19 ਜੂਨ ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ (AFP) ਨੇ ਪਰਥ ਏਅਰਪੋਰਟ ਉੱਤੇ 21 ਸਾਲਾ ਪਾਕਿਸਤਾਨੀ ਨਾਗਰਿਕ ਅਹਿਮਦ ਨੂੰ ਮੈਲਬਰਨ ਜਾਂਦੀ ਉਡਾਣ ‘ਤੇ ਸਵਾਰ ਹੋਣ ਤੋਂ ਪਹਿਲਾਂ ਗਿਰਫ਼ਤਾਰ ਕਰ ਲਿਆ।
AFP ਦੇ ਮੀਡਿਆ ਰਿਲੀਜ਼ ਅਨੁਸਾਰ ਤਲਾਸ਼ੀ ਲੈਣ ਉੱਤੇ ਇਸ ਵਿਅਕਤੀ ਦੇ ‘ਕੈਰੀ ਆਨ ਲੱਗੇਜ’ ਵਿੱਚੋਂ $50 ਨੋਟਾਂ ਦੀਆਂ ਗੱਥੀਆਂ ਮਿਲੀਆਂ ਜੋ ਕੇ ਤਕਰੀਬਨ $100,000 ਨਕਦ ਸੀ। ਉਸ ਦੇ ਬੋਰਡਿੰਗ ਪਾਸ ਉੱਪਰ ਛਪਿਆ ਨਾਮ ਵੀ ਉਸ ਦੇ ਪਾਸਪੋਰਟ ਨਾਲ ਨਹੀਂ ਮਿਲਿਆ।
ਅਹਿਮਦ ਨੂੰ ਜਹਾਜ ਵਿੱਚੋਂ ਗਿਰਫ਼ਤਾਰ ਕਰ ਲਿਆ ਗਿਆ ਅਤੇ ਕਥਿਤ ਤੌਰ ‘ਤੇ ਦੋ ਕਾਨੂੰਨੀ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ ਜਿਸ ਵਿੱਚ ਅਪਰਾਧ ਨਾਲ ਕਮਾਈ ਹੋਈ ਦੌਲਤ ਨਾਲ ਸੌਦਾ ਕਰਨਾ ਅਤੇ ਝੂਠੀ ਪਹਿਚਾਣ ਨਾਲ ਹਵਾਈ ਟਿਕਟ ਲੈਣਾ ਸ਼ਾਮਿਲ ਹਨ।
20 ਜੂਨ ਤੋਂ ਪੁਲਿਸ ਰਿਮਾਂਡ ‘ਚ ਰਹਿਣ ਤੋਂ ਬਾਅਦ, 24 ਜੂਨ ਨੂੰ ਉਸਨੂੰ ਸ਼ਰਤਾਂ ਸਮੇਤ ਜ਼ਮਾਨਤ ਮਿਲ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਅਗਸਤ ਨੂੰ ਪਰਥ ਮੈਜਿਸਟਰੇਟਸ ਕੋਰਟ ਵਿਚ ਹੋਵੇਗੀ।
ਪੂਰਾ ਵੇਰਵਾ ਇਸ ਆਡੀਉ ਵਿੱਚ ਸੁਣੋ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।