ਊਰਜਾ ਦੀਆਂ ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਦੇ ਡਰ ਕਾਰਨ ਫੈਡਰਲ ਸਰਕਾਰ ਨੇ 2023 ਵਿੱਚ ਗੈਸ ਉਦਯੋਗ ਨੂੰ ਨੋਟਿਸ ‘ਤੇ ਰੱਖਿਆ ਹੈ। ਫੈਡਰਲ ਸਰਕਾਰ ਵੱਲੋਂ ਘਰੇਲੂ ਸਪਲਾਈ ਨੂੰ ਹੋਰ ਵਧਾਉਣ ਲਈ ਇੱਕ 'ਗੈਸ ਟਰਿੱਗਰ' ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਗੈਸ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਡਿੱਗਦੇ ਤਾਪਮਾਨ ਤੋਂ ਬਾਅਦ, ਸਰਕਾਰ ਨੇ ਸੰਸਾਧਨ ਮੰਤਰੀ ਮੈਡਲਿਨ ਕਿੰਗ ਨਾਲ ਭਵਿੱਖ ਦੀਆਂ ਯੋਜਨਾਵਾਂ ਦੀ ਰੂਪਰੇਖਾ ਦੇ ਨਾਲ ਆਪਣੀ ਅਗਲੀ ਕਾਰਵਾਈ ਦੀ ਪੁਸ਼ਟੀ ਕੀਤੀ ਹੈ।
ਸੁਰੱਖਿਆ ਤੰਤਰ ਨੂੰ ਵਧਾਕੇ, ਸਰਕਾਰ ‘ਗੈਸ ਟਰਿੱਗਰ ਨੂੰ ਸਰਗਰਮ ਕਰਨ ਲਈ ਪਹਿਲਾ ਕਦਮ ਚੁੱਕੇਗੀ ਜੋ ਕਿ ਘਰੇਲੂ ਸਪਲਾਈ ਨੂੰ ਕਿਨਾਰੇ ਕਰ ਦਵੇਗੀ।
ਸਰਕਾਰ ਦਾ ਇਹ ਬਿਆਨ, ਅਗਲੇ ਸਾਲ ਗੈਸ ਦੀ ਵੱਡੀ ਕਮੀ ਨੂੰ ਦਰਸਾਉਣ ਵਾਲੀ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਇੱਕ ਗੰਭੀਰ ਰਿਪੋਰਟ ਦੇ ਜਵਾਬ ਵਿੱਚ ਸਾਹਮਣੇ ਆਇਆ ਹੈ।
ਪਰ ਮੰਤਰੀ ਕਿੰਗ ਨੇ ਇਸ ਲਈ ਕੁੱਝ ਹੱਦ ਤੱਕ ਸਾਬਕਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।
ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਈਸਟ ਕੋਸਟ ਉੱਤੇ ਪੈਦਾ ਹੋਣ ਵਾਲੀ ਜ਼ਿਆਦਾਤਰ ਗੈਸ ਨੂੰ ਲੰਬੇ ਸਮੇਂ ਲਈ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਵੇਗਾ।
ਪਰ ਜੇਕਰ ਉੱਚ ਕੀਮਤ ਪ੍ਰਾਪਤ ਕਰਨ ਲਈ ਗੈਸ ਦੀ ਵਾਧੂ ਸਪਲਾਈ ਵਿਦੇਸ਼ਾਂ ਵਿੱਚ ਨਿਰਯਾਤ ਕੀਤੀ ਜਾਵੇਗੀ ਤਾਂ ਇਸ ਨਾਲ ਇੱਥੇ ਕਮੀ ਹੋ ਸਕਦੀ ਹੈ।
ਮੰਤਰੀ ਕਿੰਗ ਦਾ ਕਹਿਣਾ ਹੈ ਕਿ ਸਰਕਾਰ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕਰੇਗੀ। ਜਿਸ ਦੌਰਾਨ ਕੰਪਨੀਆਂ ਨੂੰ ਇਹ ਦਿਖਾਉਣਾ ਪਵੇਗਾ ਕਿ ਇਥੇ ਗੈਸ ਦੀ ਸਪਲਾਈ ਵਿੱਚ ਕਮੀ ਨਹੀਂ ਆਵੇਗੀ।
ਇਸ ਤੋਂ ਇਲਾਵਾ ਪਾਰਲੀਮੈਂਟ ਵਿੱਚ ਨੋਰਦਰਨ ਟੈਰੀਟਰੀ ਅਤੇ ਏ.ਸੀ.ਟੀ. ਵਿੱਚ, ਸਹਾਇਤਾ ਨਾਲ ਸਵੈ-ਇੱਛਤ ਮੌਤ ਦੇਣ ਦੇ ਕਾਨੂੰਨ ਬਣਾਉਣ ਦੀ ਆਗਿਆ ਦੇਣ ਲਈ ਪੇਸ਼ ਕੀਤੇ ਗਏ ਇੱਕ ਬਿੱਲ ਉੱਤੇ ਬਹਿਸ ਚੱਲ ਰਹੀ ਹੈ।
ਇਹ ਕਾਨੂੰਨ 1995 ਵਿੱਚ ਉਦੋਂ ਸਥਾਪਿਤ ਕੀਤਾ ਗਿਆ ਸੀ ਜਦੋਂ ਨੋਰਧਰਨ ਟੈਰੀਟਰੀ ਵਿੱਚ ਇੱਕ ਡਾਕਟਰ ਵੱਲੋਂ ਆਪਣੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਦੀ ਬੇਨਤੀ ਉੱਤੇ ਉਸਨੂੰ ਸਵੈ-ਇੱਛਾ ਮੌਤ ਦੇਣ ਦੀ ਅਪੀਲ ਕੀਤੀ ਗਈ ਸੀ।
ਉਸ ਸਮੇਂ ਦੀ ਹਾਵਰਡ ਲਿਬਰਲ ਸਰਕਾਰ ਨੇ ਇਸ ਕਾਨੂੰਨ ਨੂੰ ਰੱਦ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਸੀ, ਜਿਸਨੂੰ 'ਐਂਡਰਿਊਜ਼ ਬਿੱਲ' ਕਿਹਾ ਜਾਂਦਾ ਹੈ। ਇਹ ਬਿੱਲ ਬੈਕਬੈਂਚਰ ਕੇਵਿਨ ਐਂਡਰਿਊਜ਼ ਵੱਲੋਂ ਲਿਆਂਦਾ ਗਿਆ ਸੀ।
ਹਾਲਾਂਕਿ ਗਠਜੋੜ ਅਜੇ ਵੀ ਇਸ ਬਿੱਲ ਦੇ ਖਿਲਾਫ ਹੈ, ਪਰ ਲਿਬਰਲ ਦੀ ਤਸਮਾਨੀਅਨ ਬ੍ਰਿਜੇਟ ਆਰਚਰ ਦਾ ਕਹਿਣ ਹੈ ਕਿ ਉਹ ਇਸ ਬਿੱਲ ਨੂੰ ਪਾਸ ਕਰਾਉਣ ਲਈ ਪੂਰਾ ਜ਼ੋਰ ਲਾ ਦਵੇਗੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।





