SKIP TO MAIN CONTENT

ਰੈਪਿਡ ਐਂਟੀਜੇਨ ਟੈਸਟ ਨਾਲ਼ ਹੁਣ 15 ਮਿੰਟਾਂ ਵਿੱਚ ਕੀਤੀ ਜਾ ਸਕਦੀ ਹੈ ਕੋਵਿਡ-19 ਦੀ ਪੁਸ਼ਟੀ

ਰੈਪਿਡ ਐਂਟੀਜੇਨ ਟੈਸਟ ਕਿਸੇ ਵੀ ਵਿਅਕਤੀ ਦੁਆਰਾ ਕੀਤਾ ਜਾ ਸਕਦਾ ਹੈ ਅਤੇ ਪੀਸੀਆਰ ਟੈਸਟ ਦੇ ਮੁਕਾਬਲੇ ਕੋਵਿਡ-19 ਟੈਸਟ ਦੇ ਨਤੀਜੇ 15 ਮਿੰਟਾਂ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ।

Woman swabs her nose for a rapid antigen test.
Rapid antigen tests can be done anywhere. Source: Getty Images

2 min read

Published

By Ravdeep Singh


Skip to article content

ਤੁਸੀਂ ਹੁਣ ਘਰ ਬੈਠ ਕੇ ਕੋਵਿਡ-19 ਟੈਸਟ ਕਰਨ ਲਈ ਕਿਸੇ ਵੀ ਸੁਪਰਮਾਰਕੀਟ ਜਾਂ ਫ਼ਾਰਮੇਸੀ ਤੋਂ ਰੈਪਿਡ ਐਂਟੀਜੇਨ ਟੈਸਟ ਖਰੀਦ ਸਕਦੇ ਹੋ ਅਤੇ ਪੀਸੀਆਰ ਟੈਸਟ ਦੇ ਮੁਕਾਬਲੇ ਬਹੁਤ ਜਲਦੀ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਪੀਸੀਆਰ ਟੈਸਟ ਰਾਹੀਂ ਸੈਮਪਲ ਕੇਵਲ ਸਿਹਤ ਕਰਮਚਾਰੀਆਂ ਦੁਆਰਾ ਇਕੱਤਰ ਕੀਤੇ ਜਾਂਦੇ ਹਨ ਅਤੇ ਲੈਬ ਵਿੱਚ ਮਾਹਰ ਤਕਨੀਸ਼ੀਅਨ ਦੁਆਰਾ ਇੱਕ ਖ਼ਾਸ ਪ੍ਰਕਿਰਿਆ ਰਾਹੀਂ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ ਕੀਤੀ ਜਾਂਦੀ ਹੈ।

ਇਸ ਵੇਲ਼ੇ ਰੈਪਿਡ ਐਂਟੀਜੇਨ ਟੈਸਟ, ਪੀਸੀਆਰ ਟੈਸਟਾਂ ਵਾਂਗ ਭਰੋਸੇਯੋਗ ਭਾਵੇਂ ਨਹੀਂ ਹਨ ਪਰ ਜੇ ਤੁਸੀ ਰੈਪਿਡ ਐਂਟੀਜੇਨ ਟੈਸਟ ਨੂੰ ਕੋਵਿਡ-19 ਦੇ ਲੱਛਣ ਮਹਿਸੂਸ ਹੋਣ ਦੇ ਸੱਤ ਦਿਨਾਂ ਦੇ ਅੰਦਰ ਕਰਦੇ ਹੋ ਤਾਂ ਸਹੀ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ।

ਮੋਟੇ ਤੌਰ 'ਤੇ ਇਹ ਟੈਸਟ ਦੋ ਤਰੀਕੇ ਦਾ ਹੈ। ਕੋਵਿਡ -19 ਦੀ ਮੌਜੂਦਗੀ ਦਾ ਪਤਾ ਲਗਾਉਣ ਇਸ ਟੈਸਟ ਰਾਹੀਂ ਜਾਂ ਤਾਂ ਨੱਕ ਦੇ ਅੰਦਰੋ ਸੈਮਪਲ ਲਿਆ ਜਾ ਸਕਦਾ ਹੈ ਜਾਂ ਥੁੱਕ ਦੀ ਜਾਂਚ ਕੀਤੀ ਜਾਂਦੀ ਹੈ।

 

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now