ਲੰਮੇ ਸਮੇਂ ਤੋਂ ਕਈ ਲੋਕਾਂ ਲਈ ਆਸਟ੍ਰੇਲੀਆ ਦਿਵਸ ਦਾ ਜਸ਼ਨ ਵਿਵਾਦਾਂ ਦਾ ਮੁੱਦਾ ਰਿਹਾ ਹੈ ਅਤੇ ਅੱਜ ਵੀ ਇਸ ਮੁੱਦੇ ਨੇ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਦੇ ਨਜ਼ਰੀਏ ਵਿੱਚ ਵੰਡ ਪਾ ਰੱਖੀ ਹੈ।
ਖਾਸ ਤੌਰ 'ਤੇ ਆਸਟ੍ਰੇਲੀਆ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਵਲੋਂ ਆਸਟ੍ਰੇਲੀਆ ਦਿਵਸ ਨੂੰ 'ਹਮਲਾ ਦਿਵਸ' ਜਾਂ 'ਸਰਵਾਈਵਲ ਡੇ' ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦਾ ਇਹ ਮੰਨਣਾ ਹੈ ਕਿ ਇਹ ਦਿਨ ਉਨ੍ਹਾਂ ਦੇ ਇਤਿਹਾਸ ਦੇ ਉਸ ਦਰਦ ਨੂੰ ਉਜਾਗਰ ਕਰਦਾ ਹੈ ਜਿਸ ਦਿਨ ਉਨ੍ਹਾਂ ਕੋਲੋਂ ਉਨ੍ਹਾਂ ਦੀ ਜ਼ਮੀਨ, ਪਰਿਵਾਰ ਅਤੇ ਉਨ੍ਹਾਂ ਦੇ ਸਭਿਆਚਾਰ ਸੰਬੰਧੀ ਮੂਲ ਅਧਿਕਾਰ ਖ਼ੋ ਲਏ ਗਏ ਸੀ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਇਸ ਦਰਦ ਦਾ ਨਿਵਾਰਨ ਕਰਣ ਲਈ ਆਸਟ੍ਰੇਲੀਆ ਵਿੱਚ ਕਾਫ਼ੀ ਸਮੇਂ ਤੋਂ ਇਸ ਗੱਲ 'ਤੇ ਵੀ ਜਨਤਕ ਵੀਚਾਰ ਕੀਤਾ ਜਾ ਰਿਹਾ ਹੈ ਕਿ ਸੰਵਿਧਾਨ ਵਿੱਚ ਤਬਦੀਲੀ ਲਿਆ ਕੇ ਆਦਿਵਾਸੀ ਲੋਕਾਂ ਨੂੰ ਕਿਵੇਂ ਇੱਕ ਉਚਿਤ 'ਪਛਾਣ' ਅਤੇ ਇੱਕ ਬੁਲੰਦ 'ਆਵਾਜ਼' ਦਿੱਤੀ ਜਾਵੇ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਨਾਲ ਸਬੰਧਿਤ ਮਾਮਲਿਆਂ ਬਾਰੇ ਅਹਿਮ ਫੈਸਲੇ ਲੈਣ ਵਿੱਚ ਯੋਗ ਬਣਾ ਸਕੇ।
ਇੱਕ ਹੋਰ ਵੱਡੀ ਚਰਚਾ ਇੱਕ ਵਿਸ਼ੇਸ਼ 'ਸੰਧੀ' ਨੂੰ ਰਸਮੀ ਰੂਪ ਦਿੱਤੇ ਜਾਣ ਦੀ ਹੈ ਜੋ ਬ੍ਰਿਟਿਸ਼ ਕਬਜ਼ੇ ਤੋਂ ਪਹਿਲਾਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਰਾਸ਼ਟਰਾਂ ਦੀ ਹੋਂਦ, ਜ਼ਮੀਨ ਦੀ ਜ਼ਬਤ ਅਤੇ ਫ਼ਸਟ ਨੈਸ਼ਨਜ਼ ਲੋਕਾਂ ਨੂੰ ਇਸ ਤੋਂ ਬੇਦਖ਼ਲ ਕਰਣ ਨੂੰ ਮਾਨਤਾ ਪ੍ਰਦਾਨ ਕਰੇ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।
ਮੁੱਦੇ