ਗੁਰਪ੍ਰੀਤ ਕੌਰ 2009 ਵਿੱਚ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਭਾਰਤ ਤੋਂ ਆਸਟ੍ਰੇਲੀਆ ਇੱਕ ਸੁਨਹਿਰੇ ਭਵਿੱਖ ਦੀ ਆਸ ਵਿੱਚ ਆਈ ਸੀ।
ਉਸਨੇ ਬਾਗਬਾਨੀ ਦੀ ਪੜਾਈ ਕਰਨ ਪਿੱਛੋਂ ਸਪੋਂਸਰਸ਼ਿਪ ਵੀ ਲਈ ਪਰ ਉਸ ਵੇਲ਼ੇ ਉਸਦਾ ਮੁਖ ਉਦੇਸ਼ ਸਥਾਈ ਨਿਵਾਸ ਜਾਂ ਪਰਮਾਨੈਂਟ ਰੇਜ਼ੀਡੈਂਸੀ ਹੀ ਸੀ।
ਪਰ ਜਦੋਂ ਉਸਨੂੰ ਖੇਤੀਬਾੜੀ ਵਿੱਚੋਂ ਚੰਗੀ ਆਮਦਨ ਦਾ ਅਹਿਸਾਸ ਹੋਇਆ ਤਾਂ ਉਸਨੇ ਆਪਣੇ ਪਤੀ ਨਾਲ਼ ਮਿਲ਼ਕੇ ਇਸ ਖ਼ੇਤਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕੀਤਾ।
ਪੰਜਾਬ ਵਿੱਚ ਜਲੰਧਰ ਦੇ ਪਿਛੋਕੜ ਵਾਲ਼ੀ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਤੀ ਦਿਲਪ੍ਰੀਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਬਾਹਰਵਾਰ ਇੱਕ ਛੋਟੇ ਜਿਹੇ ਕਸਬੇ ਵਰਜੀਨੀਆ ਵਿੱਚ ਸਾਢੇ ਤਿੰਨ ਏਕੜ ਦੇ ਫ਼ਾਰਮ ਵਿੱਚ ਲਗੇ 'ਹੌਟ ਹਾਊਸ' ਵਿੱਚ ਕੰਮ ਕਰ ਰਹੇ ਹਨ।
'ਹੌਟ ਹਾਊਸ' ਵਿੱਚ ਸਾਰਾ ਸਾਲ ਕੋਈ-ਨਾ ਕੋਈ ਸਬਜ਼ੀ ਦੀ ਕਾਸ਼ਤ ਹੁੰਦੀ ਰਹਿੰਦੀ ਹੈ ਜਿਸ ਵਿੱਚ ਖੀਰੇ, ਟਮਾਟਰ, ਸ਼ਿਮਲਾ ਮਿਰਚ, ਬੈਂਗਣ ਅਤੇ ਜ਼ੂਕੀਨੀ ਵਰਗੀਆਂ ਸਬਜ਼ੀਆਂ ਸ਼ਾਮਿਲ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ "ਜੇਕਰ ਤੁਹਾਡੇ ਕੋਲ ਸਫ਼ਲ ਹੋਣ ਦਾ ਜਨੂੰਨ ਹੈ ਤਾਂ ਤੁਸੀਂ ਕਿਸੇ ਵੀ ਗੈਰ-ਰਵਾਇਤੀ ਖ਼ੇਤਰ ਵਿੱਚ ਆਪਣਾ ਸੁਨਹਿਰੀ ਭਵਿੱਖ ਸਿਰਜ ਸਕਦੇ ਹੋ - ਬਸ ਸ਼ਰਤ ਹੈ ਕਿ ਤੁਸੀ ਕਦੇ ਵੀ ਹਾਰ ਨਾ ਮੰਨੋ।"
ਐਸ ਬੀ ਐਸ ਨਾਲ਼ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਇੱਕ ਛੋਟੇ ਕਸਬੇ ਵਿੱਚ ਆਪਣੇ ਉੱਤੇ ਕਸੇ ਜਾਂਦੇ ਤੰਜਾਂ ਵਾਰੇ ਵੀ ਵੇਰਵੇ ਸਾਂਝੇ ਕੀਤੇ।
ਪੂਰੀ ਜਾਣਕਾਰੀ ਲਈ ਸੁਣੋ ਇਹ ਇੰਟਰਵਿਊ