SKIP TO MAIN CONTENT

'ਰਿਸ਼ਵਤਖੋਰੀ ਖਿਲਾਫ ਜੰਗ ਜਾਰੀ ਰੱਖਾਂਗਾ' ਸਿਮਰਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸੋਸ਼ਲ ਮੀਡਿਆ ਉੱਤੇ ਫੇਸਬੁੱਕ ਲਾਈਵ ਨੂੰ ਹਥਿਆਰ ਬਣਾਕੇ ਰਿਸ਼ਵਤਖੋਰੀ ਖਿਲਾਫ ਜੰਗ ਜਾਰੀ ਰੱਖਣ ਦੀ ਗੱਲ ਆਖ ਰਹੇ ਹਨ।

Simarjit Singh Bains
Lok Insaaf Party chief and Ludhiana MLA Simarjit Singh Bains at SBS Studios Melbourne, Australia (Photo Preetinder Singh Grewal/SBS). Source: Photo Preetinder Singh Grewal/SBS

3 min read

Published

Updated

By Preetinder Grewal


Skip to article content

ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਪ੍ਰਤਿਨਿਧ ਹਨ। ਉਹਨਾਂ ਆਪਣੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਹੋਰ ਸਹਿਯੋਗੀਆਂ ਨਾਲ ਮਿਲਕੇ ਲੋਕ ਇਨਸਾਫ਼ ਪਾਰਟੀ ਬਣਾਈ। 

2017 ਪੰਜਾਬ ਵਿਧਾਨ ਸਭਾ ਚੋਣਾਂ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਵਿੱਚ ਲੜ੍ਹੀਆਂ ਸਨ। ਹਾਰ ਦੇ ਕਾਰਨਾਂ ਬਾਰੇ ਬੋਲਦਿਆਂ ਉਹਨਾਂ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਇਸਦਾ ਇੱਕ ਕਾਰਣ ਜਿੱਤ ਪ੍ਰਤੀ ਬੇਲੋੜਾ ਆਤਮ-ਵਿਸ਼ਵਾਸ ਸੀ।

ਬੈਂਸ ਸੋਸ਼ਲ ਮੀਡਿਆ ਉੱਤੇ ਫੇਸਬੁੱਕ ਲਾਈਵ ਨੂੰ ਹਥਿਆਰ ਬਣਾਕੇ ਰਿਸ਼ਵਤਖੋਰੀ ਖਿਲਾਫ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹਨ ਹਾਲਾਂਕਿ ਉਹਨਾਂ ਦੇ ਵਿਰੋਧੀ ਇਸ ਨੂੰ 'ਸ਼ੋਹਰਤ' ਹਾਸਿਲ ਕਰਨ ਲਈ ਕੀਤਾ ਇੱਕ ਸਟੰਟ ਆਖ ਕੇ ਭੰਡਦੇ ਹਨ।

ਹਾਲ ਹੀ ਵਿੱਚ ਸਿਮਰਜੀਤ ਸਿੰਘ ਬੈਂਸ ਦੁਆਰਾ ਲੁਧਿਆਣਾ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ਪਿੱਛੋਂ ਪਾਸਪੋਰਟ ਦਫਤਰ, ਸੜਕ ਨਿਰਮਾਣ, ਟੋਲ ਪਲਾਜ਼ਾ, ਪਟਵਾਰੀ ਦਫਤਰ ਅਤੇ ਆਟੋ ਏਜੇਂਸੀਆਂ ਦੀ ਮੌਕੇ ਤੇ ਜਾਕੇ ਤਫਤੀਸ਼ ਕਰਦਿਆਂ ਫੇਸਬੁੱਕ ਲਾਈਵ ਦੀ ਮਦਦ ਨਾਲ ਲੋਕ ਕਚਿਹਰੀ ਵਿੱਚ ਹਾਜ਼ਿਰ ਹੋਣਾ ਚਰਚਾ ਦਾ ਵਿਸ਼ਾ ਬਣਿਆ ਸੀ।

ਹਾਲਾਂਕਿ ਇਸ ਗੱਲ ਦੇ ਚਲਦਿਆਂ ਉਹਨਾਂ ਨੂੰ ਕਾਨੂੰਨੀ ਉਲਝਣਾਂ ਦਾ ਸਾਮਣਾ ਕਰਨਾ ਪਾ ਰਿਹਾ ਹੈ ਪਰ ਐੱਸ ਬੀ ਐੱਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਆਪਣੀ ਇਸ ਮੁਹਿੰਮ ਨੂੰ ਚਲਦੀ ਰੱਖਣ ਲਈ ਦ੍ਰਿੜਤਾ ਦਿਖਾਈ ਹੈ।

ਪਾਸਪੋਰਟ ਦਫਤਰ ਵਿਚਲੀ ਉਹਨਾਂ ਦੀ ਕਾਰਵਾਈ ਦੇ ਚਲਦਿਆਂ ਲੁਧਿਆਣਾ ਪੁਲਿਸ ਨੇ ਪਾਸਪੋਰਟ ਕਰਮਚਾਰੀ ਸੰਘ ਦੀ ਸ਼ਿਕਾਇਤ ਉੱਤੇ ਬੈਂਸ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਹੈ।

ਬੈਂਸ ਨੇ ਕੈਪਟਨ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਆਖਿਆ ਕਿ ਮੌਜੂਦਾ ਰਾਜ-ਭਾਗ ਲੋਕ ਹਿੱਤ ਵਿੱਚ ਕੰਮ ਨਹੀਂ ਕਰ ਰਿਹਾ - "ਪੰਜਾਬ ਚਿੱਟੇ ਤੇ ਨੀਲੇ ਦੀ ਰਾਜਨੀਤੀ ਤੋਂ ਅੱਕ ਚੁੱਕਿਆ, ਹੁਣ ਲੋੜ ਹੈ ਕਿ ਸਮੇਂ ਦੀ ਸਰਕਾਰ ਬਦਲੇ ਤੇ ਲੋਕਾਂ ਦਾ ਰਾਜ ਆਵੇ।”

ਪੰਜਾਬ ਦੇ ਪਾਣੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਹਰਿਆਣਾ ਤੇ ਰਾਜਸ਼ਥਾਨ ਨੂੰ ਜਾਂਦੇ ਪਾਣੀ ਦਾ ਮੁੱਦਾ ਕਈ ਵਾਰ ਉਠਾ ਚੁੱਕੇ ਹਨ ਪਰ ਸਰਕਾਰ ਇਸ ਮੁੱਦੇ ਤੇ ਖਾਮੋਸ਼ ਹੈ - "ਕਾਂਗਰਸ ਤੇ ਭਾਜਪਾ ਕੌਮੀ ਪਾਰਟੀਆਂ ਹਨ ਅਤੇ ਉਹਨਾਂ ਦੀ ਵੋਟਾਂ ਦੀ ਰਾਜਨੀਤੀ ਇਸ ਮੁੱਦੇ ਤੇ ਉਹਨਾਂ ਨੂੰ ਕੁਝ ਨਾ ਕਰਨ ਲਈ ਮਜਬੂਰ ਕਰਦੀ ਹੈ।"

Simarjit Singh Bains
Simarjit Singh Bains (Pink turban) with his supporters in Melbourne. Source: Photo by Preetinder Singh Grewal/SBS

ਬੈਂਸ ਜੋ ਕਿ ਮੈਲਬੌਰਨ ਵਿੱਚ ਵਿਸਾਖੀ ਮੇਲੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ, ਨੇ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਵਿਚਲੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ - "ਇਹ ਉਹ ਲੋਕ ਨੇ ਜਿੰਨਾ ਪੰਜਾਬ ਦੀ ਬੇਹਤਰੀ ਲਈ ਨਾ ਸਿਰਫ ਸੁੱਖਾਂ ਮੰਗੀਆਂ ਬਲਕਿ ਓਥੇ ਜਾਕੇ ਵੀ ਕਾਫੀ ਕੰਮ ਕੀਤਾ।"

"ਹਾਰਾਂ ਤੋਂ ਡਰਨ ਦੀ ਲੋੜ੍ਹ ਨਹੀਂ ਬਲਕਿ ਸਿੱਖਣ ਤੇ ਫਿਰ ਉੱਠਕੇ ਲੜ੍ਹਨ ਦੀ ਲੋੜ੍ਹ ਹੈ।"

ਸਿਮਰਜੀਤ ਸਿੰਘ ਬੈਂਸ ਆਪ ਪਾਰਟੀ ਦੇ ਸੁਖਪਾਲ ਖਹਿਰਾ ਦੇ ਕਰੀਬੀ ਸਮਝੇ ਜਾਂਦੇ ਹਨ। ੨੦੧੭ ਚੋਣਾਂ ਵੇਲੇ ਉਹਨਾਂ ਸਿਆਸਤਦਾਨ ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੂੰ ਗੱਠਜੋੜ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now