SKIP TO MAIN CONTENT

ਫ਼ਰਵਰੀ ਅਤੇ ਮਾਰਚ ਵਿੱਚ ਸਿਡਨੀ ਅਤੇ ਦਿੱਲੀ ਵਿਚਾਲੇ ਹਵਾਈ ਉਡਾਣਾਂ ਦਾ ਐਲਾਨ

ਭਾਰਤ ਦੀ ਅੰਤਰਾਸ਼ਟਰੀ ਏਯਰਲਾਇਨਸ ਏਅਰ ਇੰਡੀਆ ਵਲੋਂ ਫਰਵਰੀ ਅਤੇ ਮਾਰਚ ਵਿੱਚ ਹਰ ਹਫ਼ਤੇ ਸਿਡਨੀ ਤੋਂ ਦਿੱਲੀ ਲਈ ਹਵਾਈ ਉਡਾਣ ਦਾ ਪ੍ਰਬੰਧ ਕੀਤਾ ਗਿਆ ਹੈ।

An Airbus A321-211 of Indian carrier Air India approaches for landing at Chhatrapati Shivaji Maharaj International Airport, in Mumbai, India, 18 January 2020
An Airbus A321-211 of Indian carrier Air India approaches for landing at Chhatrapati Shivaji Maharaj International Airport, in Mumbai, India, 18 January 2020 Source: EPA/DIVYAKANT SOLANKI

2 min read

Published

Updated

By Vivek Kumar, Ravdeep Singh


Skip to article content

'ਵੰਦੇ ਭਾਰਤ ਮਿਸ਼ਨ' ਦੇ ਅੱਠਵੇਂ ਪੜਾਅ ਅਧੀਨ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਵਾਪਸ ਲਿਆਉਣ ਦੀ ਪਹਿਲਕਦਮੀ ਤਹਿਤ ਅਗਲੇ ਦੋ ਮਹੀਨਿਆਂ ਲਈ ਏਅਰ ਇੰਡੀਆ ਦੀਆਂ ਉਡਾਣਾਂ ਸਿਡਨੀ ਤੋਂ ਦਿੱਲੀ ਹਰ ਹਫ਼ਤੇ ਤਜਵੀਜ ਕੀਤੀਆਂ ਗਈਆਂ ਹਨ।

ਫ਼ਰਵਰੀ ਅਤੇ ਮਾਰਚ 2021 ਵਿੱਚ ਅੱਠ ਉਡਾਣਾਂ ਭਾਰਤ ਤੋਂ ਆਸਟ੍ਰੇਲੀਆ ਅਤੇ ਆਸਟ੍ਰੇਲੀਆ ਤੋਂ ਭਾਰਤ ਜਾਣ ਲਈ ਉਪਲਬਧ ਹੋਣਗੀਆਂ।

ਦਿੱਲੀ ਤੋਂ ਸਿਡਨੀ ਜਾਣ ਵਾਲਿਆਂ ਉਡਾਣਾਂ ਦਾ ਵੇਰਵਾ ਇਸ ਪ੍ਰਕਾਰ ਹੈ -

07-ਫਰਵਰੀ -21 ਏ ਆਈ 0302 ਦਿੱਲੀ 01:35 ਸਿਡਨੀ 20:00 07-ਫਰਵਰੀ -21

14-ਫਰਵਰੀ -21 ਏ ਆਈ 0302 ਦਿੱਲੀ 01:35 ਸਿਡਨੀ 20:00 14-ਫਰਵਰੀ -21

21-ਫਰਵਰੀ -21 ਏ ਆਈ 0302 ਦਿੱਲੀ 01:35 ਸਿਡਨੀ 20:00 21-ਫਰਵਰੀ -21

28-ਫਰਵਰੀ -21 ਏ ਆਈ 0302 ਦਿੱਲੀ 01:35 ਸਿਡਨੀ 20:00 28-ਫਰਵਰੀ -21

07-ਮਾਰਚ -21 ਏ ਆਈ 0302 ਦਿੱਲੀ 01:35 ਸਿਡਨੀ 20:00 07-ਮਾਰਚ -21

14-ਮਾਰਚ -21 ਏ ਆਈ 0302 ਦਿੱਲੀ 01:35 ਸਿਡਨੀ 20:00 14-ਮਾਰਚ -21

21-ਮਾਰਚ -21 ਏ ਆਈ 0302 ਦਿੱਲੀ 01:35 ਸਿਡਨੀ 20:00 21-ਮਾਰਚ -21

ਅਤੇ ਸਿਡਨੀ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਦੀ ਤਫ਼ਸੀਲ ਇਸ ਪ੍ਰਕਾਰ ਹੈ -

08-ਫਰਵਰੀ -21 ਏ ਆਈ 0301 ਸਿਡਨੀ 20:30 ਦਿਲੀ 04:10 09-ਫਰਵਰੀ -21

15-ਫਰਵਰੀ -21 ਏ ਆਈ 0301 ਸਿਡਨੀ 20:30 ਦਿਲੀ 04:10 16-ਫਰਵਰੀ -21

22-ਫਰਵਰੀ -21 ਏ ਆਈ 0301 ਸਿਡਨੀ 20:30 ਦਿਲੀ 04:10 23-ਫਰਵਰੀ -21

01-ਮਾਰਚ -21 ਏ ਆਈ 0301 ਸਿਡਨੀ 20:30 ਦਿਲੀ 04:10 02-ਮਾਰਚ -21

08-ਮਾਰਚ -21 ਏ ਆਈ 0301 ਸਿਡਨੀ 20:30 ਦਿਲੀ 04:10 09-ਮਾਰਚ -21

15-ਮਾਰਚ -21 ਏ ਆਈ 0301 ਸਿਡਨੀ 20:30 ਦਿਲੀ 04:10 16-ਮਾਰਚ -21

22-ਮਾਰਚ -21 ਏ ਆਈ 0301 ਸਿਡਨੀ 20:30 ਦਿਲੀ 04:10 23-ਮਾਰਚ -21

ਭਾਰਤੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਮੁਤਾਬਕ ਪਿਛਲ਼ੇ ਸਾਲ ਮਈ ਤੋਂ 'ਵੰਦੇ ਭਾਰਤ ਮਿਸ਼ਨ' ਹਵਾਈ ਉਡਾਣਾਂ ਰਾਹੀਂ ਹੁਣ ਤੱਕ 5.2 ਮਿਲੀਅਨ ਲੋਕਾਂ ਨੂੰ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now