ਸਰਕਾਰ 1 ਜੁਲਾਈ ਤੋਂ 'ਐਨਰਜੀ ਬਿੱਲਜ਼' ਲਈ ਦਏਗੀ $50 ਬੋਨਸ

ਵਿਕਟੋਰੀਅਨ ਸਰਕਾਰ ਉਹਨਾਂ ਘਰਾਂ ਨੂੰ $50 ਬੋਨਸ ਵਜੋਂ ਦੇ ਰਹੀ ਹੈ ਜੋ 'ਐਨਰਜੀ ਕਮਪੇਰ' ਵੈਬਸਾਈਟ ਤੇ ਜਾਕੇ ਬਿਹਤਰ ਊਰਜਾ ਸਪਲਾਇਰ ਦੀ ਭਾਲ ਕਰਨ ਲਈ ਕੋਸ਼ਿਸ਼ ਕਰਨਗੇ।

Energy Bills

A national energy report claims Australians trust their banks more than their power retailers. Source: AAP

ਵਿਕਟੋਰੀਅਨ ਸਰਕਾਰ ਦਾ ਦਾਵਾ ਹੈ ਕਿ ਇੱਕ ਵੈਬਸਾਈਟ ਸਹੂਲਤ ਦੇ ਚਲਦਿਆਂ ਲੋਕ ਊਰਜਾ ਬਿੱਲਾਂ ਵਿੱਚ ਭਾਰੀ ਬੱਚਤ ਕਰ ਸਕਦੇ ਹਨ।   

ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦੇ ਪਹਿਲਾਂ ਆਏ ਬਿਆਨ ਮੁਤਾਬਿਕ ਸਰਕਾਰ ਚਾਹੁੰਦੀ ਹੈ ਕਿ ਲੋਕ ਉਹਨਾਂ ਊਰਜਾ ਕੰਪਨੀਆਂ ਦੀ ਤਲਾਸ਼ ਕਰਨ ਜੋ ਉਹਨਾਂ ਨੂੰ ਸਸਤੀ ਬਿਜਲੀ ਮੁਹਈਆ ਕਰਵਾਉਂਦੀਆਂ ਹੋਣ।

ਚਾਲੂ ਵਿੱਤ ਵਰੇ ਦੌਰਾਨ ਸਰਕਾਰ ਨੇ $48 ਮਿਲੀਅਨ ਡਾਲਰ 'ਪਾਵਰ ਸੇਵਿੰਗ ਬੋਨਸ' ਵਜੋਂ ਰਾਖਵੇਂ ਰੱਖੇ ਹਨ ਤਾਂਕਿ ਪਰਿਵਾਰਾਂ ਨੂੰ ਸਸਤੀ ਊਰਜਾ ਮਿਲ ਸਕੇ। 

$50 ਡਾਲਰ ਬੋਨਸ ਲੈਣ ਲਈ ਤੁਹਾਨੂੰ ਇਸ ਵੈਬਸਾਈਟ ਤੇ ਜਾਕੇ ਆਪਣੀ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ ਜਿਸਦੇ ਚਲਦਿਆਂ ਤੁਸੀਂ ਨਾ ਸਿਰਫ ਆਪਣੇ ਊਰਜਾ ਬਿੱਲ ਬਾਰੇ ਹੋਰ ਜਾਣ ਸਕੋਗੇ ਬਲਕਿ ਹੋਰਨਾਂ ਊਰਜਾ ਕੰਪਨੀਆਂ ਵੱਲੋਂ ਦਿੱਤੀਆਂ ਜਾਂਦੀਆਂ 'ਡੀਲਜ਼' ਦਾ ਇੱਕ ਤੁਲਨਾਤਮਕ ਅਧਿਐਨ ਵੀ ਕਰ ਸਕਦੇ ਹੋ।

ਇਹ ਬੋਨਸ ਲੈਣ ਲਈ ਵੈਬਸਾਈਟ ਨੂੰ 1 ਜੁਲਾਈ ਤੋਂ 31 ਦਸੰਬਰ 2018 ਦਰਮਿਆਨ ਵਰਤਣਾ ਪਏਗਾ ਅਤੇ ਇਸਦੇ ਚਲਦਿਆਂ ਊਰਜਾ ਕੰਪਨੀ ਨੂੰ ਬਦਲਣਾ ਜ਼ਰੂਰੀ ਨਹੀਂ ਹੈ।

Share

Published

Updated

By Preetinder Grewal

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand