ਪੱਛਮੀ ਸਿਡਨੀ ਹਾਈ ਸਕੂਲਾਂ ਤੋਂ ਵੱਖ-ਵੱਖ ਨਸਲੀ ਪਿਛੋਕੜਾਂ ਦੇ ਲਗਭਗ ਇੱਕ ਹਜ਼ਾਰ ਵਿਦਿਆਰਥੀ ਇੱਕ ਵਿਸ਼ੇਸ਼ ਕਰੀਅਰ ਐਕਸਪੋ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋ ਰਹੇ ਹਨ।
ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ਼ ਐਜੂਕੇਸ਼ਨ ਦੀ ਪਹਿਲਕਦਮੀ ਉਹਨਾਂ ਨੂੰ ਉਹਨਾਂ ਸਮਾਨ ਵਿਰਾਸਤਾਂ ਦੇ ਬੁਲਾਰਿਆਂ ਨੂੰ ਸੁਣਨ ਦਾ ਮੌਕਾ ਦਿੰਦੀ ਹੈ ਜਿਨ੍ਹਾਂ ਨੇ ਆਪਣੇ ਸੁਪਨਿਆਂ ਦੇ ਕਰੀਅਰ ਤੱਕ ਪਹੁੰਚ ਕੀਤੀ ਹੈ।
ਇੱਕ ਸ਼੍ਰੀਲੰਕਨ ਰੈਸਟੋਰੈਂਟ ਦੇ ਮਾਲਕ ਸ਼ੌਨ ਕ੍ਰਿਸਟੀ ਡੇਵਿਡ ਦਾ ਕਹਿਣਾ ਹੈ ਕਿ ਰੈਡੀ, ਅਰਾਈਵ, ਵਰਕ, ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਪ੍ਰੇਰਿਤ ਕਰਨਾ ਅਤੇ ਜੋੜਨਾ ਹੈ।
ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ਼ ਐਜੂਕੇਸ਼ਨ ਤੋਂ ਐਲਨ ਲਿੰਟਜੇਂਸ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਇਵੈਂਟ ਹੈ ਜੋ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ।
ਉਹ ਉਮੀਦ ਕਰਦੀ ਹੈ ਕਿ ਇਸ ਕਿਸਮ ਦੇ ਪ੍ਰੋਗਰਾਮ ਕਮਿਊਨਿਟੀ ਵਿੱਚ ਵਧੇਰੇ ਆਮ ਹੋ ਸਕਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।




