'ਦਿੱਲੀ ਦਾ ਜ਼ੁਲਮ ਤੇ ਬੇਇਨਸਾਫੀ': ਇਸ ਐਡੀਲੇਡ ਵਾਸੀ ਲਈ ਅੱਜ ਵੀ ਅੱਲ੍ਹੇ ਹਨ 1984 ਦੇ ਜ਼ਖ਼ਮ

Gurnam singh bobby

Source: Supplied

ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ ਸਨ। ਐਡੀਲੇਡ ਦੇ ਵਸਨੀਕ ਗੁਰਨਾਮ ਸਿੰਘ ਉਹਨੀਂ ਦਿਨੀਂ ਆਪਣੇ ਪਰਿਵਾਰ ਨਾਲ਼ ਦਿੱਲੀ ਵਿੱਚ ਰਹਿੰਦੇ ਸਨ। ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵੰਬਰ '84 ਦਾ ਸਿੱਖ ਕਤਲੇਆਮ ਅਤੇ ਬੇਇਨਸਾਫ਼ੀ ਭੁਲਾਉਣੀ ਉਹਨਾਂ ਲਈ ਬਹੁਤ ਔਖੀ ਹੈ।


ਐਡੀਲੇਡ ਦੇ ਰਹਿਣ ਵਾਲ਼ੇ ਗੁਰਨਾਮ ਸਿੰਘ 'ਬੌਬੀ' ਲਈ ਨਵੰਬਰ ਮਹੀਨੇ ਦੇ ਪਹਿਲੇ ਦਿਨ ਬੜੇ 'ਅਕਹਿ 'ਤੇ ਅਸਹਿ' ਹੁੰਦੇ ਹਨ।  

ਉਸ ਵੇਲ਼ੇ ਉਹ 15 ਸਾਲ ਦੇ ਸਨ ਅਤੇ ਆਪਣੇ ਪਰਿਵਾਰ ਨਾਲ਼ ਦਿੱਲੀ ਵਿੱਚ ਰਹਿੰਦੇ ਸਨ।

ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਹਨਾਂ ਅੱਖੀਂ ਡਿੱਠਾ ਦਰਦਨਾਕ ਹਾਲ਼ ਸਾਡੇ ਸੁਨਣ ਵਾਲਿਆਂ ਨਾਲ਼ ਸਾਂਝਾ ਕੀਤਾ ਹੈ। 

ਉਹਨਾਂ ਦੱਸਿਆ - "ਸਾਡੇ ਘਰ ਤੋਂ ਗ੍ਰੇਟਰ ਕੈਲਾਸ਼ ਦੇ ਗੁਰਦਵਾਰਾ ਸਾਹਿਬ ਨੂੰ ਲੱਗੀ ਅੱਗ ਦਿਖਾਈ ਦੇ ਰਹੀ ਸੀ। ਭੀੜ ਦੀ ਹਾਲਾ-ਲਾਲਾ ਸੁਣਾਈ ਦੇ ਰਹੀ ਸੀ ਅਤੇ ਸਾਡਾ ਪਰਿਵਾਰ ਬੁਰੀ ਤਰਾਂਹ ਸਹਿਮਿਆ ਹੋਇਆ ਸੀ।"
ਮੇਰੇ ਲਈ ਜਿਓਂਦੇ ਜੀ ਇਹ ਵਾਕਿਆ ਭੁੱਲਣਾ ਬਹੁਤ ਔਖਾ ਹੈ, ਇਹਨੀਂ ਦਿਨੀਂ ਮਨ ਦੀ ਵੇਦਨਾ ਬੜੀ ਅਕਹਿ 'ਤੇ ਅਸਹਿ ਹੁੰਦੀ ਹੈ।
ਉਹਨਾਂ ਦੱਸਿਆ ਕਿ ਜਿਸ ਇਲਾਕੇ ਵਿੱਚ ਉਹ ਰਹਿੰਦੇ ਸਨ ਓਥੇ ਭਾਵੇਂ ਘੱਟ ਨੁਕਸਾਨ ਹੋਇਆ ਪਰ ਸਾਰੇ ਸਿੱਖ ਭਾਈਚਾਰੇ ਲਈ ਜਾਨ-ਮਾਲ ਦਾ ਨੁਕਸਾਨ, ਉਹਨਾਂ ਲਈ ਨਾ-ਭੁੱਲਣਯੋਗ ਹੈ।

"ਕਈ ਦਿਨ ਬਾਅਦ ਵੀ ਬਲ਼ੇ ਹੋਏ ਟਾਇਰ ਦੀ ਸਵਾਹ ਦੇਖ ਕੇ ਲੱਗਣਾ ਕਿ ਇਹਦੇ ਚ' ਸਾਡੇ ਕਿਸੇ ਸਿੱਖ ਭਰਾ ਦੀ ਜਾਨ ਗਈ ਹੋਣੀ - ਜਿਓਂਦੇ ਜੀ ਇਹ ਵਾਕਿਆ ਭੁੱਲਣਾ ਬਹੁਤ ਔਖਾ, ਨਵੰਬਰ ਦੇ ਇਹਨੀਂ ਦਿਨੀਂ ਮਨ ਦੀ ਵੇਦਨਾ ਬੜੀ ਅਕਹਿ 'ਤੇ ਅਸਹਿ ਹੁੰਦੀ ਹੈ।" 
1984 Sikh Massacre
ਨਵੰਬਰ 1984 ਵਿੱਚ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਦੇ ਦੁਖਾਂਤ ਨੂੰ 35 ਸਾਲ ਹੋ ਚੁੱਕੇ ਨੇ। Source: Supplied
ਉਹਨਾਂ ਆਪਨੀ ਸੋਚ ਦੇ ਅੱਥਰੂ ਸ਼ਬਦਾਂ ਵਿੱਚ ਵੀ ਪਿਰੋਏ ਹਨ –

“ਚੁਰਾਸੀ ਨੇ ਇਸ ਸਾਲ ਵੀ ਦਸਤਕ ਦਿੱਤੀ ਏ,
ਜਾਲਮ, ਤੂੰ ਸਾਡੇ ਨਾਲ ਨ’ ਚੰਗੀ ਕੀਤੀ ਏ।

ਵਕਤ ਨਾਲ ਭੁੱਲ ਜੁ, ਤੂੰ ਕਹਿ ਕੇ ਪੱਲਾ ਝਾੜ ਗਿਓਂ,
ਏਸ ਦਿਲ ‘ਤੇ ਝਾਤੀ ਮਾਰ ਕੀ ਏਸ ‘ਤੇ ਬੀਤੀ ਏ।"

ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ....

Listen to SBS Punjabi Monday to Friday at 9 pm. Follow us on Facebook and Twitter.  

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand