SKIP TO MAIN CONTENT

ਵਿਕਟੋਰੀਆ ਵਿੱਚ ਕੋਵਿਡ ਐਮਰਜੈਂਸੀ ਵਜੋਂ ਲਾਗੂ ਕੀਤੇ 'ਕੋਡ ਬ੍ਰਾਊਨ' ਬਾਰੇ ਅਹਿਮ ਜਾਣਕਾਰੀ

ਕੋਵਿਡ-19 ਦੀਆਂ ਵਧਦੀਆਂ ਲਾਗਾਂ ਅਤੇ ਸਟਾਫ਼ ਦੀ ਘਾਟ ਕਾਰਨ ਦਬਾਅ ਹੇਠ ਆਈ ਹਸਪਤਾਲ ਪ੍ਰਣਾਲੀ ਨੂੰ ਪ੍ਰਭਾਵੀ ਬਣਾਏ ਰੱਖਣ ਦੇ ਉਦੇਸ਼ ਨਾਲ਼ ਵਿਕਟੋਰੀਆ ਨੇ 'ਕੋਡ ਬ੍ਰਾਊਨ' ਨਾਮੀ ਐਮਰਜੈਂਸੀ ਘੋਸ਼ਿਤ ਕੀਤੀ ਹੈ।

Medical staff walk past the emergency entrance at the Royal Melbourne Hospital in Melbourne.
Medical staff walk past the emergency entrance at the Royal Melbourne Hospital. Source: AFP

2 min read

Published

By Ravdeep Singh


Skip to article content

'ਕੋਡ ਬ੍ਰਾਊਨ' ਉਸ ਰਸਮੀ ਐਮਰਜੈਂਸੀ ਪ੍ਰਬੰਧਨ ਢਾਂਚੇ ਨੂੰ ਕਿਹਾ ਜਾਂਦਾ ਹੈ ਜਿਸਦਾ ਮੁੱਖ ਉਦੇਸ਼ ਇੱਕ ਐਸੀ ਯੋਜਨਾ ਵਿਕਸਿਤ ਕਰਨਾ ਹੈ ਜਿਸ ਅਧੀਨ ਹਸਪਤਾਲ ਪ੍ਰਣਾਲੀ ਵਿੱਚ ਉਪਲਬਧ ਸਰੋਤਾਂ ਦੀ ਸਭ ਤੋਂ ਉਪਯੁਕਤ ਵਰਤੋਂ ਕੀਤੀ ਜਾ ਸਕੇ।

ਇਨ੍ਹਾਂ ਸੰਕਟਕਾਲੀਨ ਉਪਾਵਾਂ ਦਾ ਉਦੇਸ਼ ਕਰਮਚਾਰੀਆਂ ਅਤੇ ਪ੍ਰਣਾਲੀਆਂ ਦੀ ਮੁੜ ਸੰਰਚਨਾ ਕਰਕੇ ਹਸਪਤਾਲਾਂ ਅਤੇ ਉਥੇ ਕੰਮ ਕਰ ਰਹੇ ਸਟਾਫ਼ ਨੂੰ ਅਸਥਿਰ ਦਬਾਅ ਤੋਂ ਮੁਕਤ ਕਰਨਾ ਹੈ।

ਇਸ ਅਧੀਨ ਹਸਪਤਾਲਾਂ ਦੇ ਕੋਵਿਡ-19 ਵਾਰਡਾਂ ਵਿੱਚ ਸਹਾਇਤਾ ਕਰਨ ਲਈ ਹੋਰ ਸਿਹਤ ਸੰਭਾਲ ਸੈਕਟਰਾਂ ਵਿਚੋਂ ਸਟਾਫ਼ ਨੂੰ ਲਿਆ ਕੇ ਬਦਲਿਆ ਜਾ ਸਕਦਾ ਹੈ। ਕਰਮਚਾਰੀਆਂ ਦੀ ਮੌਜੂਦਾ ਘਾਟ ਨੂੰ ਪੂਰਾ ਕਰਨ ਲਈ ਸਟਾਫ਼ ਦੀ ਛੁੱਟੀ ਨੂੰ ਰੱਦ ਜਾਂ ਮੁਲਤਵੀ ਕਰਨ ਲਈ ਵੀ ਕਿਹਾ ਜਾ ਸਕਦਾ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਵਧਦੀਆਂ ਲਾਗਾਂ ਕਰਕੇ ਹਸਪਤਾਲਾਂ ਦੇ ਸਟਾਫ਼ ਉਤੇ ਪਏ ਦਬਾਅ ਨੂੰ 'ਕੋਡ ਬ੍ਰਾਊਨ' ਕੁਝ ਰਾਹਤ ਪ੍ਰਦਾਨ ਕਰੇਗਾ।

ਇਹ ਪਹਿਲੀ ਵਾਰ ਹੈ ਜਦੋਂ ਪੂਰੇ ਰਾਜ ਵਿੱਚ ਮਹਾਂਮਾਰੀ ਕਰਕੇ ਘੋਸ਼ਿਤ ਕੀਤੇ ਗਏ ਇਸ ਅਲਰਟ ਵਿੱਚ ਸਾਰੇ ਮੈਟਰੋਪੋਲੀਟਨ ਹਸਪਤਾਲ ਅਤੇ ਛੇ ਖੇਤਰੀ ਹਸਪਤਾਲ ਇਕੋ ਸਮੇਂ ਪ੍ਰਭਾਵਿਤ ਹੋਏ ਹਨ। ਇਹ ਐਮਰਜੈਂਸੀ ਛੇ ਹਫ਼ਤਿਆਂ ਤੱਕ ਚੱਲੇਗੀ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖ਼ਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲੱਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now