SKIP TO MAIN CONTENT

ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਤਨਖਾਹ ਭਰਪਾਈ ਲਈ ਅਦਾਲਤ ਵਲੋਂ 50,000 ਡਾਲਰ ਦੇ ਭੁਗਤਾਨ ਦਾ ਹੁਕਮ

ਆਸਟ੍ਰੇਲੀਆ ਦੀ ਫ਼ੈਡਰਲ ਸਰਕਟ ਅਤੇ ਫੈਮਿਲੀ ਕੋਰਟ ਨੇ ਹਾਸਪੀਟੈਲਿਟੀ ਖ਼ੇਤਰ ਵਿੱਚ ਕੰਮ ਕਰਦੇ ਕੋਲੰਬੀਆ ਅਤੇ ਭਾਰਤ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਤਨਖ਼ਾਹ ਵਿਚਲੀ ਘਾਟ ਅਤੇ ਹੋਰ ਲੇਬਰ ਅਧਿਕਾਰਾਂ ਦੀ ਉਲੰਘਣਾ ਦੇ ਮੁਆਵਜ਼ੇ ਵਜੋਂ ਸੰਯੁਕਤ ਤੌਰ ਉੱਤੇ 50,000 ਡਾਲਰਾਂ ਦੇ ਭੁਗਤਾਨ ਦਾ ਹੁਕਮ ਦਿੱਤਾ ਹੈ।

News
Muitos estudantes internacionais trabalham como faxineiros ou 'cleaners' na Austrália Source: AAP

1 min read

Published

Updated

By Carlos Colina, Marcia De Los Santos, Ravdeep Singh


Skip to article content

ਅਦਾਲਤ ਨੇ ਛੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੱਗਭਗ 50,000 ਡਾਲਰਾਂ ਦੀ ਤਨਖ਼ਾਹ ਵਿੱਚ ਘਾਟ ਦੀ ਭਰਪਾਈ ਕਰਨ ਦਾ ਹੁਕਮ ਦਿੱਤਾ ਹੈ।

ਕੋਲੰਬੀਆ ਅਤੇ ਭਾਰਤ ਦੇ ਇਨ੍ਹਾਂ ਵਿਦਿਆਰਥੀਆਂ ਦੀ ਨੁਮਾਇੰਦਗੀ 'ਜੌਬਵਾਚ' ਨਾਮਕ ਸੰਸਥਾ ਦੁਆਰਾ ਕੀਤੀ ਗਈ ਸੀ, ਜੋ ਕਿ ਇੱਕ ਕਮਿਊਨਿਟੀ ਕਾਨੂੰਨੀ ਕੇਂਦਰ ਹੈ ਜੋ ਕਾਮਿਆਂ ਦੇ ਅਧਿਕਾਰਾਂ ਦੇ ਰੱਖਿਆ ਵਿੱਚ ਤਜ਼ੁਰਬਾ ਰੱਖਦਾ ਹੈ।

ਅਦਾਲਤ ਵਲੋਂ ਇਹ ਪਾਇਆ ਗਿਆ ਕਿ ਇਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 3,000 ਤੋਂ 15,000 ਡਾਲਰਾਂ ਦੇ ਵਿੱਚਕਾਰ ਘੱਟ ਤਨਖਾਹ ਦਿੱਤੀ ਗਈ।

ਇਸ ਕੇਸ ਵਿੱਚ ਸ਼ਾਮਲ ਭਾਰਤ ਦੇ ਤਿੰਨ ਅੰਤਰਰਾਸ਼ਟਰੀ ਵਿਦਿਆਰਥੀ ਕਾਜਲ, ਵਿਨੀਤ ਅਤੇ ਵੈਸ਼ਨਵੀ ਸਨ 2020 ਦੇ ਸ਼ੁਰੂ ਵਿੱਚ ਹਾਸਪੀਟੈਲਿਟੀ ਖ਼ੇਤਰ ਵਿੱਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਹ ਨੌਕਰੀਆਂ 'ਗਮ-ਟਰੀ' ਨਾਮਕ ਵੈਬਸਾਈਟ 'ਤੇ ਲੱਭੀਆਂ ਸਨ।

ਆਸਟ੍ਰੇਲੀਆ ਵਿੱਚ ਸਾਰੇ ਕਾਮਿਆਂ ਨੂੰ, ਭਾਵੇਂ ਉਹ ਅਸਥਾਈ ਵੀਜ਼ੇ 'ਤੇ ਦੇਸ਼ ਵਿੱਚ ਕੰਮ ਕਰ ਰਹੇ ਹੋਣ, ਨੂੰ ਦੂਸਰੇ ਕਾਮਿਆਂ ਦੇ ਬਰਾਬਰ ਅਧਿਕਾਰ ਪ੍ਰਾਪਤ ਹਨ।

For more details read this story in English

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Follow SBS Punjabi

Download our apps

Watch on SBS

Punjabi News

Stream now