ਜੇਕਰ ਤੁਹਾਡਾ ਨੱਕ ਵਗਦਾ ਹੋਵੇ, ਖੰਘ ਜਾਂ ਗਲੇ ਵਿੱਚ ਖਰਾਸ਼ ਹੋਏ ਜਾਂ ਇਸ ਵਰਗੇ ਲੱਛਣ ਹੋਣ ਤਾਂ ਤੁਹਾਨੂੰ ਕੋਵਿਡ-19 ਹੋਣ ਦੀ ਵੱਡੀ ਸੰਭਾਵਨਾ ਹੋ ਸਕਦੀ ਹੈ ਅਤੇ ਤੁਹਾਨੂੰ ਟੈਸਟ ਦੇ ਨਤੀਜੇ ਦਾ ਪਤਾ ਲਗਣ ਤੱਕ ਇਕਾਂਤਵਾਸ ਧਾਰਨ ਕਰਨਾ ਪਵੇਗਾ।
ਵੱਖ-ਵੱਖ ਰਾਜਾਂ ਵਿੱਚ ਲਾਗੂ ਕੀਤੀਆਂ ਗਈਆਂ ਕੁਆਰੰਟੀਨ ਨੀਤੀਆਂ ਅਤੇ ਸਮਾਂ ਮਿਆਦ ਵੱਖਰੀ-ਵੱਖਰੀ ਹੈ।
ਪਾਜ਼ੀਟਿਵ ਟੈਸਟ ਆਉਣ ਤੇ ਨਿਊ ਸਾਉਥ ਵੇਲਜ਼, ਵਿਕਟੋਰੀਆ, ਕੁਈਨਜ਼ਲੈਂਡ, ਤਸਮਾਨੀਆ ਅਤੇ ਏਸੀਟੀ ਵਿੱਚ ਤੁਹਾਨੂੰ ਸੱਤ ਦਿਨਾਂ ਲਈ ਕੁਆਰੰਟੀਨ ਕਰਨਾ ਪਵੇਗਾ। ਦੱਖਣੀ ਆਸਟ੍ਰੇਲੀਆ ਵਿੱਚ ਕੁਆਰੰਟੀਨ ਦੀ ਮਿਆਦ ਦਸ ਦਿਨ ਦੀ ਹੈ, ਨੋਰਦਰਨ ਟੈਰੀਟੋਰੀ ਵਿੱਚ ਚੌਦਾਂ ਦਿਨ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਸਿਹਤ ਅਧੀਕਾਰੀਆਂ ਵਲੋਂ ਹਰੀ ਝੰਡੀ ਮਿਲਣ ਤੱਕ ਕੁਆਰੰਟੀਨ ਵਿੱਚ ਰਹਿਣਾ ਪਵੇਗਾ।
ਰਾਸ਼ਟਰੀ ਕੈਬਨਿਟ ਵਿੱਚ ਐਲਾਨ ਕੀਤੇ ਗਏ ਇੱਕ ਹੋਰ ਬਦਲਾਅ ਦੇ ਤਹਿਤ ਜਿਨ੍ਹਾਂ ਦਾ ਰੈਪਿਡ ਐਂਟੀਜੇਨ ਟੈਸਟ ਪਾਜ਼ੀਟਿਵ ਆਉਂਦਾ ਹੈ ਉਨ੍ਹਾਂ ਨੂੰ ਪੀਸੀਆਰ ਟੈਸਟ ਨਾਲ ਇਸ ਨਤੀਜੇ ਦੀ ਦੁਬਾਰਾ ਪੁਸ਼ਟੀ ਕਰਨ ਦੀ ਲੋੜ ਨਹੀਂ ਹੋਵੇਗੀ।
ਇਨ੍ਹਾਂ ਹਲਾਤਾਂ ਵਿੱਚ ਤੁਸੀਂ ਆਪਣੇ ਜੀਪੀ ਨੂੰ ਫੋਨ ਕਰ ਸਕਦੇ ਹੋ ਅਤੇ ਉਹਨਾਂ ਨੂੰ ਸਕਾਰਾਤਮਕ ਟੈਸਟ ਬਾਰੇ ਸੂਚਿਤ ਕਰ ਸਕਦੇ ਹੋ। ਜੇ ਤੁਸੀਂ ਵਿਕਟੋਰੀਆ ਵਿੱਚ ਹੋ ਤਾਂ ਇੱਕ ਔਨਲਾਈਨ ਫਾਰਮ ਦੁਆਰਾ ਸਿੱਧੇ ਸਿਹਤ ਵਿਭਾਗ ਨੂੰ ਰਿਪੋਰਟ ਕੀਤੀ ਜਾ ਸਕਦੀ ਹੈ।
ਮਾਹਿਰਾਂ ਦਾ ਮੰਨਣਾ ਹੈ ਕੀ ਜ਼ਿਆਦਾਤਰ ਲੋਕ ਸਿਰਫ ਮਾਮੂਲੀ ਲੱਛਣਾਂ ਦਾ ਹੀ ਅਨੁਭਵ ਕਰਦੇ ਹਨ ਜੋ ਕਿ ਸਮੇਂ ਨਾਲ ਆਪਣੇ ਆਪ ਠੀਕ ਹੋ ਜਾਂਦੇ ਹਨ।
ਗੰਭੀਰ ਲੱਛਣ ਹੋਣ ਤੇ ਤੂਸੀ 000 'ਤੇ ਵੀ ਕਾਲ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।