ਜਿੰਮੀ* - ਏਅਰ-ਕੰਡੀਸ਼ਨਾਂ ਦਾ ਕਮ ਕਰਦੇ ਹੋਏ ਆਪਣੇ ਸੁਫਨੇ ਸਾਕਾਰ ਕਰ ਰਿਹਾ ਹੈ। ਇਸ 33 ਸਾਲਾਂ ਦੇ ਕਾਮੇ ਦਾ ਕਹਿਣਾ ਹੈ ਕਿ ਇਸ ਕਿੱਤੇ ਨਾਲ ਜੁੜਨ ਤੋਂ ਬਾਅਦ ਇਸ ਦੀ ਜਿੰਦਗੀ ਹੀ ਬਦਲ ਗਈ।
ਭਾਰਤੀ ਰਾਜ ਪੰਜਾਬ ਦੇ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਤੋਂ ਆਇਆਂ ਜਿੰਮੀ ਨੂੰ ਅੱਠ ਸਾਲ ਦਾ ਸਮਾਂ ਹੋ ਚੁੱਕਿਆ ਹੈ।
ਉਹ ਦਸਦਾ ਹੈ ਕਿ ਇਸ ਏਅਰ-ਕੰਡੀਸ਼ਨਿੰਗ ਵਾਲੇ ਕਿੱਤੇ ਨਾਲ ਉਸ ਦੀ ਜਾਣ ਪਹਿਚਾਣ ਅਚਾਨਕ ਹੀ ਭਾਈਚਾਰੇ ਦੇ ਇੱਕ ਸਿਆਣੇ ਨੇ ਉਸ ਸਮੇਂ ਕਰਵਾਈ ਜਦੋਂ ਉਹ ਕੁੱਝ ਸਾਲ ਪਹਿਲਾਂ ਗੁਰੂਦੁਆਰੇ ਗਿਆ ਹੋਇਆ ਸੀ ਅਤੇ ਕਿੱਤਾ ਚੁਣੇ ਜਾਣ ਪ੍ਰਤੀ ਕਾਫੀ ਸ਼ਸੋਪੰਜ ਵਿੱਚ ਸੀ।
‘ਉਸ ਸਿਆਣੇ ਦਾ ਕਹਿਣਾ ਸੀ ਕਿ ਬੇਸ਼ਕ ਆਸਟ੍ਰੇਲੀਆ ਵਿੱਚ ਇੱਕ ਕਾਮਾਂ ਬਨਣਾ ਕੋਈ ਸੁਖਾਲਾ ਕੰਮ ਨਹੀਂ ਹੈ ਪਰ ਇਸ ਦੇ ਮੁਕਾਬਲੇ ਦਾ ਹੋਰ ਕੋਈ ਕਿੱਤਾ ਵੀ ਨਹੀਂ ਦਿਸਦਾ, ਜਿਸ ਨਾਲ ਤੁਹਾਨੂੰ ਸਥਿਰਤਾ ਮਿਲਦੀ ਹੋਵੇ ਅਤੇ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਕੋਈ ਯੁਨਿਵਰਸਿਟੀ ਦੀ ਡਿਗਰੀ ਵੀ ਨਾਂ ਹੋਵੇ ਅਤੇ ਤੁਸੀਂ ਚੰਗੇ ਪੈਸੇ ਕਮਾਉਣੇ ਚਾਹੁੰਦੇ ਹੋਵੋ’।

Jimmy Source: Supplied
ਇਸ ਸਮੇਂ ਜਦੋਂ ਉਸ ਕੋਲ ਪੰਜਾਂ ਸਾਲਾਂ ਦਾ ਪੱਕਾ ਤਜਰਬਾ ਹੋ ਚੁੱਕਿਆ ਹੈ, ਉਹ ਆਪਣੀ ਕਮਾਈ ਦੀ ਰਕਮ ਬਾਰੇ ਦਸਣ ਤੋਂ ਕੁੱਝ ਸ਼ਰਮਾਉਂਦਾ ਹੈ ਪਰ ਨਾਲ ਹੀ ਕਹਿੰਦਾ ਹੈ ਕਿ ਉਹ ਬਾਕੀਆਂ ਨਾਲੋਂ ਕਿਤੇ ਸੌਖਾ ਹੈ।
ਜਿੰਮੀ ਕਹਿੰਦਾ ਹੈ ਕਿ, ‘ਟਰੇਡਜ਼ ਦੇ ਲਾਭਾਂ ਬਾਰੇ ਅਜੇ ਵੀ ਬਹੁਤੇ ਲੋਕਾਂ, ਖਾਸ ਕਰਕੇ ਪੰਜਾਬੀਆਂ ਨੂੰ ਪਤਾ ਨਹੀਂ ਹੈ। ਸਾਡੇ ਵਿੱਚੋਂ ਬਹੁਤ ਸਾਰੇ ਇੱਥੇ ਪਹੁੰਚਦੇ ਸਾਰ ਡਰਾਇਵਿੰਗ ਵਰਗੀਆਂ ਨੌਕਰੀਆਂ ਸ਼ੁਰੂ ਕਰ ਕੇ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਦਿੰਦੇ। ਇਸ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਟਰੱਕ ਡਰਾਇਵਰਾਂ ਦਾ ਬਹੁਤੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਪੈਂਦਾ’।
ਜਿੰਮੀ ਉਹਨਾਂ ਖੁਸ਼ਕਿਸਮਤ ਲੋਕਾਂ ਵਿੱਚ ਗਿਣਿਆ ਜਾ ਸਕਦਾ ਹੈ ਜਿਨਾਂ ਨੇ ਕਿਸੇ ਕਿੱਤੇ ਨੂੰ ਬਚਪਨ ਵਿੱਚ ਹੀ ਸਿਖਿਆ ਹੋਵੇ।

SEEK reveals Australia's highest paid tradies Source: SBS
ਆਸਟ੍ਰੇਲੀਆ ਦੇ ਅਮੀਰ ਟਰੇਡੀਆਂ ਵਿੱਚ ਏਅਰ-ਕੰਡੀਸ਼ਨਿੰਗ ਅਤੇ ਰੈਫਰੀਜਿਰੇਸ਼ਨ ਮਕੈਨਿਕ ਆਉਂਦੇ ਹਨ ਜਿਨਾਂ ਦੀ ਓਸਤਨ ਤਨਖਾਹ 83,278 ਡਾਲਰ ਤੱਕ ਹੁੰਦੀ ਹੈ। ਇਸ ਤੋਂ ਬਾਅਦ ਬਿਜਲੀ ਦੇ ਕਾਮੇਂ ਜੋ ਕਿ 82,782 ਡਾਲਰ ਅਤੇ ਫਿਟਰ, ਟਰਨਰ ਆਦਿ ਨੂੰ ਮਿਲਦੇ ਹਨ $79,170 ਡਾਲਰ ਤੱਕ ਸਲਾਨਾ।

A tradie carrying out his job Source: Pixabay
ਰੈਫਰੀਜਿਰੇਸ਼ਨ ਐਂਡ ਏਅਰ-ਕੰਡੀਸ਼ਨਿੰਗ ਕੰਟਰੈਕਟਰਸ ਰੈਫਰੀਜਿਰੇਸ਼ਨ ਦੇ ਪ੍ਰਧਾਨ ਕੈਵਿਨ ਓ’ਸ਼ੀਅ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਕਿਸੇ ਕਿੱਤੇ ਨੂੰ ਯੁਨਿਵਰਸਿਟੀ ਦੀ ਮੁਕਾਬਲੇ ਅਪਨਾਉਣ ਦੇ ਕਈ ਲਾਭ ਹੁੰਦੇ ਹਨ।