ਨਵੰਬਰ ਦੀਆਂ ਰਾਜ ਚੋਣਾਂ ਵਿੱਚ ਲੇਬਰ ਵਲੋਂ ਚੋਣ ਲੜਨ ਲਈ ਲੂਬਾ ਗ੍ਰਿਗੋਰੋਵਿਚ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ 34 ਸਾਲਾਂ ਸ੍ਰੀ ਸ਼ਰਮਾ ਨੂੰ ਆਰ ਟੀ ਬੀ ਯੂ ਦੇ ਵਿਕਟੋਰੀਆ ਡਿਵੀਜ਼ਨ ਦੇ ਰਾਜ ਸਕੱਤਰ ਵਜੋਂ ਚੁਣਿਆ ਗਿਆ ਹੈ।
ਇਸ ਪ੍ਰਭਾਵਸ਼ਾਲੀ ਯੂਨੀਅਨ ਦੇ ਚੁਣੇ ਗਏ ਨਵੇਂ ਸਰਪ੍ਰਸਤ ਵਜੋਂ ਸ੍ਰੀ ਸ਼ਰਮਾ 8,000 ਤੋਂ ਵੱਧ ਰੇਲ, ਟਰਾਮ ਅਤੇ ਬੱਸ ਡਰਾਈਵਰਾਂ, ਵੀ ਲਾਈਨ ਕੰਡਕਟਰਾਂ, ਟਿਕਟ ਇੰਸਪੈਕਟਰਾਂ ਅਤੇ ਸਟੇਸ਼ਨ ਸਟਾਫ਼ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਰਾਜ ਦੇ ਟਰਾਂਸਪੋਰਟ ਉਦਯੋਗ ਵਿੱਚ ਕੰਮ ਕਰ ਰਹੇ ਸਾਰੇ ਕਾਮਿਆਂ ਦੀ ਬਿਹਤਰੀ ਲਈ ਉਹ ਨਿਰਸਵਾਰਥ ਆਪਣਾ ਯੋਗਦਾਨ ਪਾਉਣਗੇ।
“ਮੈਂ ਇੱਥੇ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਜਦੋਂ ਆਇਆ ਸੀ ਤਾਂ ਮੈ ਕਿਸੇ ਨੂੰ ਵੀ ਜਾਣਦਾ ਨਹੀਂ ਸੀ ਅਤੇ ਹਰ ਨਵੇਂ ਪ੍ਰਵਾਸੀ ਦੀ ਤਰ੍ਹਾਂ ਮੈਨੂੰ ਵੀ ਇਸ ਕਾਰਣ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਣਾ ਪਿਆ ” ਉਨ੍ਹਾਂ ਐਸ ਬੀ ਐਸ ਹਿੰਦੀ ਨੂੰ ਦੱਸਿਆ।
"ਮੈਂ ਆਪਣਾ ਪੜ੍ਹਾਈ ਕਰਦੇ ਹੋਏ ਸ਼ੁਰੂ ਵਿੱਚ ਕਈ ਨੌਕਰੀਆਂ ਕੀਤੀਆਂ ਪਰ ਮੈਨੂੰ ਇਹ ਜਗ੍ਹਾ ਬਹੁਤ ਪਸੰਦ ਸੀ ਅਤੇ ਮੈਨੂੰ ਇਹ ਯਕੀਨ ਸੀ ਕਿ ਮੈਨੂੰ ਇਸ ਥਾਂ ਤੇ ਮੈਨੂੰ ਸਫ਼ਲ ਹੋਣ ਦੇ ਬਹੁਤ ਸਾਰੇ ਮੌਕੇ ਮਿਲਣਗੇ।
" ਤੁਸੀ ਆਪਣੀ ਅਸਲ ਸਮਰੱਥਾ ਨੂੰ ਪਛਾਣੋ ਅਤੇ ਕਦੇ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਨਾ ਡਰੋ ਅਤੇ ਹਰ ਕਿਸੇ ਨੂੰ ਉਤਸ਼ਾਹਿਤ ਕਰੋ। ਜੇ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਕਿਸੇ ਵੀ ਖ਼ੇਤਰ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦੇ ਹੋ," ਉਨ੍ਹਾਂ ਕਿਹਾ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।