ਕੰਟੈਕਟ ਟ੍ਰੈਸਰ ਉਸ ਸਮੇਂ ਤੁਹਾਡੇ ਨਾਲ਼ ਸੰਪਰਕ ਕਰਦੇ ਹਣ ਜਦੋਂ ਕਿਸੇ ਕੋਵਿਡ-19 ਪੋਜ਼ਿਟੀਵੇ ਵਿਅਕਤੀ ਦੇ ਤੁਹਾਡੇ ਨਾਲ਼ ਸੰਪਰਕ ਵਜੋਂ ਪਛਾਣ ਕੀਤੀ ਜਾਂਦੀ ਹੈ।
ਕੰਟੈਕਟ ਟਰੇਸਰ ਦਾ ਕੋਵਿਡ -19 ਫ਼ੇਲਾਵ ਰੋਕਣ ਵਿੱਚ ਇਕ ਅਹਿਮ ਯੋਗਦਾਨ ਹੈ ਅਤੇ ਖ਼ਾਸ ਕਰਕੇ ਉਸ ਵੇਲ਼ੇ ਜਦੋਂ ਕਿ ਨਿਊ ਸਾਊਥ ਵੇਲਸ ਵਿੱਚ ਐਵਲਨ ਕਲੱਸਟਰ ਤੇਜ਼ੀ ਨਾਲ਼ ਵੱਧ ਰਿਹਾ ਹੈ। ਇਸ ਕਲੱਸਟਰ ਦੀ ਰਫ਼ਤਾਰ ਵਿੱਚ ਵਾਧਾ ਹੋਣ ਨਾਲ਼ ਇਸ ਨੂੰ ਅਸਰਦਾਰ ਤਰੀਕੇ ਨਾਲ ਨਜਿੱਠਣ ਦੀ ਪਰਕ੍ਰਿਆ ਬਾਰੇ ਵੀ ਲੋਕਾਂ ਵਿੱਚ ਸੰਸਾ ਤੇਜ਼ੀ ਨਾਲ਼ ਵੱਧ ਰਹੀ ਹੈ।
ਖੁਸ਼ਬੂ ਰਾਣਾ ਨਿਊ ਸਾਊਥ ਵੇਲਜ਼ ਸਿਹਤ ਵਿਭਾਗ ਨਾਲ਼ ਕੰਟੈਕਟ ਟਰੇਸਰ ਵਜੋਂ ਮਾਰਚ 2020 ਤੋਂ ਕੰਮ ਕਰ ਰਹੇ ਹਨ ਅਤੇ ਇਸ ਬਾਰੇ ਵਾਸਤਵਿਕ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਦਾ ਕਰ ਰਹੇ ਹਣ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਕੋਵਿਡ-19 ਪੋਜ਼ਿਟਿਵ ਵਿਅਕਤੀਆਂ ਦੇ ਨਜ਼ਦੀਕੀ ਸੰਪਰਕਾਂ ਨੂੰ ਕਈ ਵਾਰ ਕਾਲ ਕੀਤਾ ਅਤੇ ਲੋੜ ਪੈਣ ਤੇ ਪੰਜਾਬੀ ਬੋਲੀ ਵਿੱਚ ਸਾਰੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ।

ਇਕਾਂਤਵਾਸ ਦੀ ਸਹੀ ਪ੍ਰਕਿਰਿਆ Source: ਨਿਊ ਸਾਊਥ ਵੇਲਸ ਸਿਹਤ ਵਿਭਾਗ
ਉਨ੍ਹਾਂ ਦਾ ਮਨਣਾ ਹੈ ਕਿ ਪੰਜਾਬੀ ਵਿੱਚ ਗੱਲਬਾਤ ਕਰਣ ਨਾਲ਼ ਕਈ ਵਿਅਕਤੀਆਂ ਨੂੰ ਇੱਕ ਸੁਖਾਵੇਂ ਅਤੇ ਖੁਸ਼ਗਵਾਰ ਮਹੌਲ ਵਿੱਚ ਸਰਲ ਤਰੀਕੇ ਨਾਲ਼ ਅਗਲੀ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ ਜਾ ਸੱਕਦੀ ਹੈ।
ਸ੍ਰੀਮਤੀ ਰਾਣਾ ਵਲੋਂ ਸੰਪਰਕ ਟਰੇਸਿੰਗ ਕਾਲਾਂ ਕਰਨ ਦੀ ਪ੍ਰਕਿਰਿਆ ਅਤੇ ਪ੍ਰਮਾਣਿਤ ਪ੍ਰਣਾਲੀਆਂ, ਕੋਵਿਡ ਟੈਸਟਿੰਗ, ਨਿਊ ਸਾਊਥ ਵੇਲਜ਼ ਸੇਹਤ ਵਿਭਾਗ ਵਲੋਂ ਲੋਕਾਂ ਦੇ ਨਿੱਜੀ ਡਾਟੇ ਦੀ ਸੰਭਾਲ ਅਤੇ ਹੋਰ ਅਹਿਮ ਪ੍ਰੋਟੋਕਾਲਾਂ ਬਾਰੇ ਐਸ ਬੀ ਐਸ ਪੰਜਾਬੀ ਨੂੰ ਦਿੱਤੀ ਅਹਿਮ ਜਾਣਕਾਰੀ ਉਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ