33 ਸਾਲ ਤਿਲੁ ਮੈਮੇਨ ਥਾਮਸ ਦੁਬਈ ਵਿੱਚ ਇੱਕ ਡਾਕਖਾਨੇ ਤੋਂ ਆਪਣਾ ਅਮਰੀਕਾ ਦਾ ਵੀਜ਼ਾ ਅਤੇ ਹੋਰ ਦਸਤਾਵੇਜ਼ ਲੈਣ ਗਿਆ ਸੀ। ਉਸਦੇ ਲਈ ਅਮਰੀਕਾ ਦਾ ਵੀਜ਼ਾ ਮਿਲਣਾ ਇੱਕ ਸੁਪਨਾ ਸੱਚ ਹੋਣਾ ਸੀ। ਪਰੰਤੂ ਆਪਣਾ ਪਾਸਪੋਰਟ ਹਾਸਿਲ ਕਰ ਸਕਣ ਤੋਂ ਪਹਿਲਾਂ ਹੀ ਉਸਦੀ ਅਚਾਨਕ ਮੌਤ ਹੋ ਗਈ।
ਉਸਦੇ ਰਿਸ਼ਤੇਦਾਰਾਂ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਅਮਰੀਕਾ ਜਾਨ ਦਾ ਚਾਹਵਾਨ ਸੀ।
ਜਿਸ ਕਾਰਨ ਉਸਨੇ ਵੀਜ਼ੇ ਲਈ ਅਰਜ਼ੀ ਕੀਤੀ ਅਤੇ ਵੀਜ਼ਾ ਮਿਲਣ ਤੇ ਉਹ ਖਾਸ ਖੁਸ਼ ਸੀ।
ਥਾਮਸ ਇੱਕ ਫਰਾਂਸੀਸੀ ਕੰਪਨੀ ਵਿੱਚ ਬਤੌਰ ਇੰਜੀਨੀਅਰ ਕੰਮ ਕਰ ਰਿਹਾ ਸੀ।
ਜਿਸ ਵੇਲੇ ਉਸਦੀ ਮੌਤ ਹੋਈ, ਉਸਦੀ ਪਤਨੀ ਸੇਬੀ ਵੀ ਉਸਦੇ ਨਾਲ ਡਾਕਖਾਨੇ ਵਿੱਚ ਮੌਜੂਦ ਸੀ ਜਿਥੋਂ ਉਹ ਅਮਰੀਕਾ ਦੇ ਵੀਜ਼ੇ ਲੱਗੇ ਆਪਣੇ ਪਾਸਪੋਰਟ ਲੈਣ ਪਹੁੰਚੇ ਸਨ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਮੁਤਾਬਿਕ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਦੱਸਿਆ ਗਿਆ ਹੈ ਕਿ ਥਾਮਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਉਸਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਥਾਮਸ ਦੇ ਪਰਿਵਾਰ ਵਿੱਚ ਕਿਸੇ ਨੂੰ ਵੀ ਇਸਤੋਂ ਪਹਿਲਾਂ ਦਿਲ ਦੀ ਕੋਈ ਬਿਮਾਰੀ ਨਹੀਂ ਸੀ, ਅਤੇ ਸੋਮਵਾਰ ਨੂੰ ਉਸਦੀ ਮੌਤ ਤੋਂ ਪਹਿਲਾਂ ਉਸਨੂੰ ਕੋਈ ਅਜਿਹੇ ਲੱਛਣ ਨਹੀਂ ਸਨ ਜੋ ਕਿ ਕਿਸੇ ਗੰਭੀਰ ਬਿਮਾਰੀ ਦਾ ਇਸ਼ਾਰਾ ਦਿੰਦੇ ਹੋਣ। ਉਸਨੇ ਦੱਸਿਆ ਕਿ ਉਸਦਾ ਬਾਹਰ ਦਾ ਖਾਣਾ ਖਾਣ ਕਰਨ ਕੇਵਲ ਪੇਟ ਖਰਾਬ ਸੀ।
ਉਹ ਭਾਰਤ ਵਿੱਚ ਦੱਖਣੀ ਸੂਬੇ ਕੇਰਲ ਦਾ ਰਹਿਣ ਵਾਲਾ ਸੀ। ਉਸਦਾ ਮ੍ਰਿਤ ਸਰੀਰ ਉਸਦੇ ਜੱਦੀ ਸ਼ਹਿਰ ਲਿਜਾਇਆ ਗਿਆ ਹੈ ਜਿੱਥੇ ਸ਼ੁੱਕਰਵਾਰ ਨੂੰ ਉਸਦਾ ਦਾਹ ਸੰਸਕਾਰ ਕੀਤਾ ਜਾਵੇਗਾ।