SKIP TO MAIN CONTENT

ਕੁਆਨਟਾਸ ਨੇ ਸਿਡਨੀ ਤੋਂ ਬੈਂਗਲੁਰੂ ਲਈ ਨਾਨ-ਸਟਾਪ ਉਡਾਣਾਂ ਦੀ ਕੀਤੀ ਘੋਸ਼ਣਾ

ਕੁਆਨਟਾਸ ਏਅਰਲਾਈਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਸਿਡਨੀ ਤੋਂ ਦੱਖਣੀ ਭਾਰਤੀ ਸ਼ਹਿਰ ਬੈਂਗਲੁਰੂ ਲਈ ਹਫ਼ਤੇ ਵਿੱਚ ਚਾਰ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ।

travel
India's Bangalore city and Sydney will be connected by a new direct route from Qantas. Source: (AAP Image/Con Chronis)

1 min read

Published

Updated

By Ravdeep Singh, Natasha Kaul


Skip to article content

ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਇਹ ਉਡਾਣਾਂ 14 ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ।

ਪਹਿਲੀ ਵਾਰੀ ਕਿਸੇ ਵੀ ਏਅਰਲਾਈਨ ਦੁਆਰਾ ਆਸਟ੍ਰੇਲੀਆ ਅਤੇ ਦੱਖਣੀ ਭਾਰਤ ਵਿੱਚਕਾਰ ਸਿੱਧੀ ਉਡਾਣ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਆਸ ਲਗਾਈ ਜਾ ਰਹੀ ਹੈ ਕਿ ਇਸ ਨਾਲ਼ ਯਾਤਰਾ ਦੇ ਸਮੇਂ ਵਿੱਚ ਲਗਭਗ ਤਿੰਨ ਘੰਟਿਆਂ ਦੀ ਕਟੌਤੀ ਹੋਵੇਗੀ।

ਵਰਤਮਾਨ ਵਿੱਚ ਕੁਆਨਟਾਸ ਵਲੋਂ ਮੈਲਬੌਰਨ ਅਤੇ ਦਿੱਲੀ ਵਿੱਚਕਾਰ ਹਫ਼ਤੇ ਵਿੱਚ ਪੰਜ ਉਡਾਣਾਂ ਚਲਾਈਆਂ ਜਾ ਰਹਿਆਂ ਹਨ।

ਕੁਆਨਟਾਸ ਨੇ ਕਿਹਾ ਹੈ ਕਿ ਇਸ ਨਵੇਂ ਰੂਟ ਦੀ ਘੋਸ਼ਣਾ ਹੋਣ ਨਾਲ਼ ਆਸਟ੍ਰੇਲੀਆ ਅਤੇ ਦੱਖਣੀ ਭਾਰਤ ਵਿੱਚਕਾਰ ਸਿੱਧੀਆਂ ਉਡਾਣਾਂ ਭਰਣ ਵਾਲ਼ੀ ਕੁਆਨਟਾਸ ਇੱਕ ਇਕਲੌਤੀ ਏਅਰਲਾਈਨ ਬਣ ਗਈ ਹੈ।

ਇਨ੍ਹਾਂ ਉਡਾਨ ਲਈ ਟਿਕਟਾਂ ਦੀ ਵਿਕਰੀ 8 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now