SKIP TO MAIN CONTENT

ਕੁਆਨਟਸ ਅਤੇ ਜੈਟਸਟਾਰ ਦੀਆਂ ਕੁਝ ਚੋਣਵੇਂ ਮੁਲਕਾਂ ਵਾਲ਼ੀਆਂ ਉਡਾਣਾਂ ਵਿੱਚ ਹੁਣ ਮਾਸਕ ਪਾਉਣਾ ਨਹੀਂ ਹੋਵੇਗਾ ਲਾਜ਼ਮੀ

ਲਾਜ਼ਮੀ ਮਾਸਕ ਪਾਉਣ ਦੀ ਨੀਤੀ ਵਿੱਚ ਬਦਲਾਅ ਲਿਆਉਣ ਬਾਰੇ ਇਹ ਅਹਿਮ ਐਲਾਨ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਦੀ ਹਵਾਈ ਅੱਡਿਆਂ ਉੱਤੇ ਮਾਸਕ ਆਦੇਸ਼ਾਂ ਨੂੰ ਹਟਾਉਣ ਦੀ ਸਿਫਾਰਸ਼ ਤੋਂ ਬਾਅਦ ਕੀਤਾ ਗਿਆ ਹੈ।

Qantas has been named the fifth-best airline in the world in this year's Skytrax international awards.
Qantas has been named the fifth-best airline in the world in this year's Skytrax international awards. Source: Mark Baker

2 min read

Published

Updated

By Ravdeep Singh


Skip to article content

ਕੁਝ ਕੁਆਨਟਾਸ ਅਤੇ ਜੈਟਸਟਾਰ ਅੰਤਰਰਾਸ਼ਟਰੀ ਉਡਾਣਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਇਸ ਦੌਰਾਨ ਕੁਝ ਏਅਰਲਾਈਨਾਂ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਸਥਾਨਕ ਨਿਯਮਾਂ ਨਾਲ ਇਕਸਾਰਤਾ ਲਿਆਉਣ ਲਈ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਇਨ੍ਹਾਂ ਏਅਰਲਾਈਨਾਂ ਵਲੋਂ ਬੀਤੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਆਪਣੀ 'ਆਨਬੋਰਡ ਮਾਸਕ ਨੀਤੀ' ਨੂੰ ਜਲਦ ਹੀ ਅਪਡੇਟ ਕਰਨਗੇ।

ਇਸ ਦਾ ਮਤਲਬ ਇਹ ਹੈ ਕਿ ਯਾਤਰੀਆਂ ਨੂੰ ਉਡਾਣਾਂ ਵੇਲੇ ਉਨ੍ਹਾਂ ਮੁਲਕਾਂ, ਜਿਵੇਂ ਕਿ ਅਮਰੀਕਾ, ਯੂਨਾਈਟਿਡ ਕਿੰਗਡਮ ਅਤੇ ਯੂਰਪ ਦੇ ਕਈ ਮੁਲਕਾਂ, ਜਿਨ੍ਹਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਨਹੀਂ ਹੈ, ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ।

ਇਹ ਫੈਸਲਾ ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ ਵਲੋਂ ਹਵਾਈ ਅੱਡਿਆਂ ਲਈ ਮਾਸਕ ਆਦੇਸ਼ਾਂ ਨੂੰ ਹਟਾਉਣ ਦੀ ਸਿਫ਼ਾਰਸ਼ ਤੋਂ ਬਾਅਦ ਲਿਆ ਗਿਆ ਹੈ।

ਪਰ ਕਮੇਟੀ ਵਲੋਂ ਦਿਤੇ ਬਿਆਨ ਵਿੱਚ ਇਹ ਸਿਫਾਰਸ਼ ਵੀ ਕੀਤੀ ਗਈ ਕਿ ਲੋਕਾਂ ਨੂੰ ਕੋਵਿਡ-19 ਅਤੇ ਫਲੂ ਤੋਂ ਬਚਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਮਾਸਕ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now