦੁਆਰਾ ਕੀਤਾ।

India protests rage against citizenship law, but Narendra Modi remains defiant

ਪੁਲਿਸ, ਜੋ ਕਿ ਕਿਸੇ ਵੀ ਗਲਤ ਕੰਮ ਤੋਂ ਇਨਕਾਰੀ ਹੈ, ਦੇ ਮੁਤਾਬਕ, ਰਾਜ ਵਿੱਚ 15 ਲੋਕ ਮਾਰੇ ਗਏ ਹਨ ਜਿਨਾਂ ਵਿੱਚ ਇੱਕ 8 ਸਾਲ ਦਾ ਲੜਕਾ ਵੀ ਸ਼ਾਮਲ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਣਸੀ ਤੋਂ ਸੀ।

ਪਿਛਲੇ ਹਫਤੇ ਤੋਂ ਹੁਣ ਤੱਕ ਉੱਤਰ ਪ੍ਰਦੇਸ਼ ਵਿੱਚ ਫੈਲੀ ਹਿੰਸਾ ਦੌਰਾਨ ਪੁਲਿਸ ਨੇ 900 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੇਸ਼ ਭਰ ਤੋਂ ਅਧਿਕਾਰੀਆਂ ਨੇ ਸਥਿਤੀ ਨੂੰ ਨਿਯੰਤਰਣ ਵਿੱਚ ਕਰਣ ਲਈ ਪੂਰਾ ਜੋਰ ਲਾਇਆ ਹੋਇਆ ਹੈ। ਬਰਿਟਿਸ਼ ਕਲੋਨਿਅਲ ਕਾਨੂੰਨ ਦੇ ਸੈਕਸ਼ਨ 144 ਤਹਿਤ ਜਨਤਕ ਇਕੱਠਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਅਤੇ ਇੰਰਨੈੱਟ ਵਰਤੋਂ ਤੇ ਵੀ ਪਾਬੰਦੀ ਲਗਾਈ ਗਈ ਹੈ।

ਭਾਰਤੀ ਸੰਚਾਰ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਹੁਕਮ ਜਾਰੀ ਕਰਕੇ ਦੇਸ਼ ਭਰ ਦੇ ਪ੍ਰਸਾਰਕਾਂ ਨੂੰ ਅਜਿਹੀ ਸਮੱਗਰੀ ਦੀ ਵਰਤੋਂ ਕਰਣ ਤੋਂ ਰੋਕ ਦਿੱਤਾ ਹੈ ਜਿਸ ਨਾਲ ਹਿੰਸਾ ਹੋਰ ਭੜਕਨ ਦਾ ਡਰ ਹੋਵੇ।

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜਲਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਲਈ ਇੱਕ ਰੈਲੀ ਨੂੰ ਸੰਬੋਧਨ ਕੀਤਾ।

ਪੁਲਿਸ ਨੇ ਕਿਹਾ ਕਿ ਵਿਰੋਧੀ ਧਿਰ ਤਿਰਣਾਮੂਲ ਦੇ ਉਹਨਾਂ ਕਾਰਕੁੰਨਾਂ ਜੋ ਕਿ ਉੱਤਰ ਪ੍ਰਦੇਸ਼ ਵਿੱਚ ਐਤਵਾਰ ਨੂੰ ਹੋਈ ਹਿੰਸਾ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਆ ਰਹੇ ਸਨ, ਨੂੰ ਹਵਾਈ ਅੱਡੇ ਤੋਂ ਬਾਹਰ ਨਿਕਲਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ।

ਉੱਤਰ ਪ੍ਰਦੇਸ਼ ਪੁਲਿਸ ਦੇ ਮੁਖੀ ਓ ਪੀ ਸਿੰਘ ਨੇ ਕਿਹਾ, ‘ਰਾਜ ਵਿੱਚ ਹਾਲਾਤ ਨਾਜ਼ੁਕ ਹੋਣ ਕਾਰਨ ਅਸੀਂ ਉੱਥੇ ਧਾਰਾ 144 ਲਗਾ ਦਿੱਤੀ ਹੋਈ ਹੈ। ਅਤੇ ਇਹਨਾਂ ਲੋਕਾਂ ਦੇ ਆਉਣ ਨਾਲ ਸਥਿਤੀ ਹੋਰ ਤਣਾਅਪੂਰਨ ਹੋ ਸਕਦੀ ਹੈ’।

ਤਾਮਿਲਨਾਡੂ ਵਿੱਚ ਵੀ ਜਨਤਕ ਇਕੱਠਾਂ ਉੱਤੇ ਲਾਈ ਪਾਬੰਦੀ ਦੇ ਬਾਵਜੂਦ ਤਕਰੀਬਨ 500 ਮੁਸਲਿਮ ਅਤੇ ਖੱਬੇਪੱਖੀ ਕਾਰਕੁਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ।

ਇਸੀ ਦੌਰਾਨ ਦਿੱਲੀ ਵਿੱਚ ਫਰਵਰੀ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੀਤੀ ਇੱਕ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਬੀਜੇਪੀ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪਰ ਛੇਤੀ ਹੀ ਉਹਨਾਂ ਨੇ ਆਪਣੇ ਸੰਬੋਧਨ ਨੂੰ ਨਵੇਂ ਵਿਵਾਦਪੂਰਨ ਕਾਨੂੰਨ ਵਲ ਮੋੜ ਦਿੱਤਾ।

‘ਜੋ ਲੋਕ ਝੂਠ ਅਤੇ ਡਰ ਫੈਲਾ ਰਹੇ ਹਨ, ਉਹ ਮੇਰੇ ਕੰਮ ਵਲ ਵੀ ਦੇਖਣ। ਜੇ ਮੇਰੇ ਕੰਮਾਂ ਵਿੱਚ ਕੋਈ ਫੁੱਟ ਦਿਸਦੀ ਹੈ ਤਾਂ ਉਸ ਨੂੰ ਪੂਰੀ ਦੁਨਿਆ ਨੂੰ ਦਿਖਾਉ’।

ਸ਼੍ਰੀ ਮੋਦੀ ਨੇ ਮੁੱਖ ਵਿਰੋਧੀ ਪਾਰਟੀ ਕਾਂਗਰਤ ਉੱਤੇ ਨਾ ਸਿਰਫ ਦਿੱਲੀ ਬਲਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਡਰ ਅਤੇ ਸਹਿਮ ਪੈਦਾ ਕਰਨ ਦੇ ਦੋਸ਼ ਲਗਾਏ।

ਉਹਨਾਂ ਕਿਹਾ, ‘ਉਹ ਮੈਨੂੰ ਸੱਤਾ ਤੋਂ ਬਾਹਰ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਹਨ’।

ਸ਼੍ਰੀ ਮੋਦੀ ਨੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਉੱਤੇ ਹਮਲੇ ਅਤੇ ਹੋਰ ਹਿੰਸਾ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ।

ਨਵੇਂ ਕਾਨੂੰਨਾਂ ਨਾਲ ਹਿੰਦੂਆਂ, ਇਸਾਈਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਜੋ ਗੈਰ ਕਾਨੂੰਨੀ ਢੰਗ ਨਾਲ ਭਾਰਤ ਆਏ ਹਨ, ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ ਜੇ ਕਰ ਉਹ ਇਹ ਸਿੱਧ ਕਰਦੇ ਹਨ ਕਿ ਉਹਨਾਂ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿੱਚ ਧਰਮ ਕਾਰਨ ਸਤਾਇਆ ਗਿਆ ਸੀ। ਇਹ ਕਾਨੂੰਨ ਮੁਸਲਮਾਨਾਂ ਤੇ ਲਾਗੂ ਨਹੀਂ ਹੁੰਦਾ।

ਅਲੋਚਕਾਂ ਨੇ ਇਸ ਕਾਨੂੰਨ ਨੂੰ ਭਾਰਤ ਦੇ ਧਰਮ ਨਿਰਪੱਖ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ ਹੈ। ਅਤੇ ਇਸ ਨੂੰ ਦੇਸ਼ ਦੀ 200 ਮਿਲੀਅਨ ਮੁਸਲਿਮ ਜਨਤਾ ਨੂੰ ਇੱਕ ਕਿਨਾਰੇ ਕਰਨ ਦੀ ਯੋਜਨਾ ਦਸਿਆ ਹੈ।

Source AAP - SBS

Listen to SBS Punjabi Monday to Friday at 9 pm. Follow us on Facebook and Twitter


Follow SBS Punjabi

Download our apps

Watch on SBS

Punjabi News

Stream now