ਮੈਲਬੌਰਨ ਦੇ ਕਾਰ ਵਰਕਸ਼ਾਪ ਮਾਲਿਕ ਨਾਲ਼ $4000 ਦਾ ਧੋਖਾ

ਇੱਕ ਭਾਰਤੀ-ਆਸਟਰੇਲੀਆਈ ਵਰਕਸ਼ਾਪ ਮਾਲਿਕ ਨੂੰ ਕੀਤੀ ਕਾਰ ਮੁਰੰਮਤ ਬਦਲੇ $4,000 ਦਾ ਨੁਕਸਾਨ ਝੱਲਣਾ ਪਿਆ ਹੈ। ਇਹ ਧੋਖਾ ਕਾਰ ਮਾਲਿਕ ਵੱਲੋਂ ਭੁਗਤਾਨ ਲਈ ਦਿੱਤੇ ਚੋਰੀ ਦੇ ਕਰੈਡਿਟ ਕਾਰਡ ਰਾਹੀਂ ਹੋਇਆ ਦੱਸਿਆ ਗਿਆ ਹੈ।

Mandeep Singh

Mandeep Singh has been left thousands out of pocket after a fraudulent credit card transaction. Source: Supplied

ਮਨਦੀਪ ਸਿੰਘ ਪਿਛਲੇ ਦੋ ਸਾਲਾਂ ਤੋਂ ਉੱਤਰੀ ਮੈਲਬੌਰਨ ਵਿੱਚ ਇੱਕ ਕਾਰ ਵਰਕਸ਼ਾਪ ਚਲਾ ਰਹੇ ਹਨ।

ਫਰਵਰੀ ਦੀ ਸ਼ੁਰੂਆਤ ਵਿੱਚ ਮਨਦੀਪ ਨੇ ਇੱਕ ਬੁਰੀ ਤਰ੍ਹਾਂ ਖਰਾਬ ਹੋਈ ਕਾਰ ਦੀ ਮੁਰੰਮਤ ਕੀਤੀ। ਮੁਰੰਮਤ ਦਾ ਬਿੱਲ $ 4,000 ਤੋਂ ਵੀ ਵੱਧ ਸੀ ਜਿਸ ਵਿੱਚ $ 2,000 ਤੋਂ ਵੱਧ ਕੀਮਤ ਇੱਕਲੇ ਆਟੋਮੋਟਿਵ ਸਪੇਅਰ ਪਾਰਟਸ ਦੀ ਹੀ ਦੱਸੀ ਗਈ ਹੈ।

ਮਨਦੀਪ ਨੇ ਐੱਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕਾਰ ਦੇ ਮਾਲਕ ਨੇ ਇਕ ਕਰੈਡਿਟ ਕਾਰਡ ਦੀ ਵਰਤੋਂ ਕਰਕੇ ਫੋਨ 'ਤੇ ਹੀ ਅਦਾਇਗੀ ਕੀਤੀ ਸੀ ਜਿਸ ਨੂੰ ਬਾਅਦ ਵਿੱਚ ਬੈਂਕ ਵੱਲੋਂ 'ਧੋਖੇ' ਵਾਲਾ ਪਾਇਆ ਗਿਆ।

"ਇਸ ਗਾਹਕ ਨੇ ਕਾਰ ਠੀਕ ਕਰਨ ਦੇ ਬਿੱਲ ਦਾ ਭੁਗਤਾਨ ਫੋਨ 'ਤੇ ਹੀ ਕੀਤਾ। ਬੈਂਕ ਨੇ ਉਸ ਸਮੇਂ ਅਦਾਇਗੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਹੁਣ ਉਹ ਪੈਸਾ ਵਾਪਸ ਲੈ ਰਹੇ ਹਨ ਕਿਓਂਕਿ ਉਨ੍ਹਾਂ ਮੁਤਾਬਿਕ ਇਹ ਅਦਾਇਗੀ ਵਿਵਾਦਗ੍ਰਸਤ ਹੈ।"

"ਮੈਨੂੰ ਪਹਿਲੀ ਵਾਰ ਇਸ ਤਰ੍ਹਾਂ ਦਾ ਨੁਕਸਾਨ ਝੱਲਣਾ ਪਿਆ ਹੈ, ਪਿਛਲੇ 10 ਸਾਲਾਂ ਵਿੱਚ ਮੇਰਾ ਇਸ ਤਰਾਂਹ ਦਾ ਕੋਈ ਵੀ ਬੁਰਾ ਅਨੁਭਵ ਨਹੀਂ ਹੋਇਆ।"

ਮਨਦੀਪ ਨੇ ਕਿਹਾ ਕਿ ਕ੍ਰੈਡਿਟ ਕਾਰਡ ਦੀ ਅਦਾਇਗੀ ਕਿਸੇ ਵੀ ਛੋਟੇ ਪੈਮਾਨੇ ਦੇ ਕਾਰੋਬਾਰਾਂ ਲਈ ਅਸਧਾਰਨ ਨਹੀਂ ਹੈ - "ਸਾਡੀ ਵਰਕਸ਼ਾਪ 'ਤੇ ਅਕਸਰ ਏਹੋ ਜਿਹੇ ਲੋਕ ਆਓਂਦੇ ਹਨ ਜਿਹੜੇ ਵੱਡੇ ਬਿੱਲਾਂ ਦਾ ਖਰਚਾ ਨਹੀਂ ਦੇ ਸਕਦੇ ਅਤੇ ਉਹ ਸਾਨੂੰ ਆਪਣੇ ਮਾਪਿਆਂ ਜਾਂ ਦਾਦੇ-ਦਾਦੀਆਂ ਤੋਂ ਫੋਨ ਨਾਲ ਭੁਗਤਾਨ ਕਰਾ ਦਿੰਦੇ ਹਨ।

Credit card payments
Small business owners are losing thousands of dollars as the online transactions using stolen credit card details are on the rise. Source: Pixabay

ਜਦੋਂ ਮਨਦੀਪ ਨੇ ਬੈਂਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਓਹਨਾ ਵਰਗੇ ਕਾਰੋਬਾਰਾਂ ਨੂੰ ਧੋਖਾਧੜੀ ਤੋਂ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਅਤੇ ਸੌਦੇਬਾਜ਼ੀ ਦੀ ਪ੍ਰਮਾਣਿਕਤਾ ਯਕੀਨੀ ਬਣਾਉਣਾ ਵਪਾਰ-ਮਾਲਿਕ ਦੀ ਜਿੰਮੇਵਾਰੀ ਹੈ।

"ਮੈਨੂੰ ਦੱਸਿਆ ਗਿਆ ਹੈ ਕਿ ਧੋਖਾਧੜੀ ਵਾਲ਼ੇ ਫੰਡਾਂ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਮੇਰੀ ਹੈ।"

ਮਨਦੀਪ ਨੇ ਨਿਰਾਸ਼ਾਪੂਰਣ ਲਹਿਜ਼ੇ ਵਿੱਚ ਦੱਸਿਆ ਕਿ ਉਸ ਦੇ ਬੈਂਕ ਨੇ ਹੁਣ 'ਵਿਵਾਦਗ੍ਰਸਤ ਟ੍ਰਾਂਜੈਕਸ਼ਨ' ਵਜੋਂ ਇਹ ਪੈਸੇ ਵਾਪਿਸ ਲੈਣੇ ਸ਼ੁਰੂ ਕਰ ਦਿੱਤੇ ਹਨ। 

"ਇਹ ਬੈਂਕ ਦਾ ਕੋਈ ਵਧੀਆ ਕੰਮ ਨਹੀਂ ਹੈ, ਉਨ੍ਹਾਂ ਨੇ ਇਸ ਅਦਾਇਗੀ ਨੂੰ ਮਨਜ਼ੂਰੀ ਦਿੱਤੀ ਸੀ ਸੋ ਨੁਕਸਾਨ ਦੀ ਜਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੋਣੀ ਚਾਹੀਦੀ ਹੈ।"

ਮਨਦੀਪ ਨੇ ਕਿਹਾ ਕਿ ਉਹ ਧੋਖਾ ਕਾਰਨ ਵਾਲ਼ੇ ਵਿਅਕਤੀ ਨੂੰ ਪਹਿਚਾਣਦਾ ਹੈ ਅਤੇ ਹੁਣ ਉਹ ਕਾਨੂੰਨੀ ਕਾਰਵਾਈ 'ਤੇ ਵਿਚਾਰ ਕਰ ਰਿਹਾ ਹੈ।

"ਮੇਰੇ ਕੋਲ ਸੀਸੀਟੀਵੀ ਫੁਟੇਜ ਅਤੇ ਉਸ ਦੇ ਲਾਇਸੈਂਸ ਦੇ ਵੇਰਵੇ ਹਨ ਜੋ ਮੈਂ ਫੇਸਬੁੱਕ 'ਤੇ ਪੋਸਟ ਕਰਨ ਇਰਾਦਾ ਰੱਖਦਾ ਹਾਂ ... ਘੱਟੋ ਘੱਟ, ਮੈਂ ਉਨ੍ਹਾਂ ਨੂੰ ਸੋਸ਼ਲ ਮੀਡੀਆ' ਤੇ ਮਸ਼ਹੂਰ ਕਰ ਸਕਦਾ ਹਾਂ ਤਾਂ ਕਿ ਉਹ ਇਹੋ ਜਿਹੀ ਠੱਗੀ ਕਿਸੇ ਹੋਰ ਨਾਲ਼ ਨਾ ਮਾਰਨ।"

ਮਨਦੀਪ ਨੇ ਹੋਰਨਾਂ ਕਾਰੋਬਾਰੀਆਂ ਨੂੰ ਚੌਕਸ ਰਹਿਣ ਅਤੇ ਕ੍ਰੈਡਿਟ ਕਾਰਡ ਦੀ ਅਦਾਇਗੀ, ਖਾਸ ਤੌਰ 'ਤੇ ਓਦੋਂ ਜਦੋਂ ਫੋਨ 'ਤੇ ਕੀਤੀ ਗਈ ਹੋਵੇ, ਸਬੰਧੀ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ।

Read this story in English:

A small business owner has had to cough up thousands of dollars for the car repair payment he received from a customer.

Mandeep Singh has been running a car workshop in North Melbourne for the last two years.

In early February, Mr Singh repaired a badly damaged car. The repair bill exceeded $4,000 which also included automotive spare parts worth more than $2,000.

Mr Singh told SBS Punjabi that car owner made the payment using a credit card which his bank later found to be ‘fraudulent’.  

“This customer paid the repair bills over the phone. The bank approved it at that time and now they’re taking the money back saying it’s a disputed transaction,” he said.

“I have to bear this kind of loss for the first time. I never ever had any bad experience in the last ten years or so."

Mr Singh said the credit card payments are not unusual for any small-scale businesses.

“I often have customers who can’t afford big bills and they direct us to their parents or grandparents to make payments over the phone," he adds.

When Mr Singh contacted the bank he was reportedly told that businesses cannot be protected from this type of fraud and it is on the merchant to make sure the authenticity of the transactions.

“Well, how I am supposed to do it…I am told that it’s my responsibility to reconcile the fraudulent funds,” he said.

To Mr Singh’s frustration, his bank has now started deducting back the money claiming it as a ‘disputed transaction’.

“I don’t think it’s a good enough response. They approved this payment and liability should be with the bank,” he said.

Mr Singh says he is just made aware that the ‘chargeback’ rules are set by all four major financial providers.

“There is not much you can do about it. But it’s hard to see your hard-earned money vanish in such a manner.

Mr Singh who knows the scammer’s identity is now considering legal action.

“He has stopped responding to my phone calls leaving me no option to take a legal stand on this matter,” he said.

“I’ve CCTV footage and his license details which I also intend to post on Facebook… At least, I can make them famous on social media.”

Mr Singh has advised other business owners to be vigilant and stop taking the credit card payments especially when they’re made over the phone.

Listen to SBS Punjabi Monday to Friday at 9 pm. Follow us on Facebook and Twitter


Share

5 min read

Published

Updated

By Preetinder Grewal




Share this with family and friends


Follow SBS Punjabi

Download our apps

Watch on SBS

Punjabi News

Watch now