Rural landscape, Western Australia, Australia
Rural landscape, Western Australia, Australia

ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਅਤੇ ਨਾਗਰਿਕਤਾ ਪ੍ਰਣ ਤੁਹਾਡੀ ਆਪਣੀ ਭਾਸ਼ਾ ਵਿੱਚ

ਅਸੀਂ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਅਤੇ ਨਾਗਰਿਕਤਾ ਦੇ ਵਾਅਦੇ ਦਾ ਆਸਟ੍ਰੇਲੀਆ ਭਰ ਵਿੱਚ ਬੋਲੀਆਂ ਜਾਣ ਵਾਲੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ।

Published

Presented by Jasdeep Kaur
Source: SBS
ਐਸਬੀਐਸ ਆਸਟ੍ਰੇਲੀਆ ਭਰ ਦੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਦੇਸ਼ ਦੇ ਰਵਾਇਤੀ ਮਾਲਕਾਂ ਵਜੋਂ ਮਾਨ ਦਿੰਦਾ ਹੈ ਅਤੇ ਜ਼ਮੀਨ, ਪਾਣੀ ਅਤੇ ਭਾਈਚਾਰੇ ਨਾਲ ਉਨ੍ਹਾਂ ਦੇ ਨਿਰੰਤਰ ਸਬੰਧ ਨੂੰ ਮਾਨਤਾ ਦਿੰਦਾ ਹੈ।

'ਐਡਵਾਂਸ ਆਸਟ੍ਰੇਲੀਆ ਫੇਅਰ' ਦੇ ਮੂਲ ਬੋਲ 1878 ਵਿੱਚ ਆਸਟ੍ਰੇਲੀਅਨ ਸਕੂਲ ਅਧਿਆਪਕ ਅਤੇ ਗੀਤਕਾਰ ਪੀਟਰ ਡੌਡਸ ਮੈੱਕੋਰਮਿਕ ਦੁਆਰਾ ਲਿਖੇ ਗਏ ਸਨ। ਇਸ ਗੀਤ ਨੂੰ 19 ਅਪ੍ਰੈਲ 1984 'ਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵਜੋਂ ਪ੍ਰਵਾਨਗੀ ਦਿੱਤੀ ਗਈ ਸੀ।

2021 ਵਿੱਚ ਐਂਥਮ ਦੀ ਦੂਜੀ ਲਾਈਨ ਦੇ ਸ਼ਬਦਾਂ ਨੂੰ 'ਨੌਜਵਾਨ ਅਤੇ ਆਜ਼ਾਦ' ਤੋਂ 'ਇੱਕ ਅਤੇ ਆਜ਼ਾਦ' ਵਿੱਚ ਅਪਡੇਟ ਕੀਤਾ ਗਿਆ ਸੀ ਤਾਂ ਜੋ ਸਮਾਵੇਸ਼ ਨੂੰ ਦਰਸਾਇਆ ਜਾ ਸਕੇ।

ਅਧਿਕਾਰਤ ਸਮਾਰੋਹਾਂ, ਖੇਡ ਮੁਕਾਬਲਿਆਂ ਅਤੇ ਹੋਰ ਭਾਈਚਾਰਕ ਸਮਾਗਮਾਂ ਵਿੱਚ ਐਂਥਮ ਗੀਤ ਨੂੰ ਵਜਾਇਆ ਜਾਂਦਾ ਹੈ।
Australian National Anthem lyrics

Australians all let us rejoice,
ਆਸਟ੍ਰੇਲੀਅਨਜ਼ ਆਓ ਸਾਰੇ ਖੁਸ਼ੀ ਮਨਾਈਏ,
For we are one and free;
ਕਿਉਂਕਿ ਅਸੀਂ ਹਾਂ ਇੱਕ ਤੇ ਆਜ਼ਾਦ;
We’ve golden soil and wealth for toil;
ਸਾਡੀ ਜ਼ਮੀਨ ਸੁਨਿਹਰੀ ਹੈ ਤੇ ਮੇਹਨਤ ਦਾ ਇਥੇ ਹੈ ਮੁੱਲ;
Our home is girt by sea;
ਸਮੁੰਦਰ ਨਾਲ ਘਿਰਿਆ ਸਾਡਾ ਘਰ;
Our land abounds in nature’s gifts
ਸਾਡੀ ਜ਼ਮੀਨ ਕੁਦਰਤ ਦੇ ਤੋਹਫਿਆਂ ਨਾਲ ਭਰਪੂਰ ਹੈ
Of beauty rich and rare;
ਸੁੰਦਰ, ਅਮੀਰ ਤੇ ਦੁਰਲੱਭ;
In history’s page, let every stage
ਇਤਿਹਾਸ ਦੇ ਪੰਨਿਆਂ ਨੂੰ, ਹਰ ਮੰਚ ‘ਤੇ ਗਾਈਏ
Advance Australia Fair.
ਆਸਟ੍ਰੇਲੀਆ ਅੱਗੇ ਵੱਧਦੇ ਜਾਈਏ।
In joyful strains, then let us sing,
ਖੁਸ਼ੀ ਦੀਆਂ ਲਹਿਰਾਂ ‘ਚ ਆਓ ਫਿਰ ਗਾਈਏ,
Advance Australia Fair.
ਆਸਟ੍ਰੇਲੀਆ ਅੱਗੇ ਵੱਧਦੇ ਜਾਈਏ।

Beneath our radiant Southern Cross
ਆਪਣੇ ਚਮਕਦਾਰ ਸਦਰਨ ਕਰੌਸ ਦੇ ਹੇਠਾਂ
We’ll toil with hearts and hands;
ਅਸੀਂ ਦਿੱਲ ਤੇ ਹੱਥਾਂ ਨਾਲ ਮੇਹਨਤ ਕਰਾਂਗੇ;
To make this Commonwealth of ours
ਆਪਣੇ ਇਸ ਕੌਮਨਵੈਲਥ ਨੂੰ
Renowned of all the lands;
ਧਰਤੀ ਦੀ ਹਰ ਜ਼ਮੀਨ ‘ਤੇ ਮਸ਼ਹੂਰ ਕਰਾਂਗੇ;

For those who’ve come across the seas
ਜੋ ਸਮੁੰਦਰੋਂ ਪਾਰ ਇਥੇ ਆਏ
We’ve boundless plains to share;
ਸਾਡੇ ਬੇਅੰਤ ਮੈਦਾਨ ਉਹਨਾਂ ਨਾਲ ਸਾਂਝੇ ਕਰਾਂਗੇ;
With courage let us all combine
ਆਓ ਹਿੰਮਤ ਕਰ ਇਕੱਠੇ ਹੋਈਏ
To Advance Australia Fair.
ਆਸਟ੍ਰੇਲੀਆ ਅੱਗੇ ਵੱਧਦੇ ਜਾਈਏ।
In joyful strains then let us sing,
ਖੁਸ਼ੀ ਦੀਆਂ ਲਹਿਰਾਂ ‘ਚ ਆਓ ਫਿਰ ਗਾਈਏ,
Advance Australia Fair.
ਆਸਟ੍ਰੇਲੀਆ ਅੱਗੇ ਵੱਧਦੇ ਜਾਈਏ।
Australians Celebrate Australia Day As Debate Continues Over Changing The Date
- Credit: Don Arnold/Getty Images

ਆਸਟ੍ਰੇਲੀਅਨ ਨਾਗਰਿਕਤਾ ਪ੍ਰਣ

1949 ਵਿੱਚ ਆਸਟ੍ਰੇਲੀਅਨ ਨਾਗਰਿਕਤਾ ਦੀ ਸ਼ੁਰੂਆਤ ਤੋਂ ਬਾਅਦ ਛੇ ਮਿਲੀਅਨ ਤੋਂ ਵੱਧ ਲੋਕ ਰਸਮੀ ਤੌਰ 'ਤੇ ਪੁਰਸਕਾਰਾਂ ਰਾਹੀਂ ਨਾਗਰਿਕ ਬਣ ਚੁੱਕੇ ਹਨ।

ਨਾਗਰਿਕਤਾ ਸਮਾਰੋਹ ਸਥਾਨਕ ਕੌਂਸਲਾਂ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿੱਚ 17 ਸਤੰਬਰ ਨੂੰ ਮਨਾਏ ਜਾਣ ਵਾਲੇ ਆਸਟ੍ਰੇਲੀਅਨ ਨਾਗਰਿਕਤਾ ਦਿਵਸ ਦਾ ਦਿਨ ਵੀ ਸ਼ਾਮਲ ਹੈ।

ਸਮਾਰੋਹ ਦੇ ਹਿੱਸੇ ਵਜੋਂ, ਆਸਟ੍ਰੇਲੀਅਨ ਰਾਸ਼ਟਰੀ ਗੀਤ ਵਜਾਇਆ ਜਾਂਦਾ ਹੈ, ਅਤੇ ਲੋਕ ਆਸਟ੍ਰੇਲੀਅਨ ਨਾਗਰਿਕਤਾ ਦੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ ਦੀ ਸਹੁੰ ਚੁੱਕਦੇ ਹਨ।

ਸਹੁੰ ਦੇ ਦੋ ਸੰਸਕਰਣ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਪਰਮਾਤਮਾ ਦਾ ਜ਼ਿਕਰ ਹੈ।

ਸਹੁੰ ਸੰਸਕਰਣ 1

ਇਸ ਸਮੇਂ ਤੋਂ ਅੱਗੇ, ਪਰਮਾਤਮਾ ਦੇ ਅਧੀਨ,

ਮੈਂ ਆਸਟ੍ਰੇਲੀਆ ਅਤੇ ਇਸਦੇ ਲੋਕਾਂ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਣ ਕਰਦਾ ਹਾਂ,

ਜਿਨ੍ਹਾਂ ਦੇ ਲੋਕਤੰਤਰੀ ਵਿਸ਼ਵਾਸ ਮੈਂ ਸਾਂਝੇ ਕਰਦਾ ਹਾਂ,

ਜਿਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦਾ ਮੈਂ ਸਤਿਕਾਰ ਕਰਦਾ ਹਾਂ, ਅਤੇ

ਜਿਨ੍ਹਾਂ ਦੇ ਕਾਨੂੰਨਾਂ ਨੂੰ ਮੈਂ ਬਰਕਰਾਰ ਰੱਖਾਂਗਾ ਅਤੇ ਪਾਲਣਾ ਕਰਾਂਗਾ।

ਸਹੁੰ ਸੰਸਕਰਣ 2

ਇਸ ਸਮੇਂ ਤੋਂ ਅੱਗੇ,

ਮੈਂ ਆਸਟ੍ਰੇਲੀਆ ਅਤੇ ਇਸਦੇ ਲੋਕਾਂ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਣ ਕਰਦਾ ਹਾਂ,

ਜਿਨ੍ਹਾਂ ਦੇ ਲੋਕਤੰਤਰੀ ਵਿਸ਼ਵਾਸ ਮੈਂ ਸਾਂਝੇ ਕਰਦਾ ਹਾਂ,

ਜਿਨ੍ਹਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਦਾ ਮੈਂ ਸਤਿਕਾਰ ਕਰਦਾ ਹਾਂ, ਅਤੇ

ਜਿਨ੍ਹਾਂ ਦੇ ਕਾਨੂੰਨਾਂ ਨੂੰ ਮੈਂ ਬਰਕਰਾਰ ਰੱਖਾਂਗਾ ਅਤੇ ਪਾਲਣਾ ਕਰਾਂਗਾ।

ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਅਤੇ ਨਾਗਰਿਕਤਾ ਸਹੁੰ ਆਪਣੀ ਭਾਸ਼ਾ ਵਿੱਚ ਪੜ੍ਹੋ ਅਤੇ ਸੁਣੋ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand