ਫਰਾਂਸ ਵਿਚ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿਚ ਪਾਇਆ ਗਿਆ ਕਿ ਸਲੀਪ ਐਪਨੀਆ ਤੋਂ ਬਹੁਤ ਲੋਕ ਪ੍ਰਭਾਵਿਤ ਹਨ ਪਰ ਬਹੁਤੇ ਇਸ ਤੋਂ ਅਣਜਾਣ ਹੋਣ ਕਰਕੇ ਇਸ ਦੇ ਇਲਾਜ ਤੋਂ ਸੱਖਣੇ ਰਹਿ ਜਾਂਦੇ ਹਨ। ਇਸ ਰਿਪੋਰਟ ਮੁਤਾਬਕ ਕੇਵਲ ਫਰਾਂਸ ਵਿੱਚ ਪੰਜ ਵਿੱਚੋਂ ਇੱਕ ਵਿਅਕਤੀ ਔਬਸਟਰਕਟਿਵ ਸਲੀਪ ਐਪਨੀਆ ਤੋਂ ਪੀੜਤ ਹੋ ਸਕਦਾ ਹੈ।
ਇਸ ਨਾਲ਼ ਪੀੜਤ ਲੋਕਾਂ ਦਾ ਅਕਸਰ ਸੁਤੇ ਪਏ ਸਾਹ ਰੁਕ ਜਾਂਦਾ ਹੈ ਜਿਸ ਕਾਰਨ ਰਾਤ ਨੂੰ ਨੀਂਦ ਵੀ ਖੁਲਦੀ ਰਹਿੰਦੀ ਹੈ।
ਸਲੀਪ ਹੈਲਥ ਫਾਊਂਡੇਸ਼ਨ ਦੇ ਐਸੋਸ਼ਿਏਟਪ੍ਰੋਫੈਸਰ ਡੈਰੇਨ ਮੈਨਸਫੀਲਡ ਦਾ ਕਹਿਣਾ ਹੈ ਕਿ, "ਤੁਸੀਂ ਆਪਣੇ ਸਮਾਰਟਫੋਨ 'ਤੇ ਕਈ ਤਰ੍ਹਾਂ ਦੀਆਂ ਐਪਸ ਡਾਊਨਲੋਡ ਕਰ ਸਕਦੇ ਹੋ ਜੋ ਇਸ ਬੀਮਾਰੀ ਵਿੱਚ ਬਹੁਤ ਸਹਾਇਕ ਹੋ ਸਕਦੀਆਂ ਹਨ"
ਇਸ ਤੋਂ ਇਲਾਵਾ ਇਸ ਬੀਮਾਰੀ ਵਿੱਚ ਲਗਾਤਾਰ ਹਵਾ ਦੇ ਦਬਾਅ ਬਰਕਰਾਰ ਰੱਖਣ ਲਈ ਸੀ-ਪੈਪ ਮਸ਼ੀਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਇਹ ਬੀਮਾਰੀ ਹੋਣ ਦਾ ਸ਼ੱਕ ਹੈ ਕਿ ਤਾਂ ਤੁਹਾਨੂੰ ਇਸ ਬਾਰੇ ਆਪਣੇ ਡਾਕਟਰ ਨਾਲ ਛੇਤੀ ਤੋਂ ਛੇਤੀ ਗੱਲ ਕਰਨੀ ਚਾਹੀਦੀ ਹੈ।