SKIP TO MAIN CONTENT

ਲੋਕਾਂ ਲਈ ਇੱਕ ਸਥਿਰ ਰਿਹਾਇਸ਼ ਦੀ ਭਾਲ ਕਰਨਾ ਮੁਸ਼ਕਿਲ ਕਿਓਂ ਹੁੰਦਾ ਜਾ ਰਿਹਾ ਹੈ?

HOUSING STOCK
Suburban housing in Melbourne Source: AAP / DAVID CROSLING/AAPIMAGE

ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਅਤੇ ਰਹਿਣ ਲਈ ਇੱਕ ਸਥਿਰ ਜਗ੍ਹਾ ਦੀ ਭਾਲ ਕਰ ਰਿਹਾ ਹਰ ਇਨਸਾਨ ਕਿਫਾਇਤੀ ਰਿਹਾਇਸ਼ ਤੱਕ ਪਹੁੰਚ ਕਰਨ ਲਈ ਜੂਝ ਰਿਹਾ ਹੈ। ਪਰ ਜਦੋਂ ਅਸੀਂ ਹਾਊਸਿੰਗ ਸਪਲਾਈ ਬਾਰੇ ਗੱਲ ਕਰਦੇ ਹਾਂ ਤਾਂ ਇਸਦਾ ਕੀ ਅਰਥ ਹੈ ਅਤੇ ਇਹ ਘਰਾਂ ਦੀਆਂ ਕੀਮਤਾਂ ਨੂੰ ਕਿਵੇਂ ਪ੍ਰਭਵਿਤ ਕਰਦੀ ਹੈ?

Published

By Deborah Groarke

Presented by Paras Nagpal

Source: SBS

Skip to podcast episode content

ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਅਤੇ ਰਹਿਣ ਲਈ ਇੱਕ ਸਥਿਰ ਜਗ੍ਹਾ ਦੀ ਭਾਲ ਕਰ ਰਿਹਾ ਹਰ ਇਨਸਾਨ ਕਿਫਾਇਤੀ ਰਿਹਾਇਸ਼ ਤੱਕ ਪਹੁੰਚ ਕਰਨ ਲਈ ਜੂਝ ਰਿਹਾ ਹੈ। ਪਰ ਜਦੋਂ ਅਸੀਂ ਹਾਊਸਿੰਗ ਸਪਲਾਈ ਬਾਰੇ ਗੱਲ ਕਰਦੇ ਹਾਂ ਤਾਂ ਇਸਦਾ ਕੀ ਅਰਥ ਹੈ ਅਤੇ ਇਹ ਘਰਾਂ ਦੀਆਂ ਕੀਮਤਾਂ ਨੂੰ ਕਿਵੇਂ ਪ੍ਰਭਵਿਤ ਕਰਦੀ ਹੈ?

ਐਂਗਲੀਕੇਅਰ ਆਸਟ੍ਰੇਲੀਆ ਸੰਸਥਾ ਇੱਕ ਦਹਾਕੇ ਤੋਂ ਕਿਰਾਏ ਦੀਆਂ ਕੀਮਤਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਰਾਏਦਾਰਾਂ ਲਈ ਕਿਰਾਏ ਦੀ ਰਿਹਾਇਸ਼ ਵਿੱਚ ਰਹਿਣਾ ਲਗਾਤਾਰ ਮਹਿੰਗਾ ਹੋ ਰਿਹਾ ਹੈ।

ਰੈੱਡਬ੍ਰਿਜ ਕੰਸਲਟਿੰਗ ਦੇ ਡਾਇਰੈਕਟਰ, ਕੋਸ ਸਮਰੋਸ, ਨੇ ਹਾਲ ਹੀ ਵਿੱਚ ਮੈਲਬੌਰਨ ਵਿੱਚ ਇੱਕ ਹਾਊਸਿੰਗ ਕਾਨਫਰੰਸ ਵਿੱਚ ਵਿਕਟੋਰੀਆ ਨਿਵਾਸੀਆਂ 'ਤੇ ਇੱਕ ਸਰਵੇਖਣ ਦੇ ਨਤੀਜੇ ਪੇਸ਼ ਕੀਤੇ ਹਨ।

ਪਰ ਆਸਟ੍ਰੇਲੀਅਨ ਹਾਊਸਿੰਗ ਐਂਡ ਅਰਬਨ ਰਿਸਰਚ ਇੰਸਟੀਚਿਊਟ ਦੇ ਸੀਈਓ ਮਾਈਕਲ ਫੋਦਰਿੰਗਮ ਦਾ ਕਹਿਣਾ ਹੈ ਕਿ ਹਾਊਸਿੰਗ ਮਾਰਕੀਟ ਬਾਰੇ ਸਰਲ ਸ਼ਬਦਾਂ ਵਿੱਚ ਗੱਲ ਨਹੀਂ ਕੀਤੀ ਜਾ ਸਕਦੀ।

ਹਾਲ ਹੀ ਦੇ ਸਮੇਂ ਵਿੱਚ ਜ਼ਿਆਦਾਤਰ ਜਨਤਕ ਬਹਿਸ ਘੱਟ ਆਮਦਨੀ ਵਾਲੇ ਆਸਟ੍ਰੇਲੀਆ ਵਾਸੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਿਫਾਇਤੀ ਰਿਹਾਇਸ਼ ਦੇ ਆਲੇ-ਦੁਆਲੇ ਰਹੀ ਹੈ।

ਹਰ ਰਾਜ ਅਤੇ ਪ੍ਰਦੇਸ਼ ਵਿੱਚ ਜਨਤਕ ਰਿਹਾਇਸ਼ ਲਈ ਵੱਡਿਆਂ ਉਡੀਕ ਸੂਚੀਆਂ ਹਨ, ਅਤੇ ਵਕੀਲਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਸ ਮੰਗ ਨੂੰ ਹੱਲ ਕਰਨ ਲਈ ਉਹ ਸਭ ਕੁਝ ਕਰਨ ਦੀ ਜ਼ਰੂਰਤ ਹੈ।

Latest podcast episodes

Follow SBS Punjabi

Download our apps

Watch on SBS

Punjabi News

Stream now