ਚਾਰ ਪੜਾਵਾਂ ਵਿੱਚ ਸੰਪੂਰਨ ਹੋਏ ਇਸ ਮੁਕਾਬਲੇ ਵਿੱਚ ਪ੍ਰਤੀਯੋਗੀਆਂ ਨੇ ਪੰਜਾਬੀ ਬੋਲੀ, ਸਾਹਿਤ, ਸੱਭਿਆਚਾਰ, ਗੁਰਮਤਿ, ਲੋਕ ਨਾਚ, ਪੰਜਾਬੀ ਪਹਿਰਾਵਾ ਆਦਿ ਸ਼ਰੇਣੀਆਂ ਵਿੱਚ ਕਲਾ ਅਤੇ ਹੁਨਰ ਨਾਲ ਆਪਣੀ ਯੋਗਤਾ ਦਾ ਭਰਪੂਰ ਪ੍ਰਗਟਾਵਾ ਕੀਤਾ। ਓਹਨਾਂ ਦੀ ਚਾਲ, ਹੁਨਰ, ਮਹਾਰਾਜਾ-ਮਹਾਰਾਨੀ ਪੋਸ਼ਾਕ ਅਤੇ ਦਿਮਾਗ ਦੀ ਪਰਖ ਹੋਈ।
ਫਿਲਮ ਅਦਾਕਾਰਾ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਇਸ ਮੁਕਾਬਲੇ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ ਅਤੇ ਪੰਜਾਬੀ ਗਾਇਕ ਤਰਸੇਮ ਜੱਸੜ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਪੰਜਾਬੀ ਫਿਲਮ ਜਗਤ ਨਾਲ ਜੁੜੇ ਪ੍ਰੋਫੈਸਰ ਨਿਰਮਲ ਰਿਸ਼ੀ, ਸੀਮਾ ਕੌਸ਼ਲ ਅਤੇ ਨਰਿੰਦਰ ਸਿੰਘ ਨੀਨਾ ਦੁਆਰਾ ਬਤੌਰ ਜੱਜ ਸੇਵਾ ਨਿਭਾਈ ਗਈ।
ਜੱਜਾਂ ਦੀ ਕਸਵੱਟੀ ਤੇ ਪੂਰੇ ਉਤਰਦਿਆਂ 'ਸਰਦਾਰਨੀ' ਦਾ ਜੇਤੂ ਖਿਤਾਬ ਮੈਲਬੋਰਨ ਦੀ ਪ੍ਰਦੀਪ ਕੌਰ ਅਤੇ 'ਸਰਦਾਰ ਜੀ' ਦਾ ਖਿਤਾਬ ਕੈਨੇਡਾ ਦੇ ਸਿੱਖ ਨੌਜਵਾਨ ਰਵਿੰਦਰ ਸਿੰਘ ਦੇ ਸਿਰ ਸਜਿਆ।
ਇਸ ਵੱਕਾਰੀ ਖਿਤਾਬ ਨੂੰ ਜਿੱਤਣ ਤੋਂ ਬਾਅਦ ਪ੍ਰਦੀਪ ਕੌਰ ਨੇ `ਜੱਗ ਬਾਣੀ` ਨਾਲ ਮੁਲਾਕਾਤ ਦੌਰਾਨ ਦੱਸਿਆਂ ਕਿ ਇਸ ਸਨਮਾਨ ਨੂੰ ਹਾਸਲ ਕਰਨ ਲਈ ਉਸਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਸਹਿਯੋਗ ਦਿੱਤਾ ਹੈ।
ਪ੍ਰਦੀਪ ਇਸ ਸਮੇਂ ਮੈਲ਼ਬੋਰਨ ਵਿੱਚ ਸੂਚਨਾ ਤਕਨਾਲੋਜੀ ਵਿੱਚ ਪੜਾਈ ਕਰ ਰਹੀ ਹੈ ਅਤੇ ਉਹ ਭਵਿੱਖ ਵਿੱਚ ਪੰਜਾਬੀ ਫਿਲਮਾਂ ਵਿੱਚ ਸਾਬਤ ਸੂਰਤ ਸਰਦਾਰਨੀ ਵਜ਼ੋਂ ਕੰਮ ਕਰਨਾ ਚਾਹੁੰਦੀ ਹੈ।
ਅਵਤਾਰ ਸਿੰਘ, ਗੁਰਨਿੰਦਰ ਸਿੰਘ ਗੁਰੀ, ਅਮਰਦੀਪ ਕੌਰ ਅਤੇ ਸੁਖਜੀਤ ਕੌਰ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਮੁਕਾਬਲੇ ਦਾ ਮੁੱਖ ਉਦੇਸ਼ ਸਿੱਖੀ ਸਰੂਪ, ਮਾਣ ਮੱਤੀ ਵਿਰਾਸਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਰੱਖਣਾ ਹੈ।
ਆਖਿਰ ਵਿੱਚ 6 ਘੰਟੇ ਚੱਲੀ ਇਸ ਪ੍ਰਤੀਯੋਗੀਤਾ ਵਿੱਚੋਂ ਸਰਦਾਰਨੀ ਦਾ ਖਿਤਾਬ ਆਸਟ੍ਰੇਲੀਆ ਦੀ ਪ੍ਰਦੀਪ ਕੌਰ ਨੇ ਜਿੱਤਿਆ ਅਤੇ ਸਰਦਾਰ ਜੀ ਬਣੇ ਕਨੇਡਾ ਤੋਂ ਆਏ ਰਵਿੰਦਰ ਸਿੰਘ।
ਵਿਰਸੇ ਦੇ ਵਾਰਿਸ ਅਤੇ ਵਿਰਾਸਤ ਫਿਲਮਜ ਵਲੋਂ ਸਹਿਯੋਗੀ ਸੱਜਣਾ, ਸਪੌਂਸਰਜ ਅਤੇ ਮੈਲਬੌਰਨ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ALSO READ

Star of the Month: Waris Brothers