ਦੱਖਣੀ ਅਫ਼ਰੀਕਾ ਦੇ ਸ਼ਹਿਰ ਪ੍ਰਿਟੋਰੀਆ ਵਿਚਲੇ ਆਸਟ੍ਰੇਲੀਆ ਦੇ ਸਫਾਰਤਖਾਨੇ ਦੇ ਦੋ ਅਧਿਕਾਰੀਆਂ ਨੂੰ ਇੱਕ ਤਫਤੀਸ਼ ਵਿੱਚ ਉਹਨਾਂ ਵੱਲੋਂ ਦਰਜਨਾਂ ਹੀ ਵੀਜ਼ਿਆਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਉਜਾਗਰ ਹੋਣ ਮਗਰੋਂ ਬਰਖਾਸਤ ਕੀਤਾ ਗਿਆ ਹੈ।
ਹੋਮ ਅਫੇਯਰ ਵਿਭਾਗ ਦੇ ਇੱਕ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਬਰਖਾਸਤ ਕੀਤੇ ਗਏ ਅਧਿਕਾਰੀ ਗੈਰ-ਆਸਟ੍ਰੇਲੀਅਨ ਸਨ ਅਤੇ ਓਹਨਾ ਵਿਰੁੱਧ ਕਾਰਵਾਈ ਵਿਭਾਗ ਦੀ ਅੰਦਰੂਨੀ ਪੜਤਾਲ ਮਗਰੋਂ ਕੀਤੀ ਗਈ ਹੈ।
"ਜਿੱਥੇ ਕੀਤੇ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ, ਸਖਤ ਕਾਰਵਾਈ ਕੀਤੀ ਜਾਂਦੀ ਹੈ," ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ।
ਅਡਮਿਨਿਸਟ੍ਰੇਟਿਵ ਅਪੀਲਜ਼ ਟਰਾਈਬਿਊਨਲ ਵਿੱਚ ਦਾਖਿਲ ਦਸਤਾਵੇਜ਼ ਦੱਸਦੇ ਹਨ ਕਿ ਨਾਇਜੀਰੀਆ ਤੋਂ ਆਏ 20 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਔਸਟ੍ਰਾਲੀਆ ਦੇ ਵੀਜ਼ੇ ਦੇਣ ਦੇ ਮਾਮਲਿਆਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਪਰੰਤੂ ਇਹ ਅਜੇ ਸਾਫ ਨਹੀਂ ਹੈ ਕਿ ਇਹਨਾਂ ਅਧਿਕਾਰੀਆਂ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ।
ਹੋਮ ਅਫੇਯਰ ਵਿਭਾਗ ਨੇ ਦੱਸਿਆ ਕਿ ਇਹਨਾਂ ਵੀਜ਼ਿਆਂ ਦਾ ਮੁਲਾਂਕਣ ਕੀਤਾ ਗਿਆ ਹੈ ਅਤੇ ਕਈ ਮਾਮਲਿਆਂ ਵਿੱਚ ਬੰਦੀ ਕਾਰਵਾਈ ਕੀਤੀ ਗਈ ਹੈ।
ਇਸ ਘੋਟਾਲੇ ਦੀ ਚਪੇਟ ਵਿੱਚ ਆਈ ਇੱਕ ਵਿਦਿਆਰਥਣ ਓਗੋਚਕਵੁ ਕੌਂਸਿਲਾ ਓਡੀਨਕੇਜੇ ਆਸਟ੍ਰੇਲੀਆ ਵਿੱਚ ਮੌਜੂਦਾ ਸਮੇ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਹੈ।
ਉਸਦਾ ਵੀਜ਼ਾ ਰੱਦ ਕੀਤਾ ਗਿਆ ਸੀ ਕਿਓਂਕਿ ਦਾਸਤਾਵਜ਼ਾਂ ਮੁਤਾਬਿਕ ਵੀਜ਼ਾ ਦੇਣ ਵਿੱਚ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਭ੍ਰਿਸ਼ਟਾਚਾਰ ਕੀਤਾ ਗਿਆ ਸੀ।
ਪਰੰਤੂ ਬਾਅਦ ਵਿੱਚ ਅਡਮਿਨਿਸਟ੍ਰੇਟਿਵ ਅਪੀਲਜ਼ ਟਰਾਈਬਿਊਨਲ ਵੱਲੋਂ ਵਿਭਾਗ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਗਿਆ ਕਿਓਂ ਕਿ ਉਸਦੇ ਵੀਜ਼ੇ ਦੇ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਪ੍ਰਵਾਨਿਤ ਹੋਣ ਦੇ ਬਾਵਜੂਦ, ਇਸ ਵਿੱਚ ਕੋਈ ਗੜਬੜ ਹੋਣ ਦੇ ਕੋਈ ਸਾਫ ਸਬੂਤ ਨਹੀਂ ਮਿਲੇ।
"ਸਾਨੂੰ ਯਕੀਨ ਹੈ ਕਿ ਕਈ ਨਾਈਜੀਰੀਆਈ ਵਿਦਿਆਰਥੀਆਂ ਦੇ ਵੀਜ਼ਿਆਂ ਵਿੱਚ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਸ਼ੱਕੀ ਘੋਟਾਲੇ ਦੇ ਲੋੜੀਂਦਾ ਸਬੂਤ ਮੌਜੂਦ ਹਨ, ਪਰ ਸਾਨੂੰ ਇਸ ਗੱਲ ਦੀ ਤਸੱਲੀ ਨਹੀਂ ਹੈ ਕਿ ਇਸ ਬਿਨੇਕਾਰ ਦਾ ਵੀਜ਼ਾ ਇਸ ਘੋਟਾਲੇ ਦੇ ਜ਼ਰੀਏ ਹਾਸਿਲ ਕੀਤਾ ਗਈ ਹੈ," ਅਡਮਿਨਿਸਟ੍ਰੇਟਿਵ ਅਪੀਲਜ਼ ਟਰਾਈਬਿਊਨਲ ਦੇ ਉਪ ਮੁਖੀ ਜਾਨ ਰੇਡਫਨ ਨੇ ਫੈਸਲੇ ਵਿੱਚ ਲਿਖਿਆ।
ਘੋਟਾਲੇ ਦੇ ਗੇੜ ਵਿੱਚ ਫਸੇ 21 ਵੀਜ਼ੇ ਪਿਛਲੇ ਸਾਲ ਫਰਵਰੀ ਅਤੇ ਅਪ੍ਰੈਲ ਦੇ ਵਿਚਾਲੇ ਦਿੱਤੇ ਗਏ ਸਨ।
ਇਸ ਘੋਟਾਲੇ ਵਿੱਚ ਅਪਰਾਧੀਆਂ ਵੱਲੋਂ ਨਾਇਜੀਰਿਆ ਦੇ ਨਾਗਰਿਕਾਂ ਦੇ ਆਸਟ੍ਰੇਲੀਅਨ ਵੀਜ਼ਿਆਂ ਦੇ ਬਦਲੇ ਚ ਭ੍ਰਿਸ਼ਠ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਹਨ। ਦੋਸ਼ ਹੈ ਕਿ ਅਧਿਕਾਰੀਆਂ ਨੇ 'ਹਾਈ ਰਿਸ੍ਕ' ਸਮਝੇ ਜਾਂਦੇ ਵਿਅਕਤੀਆਂ ਨੂੰ ਲਾਜ਼ਮੀ ਪੜਤਾਲ ਨੂੰ ਇੱਕ ਪਾਸੇ ਕਰਕੇ ਕੁਝ ਦਿਨਾਂ ਵਿੱਚ ਹੀ ਵੀਜ਼ੇ ਦੇ ਦਿੱਤੇ।