SKIP TO MAIN CONTENT

ਮੈਲਬਰਨ ਦੇ 'ਮਲਟੀਕਲਚਰਲ ਐਥਲੈਟਿਕਸ ਮੀਟ 2024' ਵਿੱਚ 400+ ਖਿਡਾਰੀ ਲੈਣਗੇ ਹਿੱਸਾ

Athletics Coach Kuldeep Singh Aulakh
ਐਥਲੈਟਿਕਸ ਕੋਚ ਕੁਲਦੀਪ ਸਿੰਘ ਔਲਖ ਆਪਣੇ ਖਿਡਾਰੀਆਂ ਅਤੇ ਸਾਥੀਆਂ ਨਾਲ ।

ਮੈਲਬਰਨ ਦੇ ਸਾਊਥ-ਈਸਟ ਵਿੱਚ ਕਰੇਨਬਰਨ ਵਿਖੇ ਹੋਣ ਜਾ ਰਿਹਾ ਮਲਟੀਕਲਚਰਲ ਐਥਲੈਟਿਕ ਮੀਟ 2024, ਇਸ ਵਾਰ ਵੀ ‘ਅਨੇਕਤਾ ਵਿੱਚ ਏਕਤਾ’ ਦਾ ਸੁਨੇਹਾ ਦਿੰਦਾ ਨਜ਼ਰ ਆਵੇਗਾ। ਇਸ ਮੇਲੇ ਦੇ ਮੁੱਖ ਆਯੋਜਕ ਅਤੇ ਐਥਲੈਟਿਕਸ ਕੋਚ ਕੁਲਦੀਪ ਸਿੰਘ ਔਲਖ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ, ਸ਼੍ਰੀ ਲੰਕਾ, ਗਰੀਕ ਅਤੇ ਹੋਰਨਾਂ ਸੱਭਿਆਚਾਰਕ ਪਿਛੋਕੜ ਵਾਲੇ ਬੱਚੇ ਅਤੇ ਨੌਜਵਾਨ ਵੀ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

Published

Updated

By Patras Masih

Presented by Patras Masih

Source: SBS

Skip to podcast episode content

ਮੈਲਬਰਨ ਦੇ ਸਾਊਥ-ਈਸਟ ਵਿੱਚ ਕਰੇਨਬਰਨ ਵਿਖੇ ਹੋਣ ਜਾ ਰਿਹਾ ਮਲਟੀਕਲਚਰਲ ਐਥਲੈਟਿਕ ਮੀਟ 2024, ਇਸ ਵਾਰ ਵੀ ‘ਅਨੇਕਤਾ ਵਿੱਚ ਏਕਤਾ’ ਦਾ ਸੁਨੇਹਾ ਦਿੰਦਾ ਨਜ਼ਰ ਆਵੇਗਾ। ਇਸ ਮੇਲੇ ਦੇ ਮੁੱਖ ਆਯੋਜਕ ਅਤੇ ਐਥਲੈਟਿਕਸ ਕੋਚ ਕੁਲਦੀਪ ਸਿੰਘ ਔਲਖ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਅਤੇ ਭਾਰਤੀ ਭਾਈਚਾਰੇ ਤੋਂ ਇਲਾਵਾ, ਸ਼੍ਰੀ ਲੰਕਾ, ਗਰੀਕ ਅਤੇ ਹੋਰਨਾਂ ਸੱਭਿਆਚਾਰਕ ਪਿਛੋਕੜ ਵਾਲੇ ਬੱਚੇ ਅਤੇ ਨੌਜਵਾਨ ਵੀ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

14 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਇਸ ਐਥਲੈਟਿਕ ਮੇਲੇ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।

ਕੁਲਦੀਪ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਵਿਕਟੋਰੀਆ ਅਤੇ ਐਥਲੈਟਿਕਸ ਆਸਟ੍ਰੇਲੀਆ ਦੇ ਮਾਪਦੰਡਾਂ ਤਹਿਤ ਆਯੋਜਿਤ ਹੋਣ ਵਾਲੇ ਇਸ ਐਥਲੈਟਿਕਸ ਮੀਟ ਵਿੱਚ 100 ਮੀਟਰ ਤੋਂ ਲੈ ਕੇ 1500 ਮੀਟਰ ਤੱਕ ਦੌੜਾਂ, ਲੌਂਗ ਜੰਪ, ਟ੍ਰਿਪਲ ਜੰਪ, ਡਿਸਕਸ ਥਰੋਅ, ਸ਼ਾਟਪੁੱਟ ਥਰੋਅ ਆਦਿ ਵੱਖ-ਵੱਖ ਮੁਕਾਬਲੇ ਹੋਣਗੇ।

ਖਿਡਾਰੀਆਂ ਦੀ ਉਮਰ ਵਰਗ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 6 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਤੱਕ ਦੇ ਸੀਨੀਅਰ ਸਿਟੀਜ਼ਨ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਮੁਕਾਬਲਿਆਂ ਲਈ 400 ਖਿਡਾਰੀਆਂ ਵਲੋਂ ਆਪਣੇ ਨਾਮ ਦਰਜ ਕਰਵਾਏ ਜਾ ਚੁੱਕੇ ਹਨ।

ਹੋਰ ਵੇਰਵੇ ਲਈ ਸੁਣੋ ਇਹ ਪੂਰੀ ਗੱਲਬਾਤ..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now