ਪਿਛਲੇ ਮਹੀਨੇ ਯਾਨਿ ਕਿ ਸਤੰਬਰ ਵਿੱਚ ਘੋਸ਼ਤ ਕੀਤੇ ਗਏ ‘ਏਜਡ ਕੇਅਰ ਰਾਇਲ ਕਮਿਸ਼ਨ’ ਕੋਲੋਂ ਪ੍ਰਵਾਸੀ ਸੰਸਥਾਵਾਂ ਨੇ ਹੁਣ ਇਹ ਮੰਗ ਵੀ ਕੀਤੀ ਹੈ ਕਿ, ਉਹ ਢੁਕਵੀਆਂ ਸਭਿਆਚਾਰਕ ਸੇਵਾਵਾਂ ਨੂੰ ਲਾਗੂ ਕਰਨਾ ਵੀ ਯਕੀਨੀ ਬਣਾਵੇ।
ਐਸ ਬੀ ਐਸ ਦੀ ਟੀਮ ਨੂੰ ਸਿਡਨੀ ਵਿਚਲੇ ਮੁਸਲਿਮ ਭਾਈਚਾਰੇ ਦਾ ਬਜ਼ੁਰਗਾਂ ਦਾ ਇੱਕ ਗਰੁੱਪ ਤਾਜ਼ੀ ਹਵਾ ਦਾ ਅਨੰਦ ਮਾਨਣ ਦੇ ਨਾਲ ਨਾਲ ਕਈ ਪ੍ਰਕਾਰ ਦੀਆਂ ਤੇਜ਼ ਕਸਰਤਾਂ ਕਰਦਾ ਨਜ਼ਰ ਆਇਆ। ਇਸ ਗਰੁੱਪ ਦੇ ਬਹੁਤ ਸਾਰੇ ਲੋਕ ਜਿਆਦਾਤਰ ਘਰਾਂ ਵਿੱਚ ਹੀ ਰਹਿੰਦੇ ਹਨ, ਪਰ ਕਈ ਹੋਰਨਾਂ ਵਾਸਤੇ ਇਹ ਏਜਡ ਕੇਅਰ ਸੇਵਾਵਾਂ, ਜਿੱਥੇ ਉਹ ਰਹਿੰਦੇ ਹਨ ਤੋਂ ਬਾਹਰ ਨਿਕਲਣ ਦਾ ਵਧੀਆ ਮੌਕਾ ਹੁੰਦਾ ਹੈ। ਅਤੇ ਇਹਨਾਂ ਵਿੱਚੋਂ ਹੀ ਬਹੁਤ ਸਾਰੇ ਇਹ ਨਹੀਂ ਚਾਹੁੰਦੇ ਕਿ ਉਹ ਦਿਨ ਛਿਪਣ ਦੇ ਨਾਲ ਆਪਣੇ ਏਜਡ ਕੇਅਰ ਸੈਂਟਰ ਵਿੱਚ ਦੁਬਾਰਾ ਵਾਪਸ ਜਾਣ। ਇੱਕ ਔਰਤ ਨੇ ਆਪਣੀ ਪਛਾਣ ਛੁਪਾਈ ਰਖਣ ਦੀ ਸ਼ਰਤ ਤੇ ਐਸ ਬੀ ਐਸ ਨੂੰ ਕਿਹਾ ਕਿ ਉਹ ਨਰਸਿੰਗ ਹੋਮ ਨਾਲੋਂ ਸੜਕਾਂ ਤੇ ਰਹਿਣਾ ਪਸੰਦ ਕਰੇਗੀ।
72 ਸਾਲਾਂ ਦੇ ਇਜੀਪਸ਼ਿਨ ਅਲੀ ਹਸਨ ਦਾ ਕਹਿਣਾ ਹੈ ਕਿ ਉਸ ਨੂੰ ਏਜਡ ਕੇਅਰ ਵਿੱਚ ਦਾਖਲ ਹੋਣ ਦੀ ਸੋਚ ਨਾਲ ਹੀ ਕੰਬਣੀ ਛਿੜ ਜਾਂਦੀ ਹੈ। ਹਾਲ ਵਿੱਚ ਹੀ ਜਾਰੀ ਹੋਈਆਂ ਕਈ ਦੁਰਵਿਹਾਰ ਅਤੇ ਅਣਗਹਿਲੀ ਵਾਲੀਆਂ ਕਹਾਣੀਆਂ ਨੇ ਉਸ ਦੇ ਪਹਿਲਾਂ ਤੋਂ ਹੀ ਡਰੇ ਹੋਏ ਮਨ ਵਿੱਚ ਹੋਰ ਵੀ ਸਹਿਮ ਭਰ ਦਿੱਤਾ ਹੈ।
ਦੁਰਵਿਹਾਰ ਅਤੇ ਅਣਗਹਿਲੀ ਪ੍ਰਤੀ ਮਿਲਣ ਵਾਲੀਆਂ ਬਹੁਤ ਸਾਰੀਆਂ ਰਿਪੋਰਟਾਂ ਤੋਂ ਬਾਅਦ ਸਰਕਾਰ ਨੇ ਪਿਛਲੇ ਮਹੀਨੇ ਯਾਨਿ ਕਿ ਸਤੰਬਰ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀਆਂ ਸੇਵਾਵਾਂ ਦੀ ਪੜਤਾਲ ਲਈ ਇੱਕ ਰਾਇਲ ਕਮਿਸ਼ਨ ਸਥਾਪਤ ਕਰਨ ਦੀ ਘੋਸ਼ਣਾ ਕਰ ਦਿੱਤੀ ਸੀ। ਪ੍ਰਵਾਸੀ ਸੰਸਥਾਵਾਂ ਨੇ ਮੰਗ ਕਰ ਦਿੱਤੀ ਹੈ ਕਿ ਇਸ ਪੜਤਾਲ ਵਿੱਚ ਸਭਿਆਚਾਰਕ ਸੇਵਾਵਾਂ ਨੂੰ ਪ੍ਰਦਾਨ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ‘ਦਾ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਲਸ’ ਯਾਨਿ ਕਿ ‘ਫੀਕਾ’ ਨੇ ਕਿਹਾ ਹੈ ਕਿ ਲੋੜੀਂਦੇ ਸਟਾਫ ਦੇ ਨਾਲ ਨਾਲ ਉਹਨਾਂ ਨੂੰ ਦੇਣ ਵਾਲੀ ਟਰੇਨਿੰਗ ਆਦਿ ਤੋਂ ਅਲਾਵਾ ਰਾਇਲ ਕਮਿਸ਼ਨ ਨੂੰ ਚਾਹੀਦਾ ਹੈ ਕਿ ਉਹ ਦਿੱਤੀਆਂ ਜਾ ਰਹੀਆਂ ਢੁਕਵੀਆਂ ਸਭਿਆਚਾਰਕ ਸੇਵਾਵਾਂ ਉਤੇ ਵੀ ਪੜਤਾਲ ਕਰੇ। ਇਸ ਸੰਸਥਾ ਦੀ ਚੀਫ ਐਗਜ਼ੈਕਟਿਵ ਐਮਾ ਕੈਮਪਬੈਲ ਕਹਿੰਦੀ ਹੈ ਕਿ ਉਹ, ਕਮਿਸ਼ਨ ਦੁਆਰਾ ਇਸ ਸਾਰੇ ਮਾਮਲੇ ਦੀਆਂ ਅਸਫਲਾਤਾਵਾਂ ਉੱਤੇ ਕੀਤੀ ਜਾਣ ਵਾਲੀ ਵਿਸਥਾਰਤ ਜਾਂਚ ਪ੍ਰਤੀ ਬਹੁਤ ਉਤਸੁਕ ਹੈ।
ਮਿਸ ਕੈਂਮਪਬੈਲ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਜਿੰਦਗੀ ਦੇ ਆਖਰੀ ਪੜਾਅ ਦੌਰਾਨ ਉਹਨਾਂ ਦੀਆਂ ਸਭਿਆਚਾਰਕ ਅਤੇ ਧਾਰਮਿਕ ਜਰੂਰਤਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।
ਐਸ ਬੀ ਐਸ ਵਲੋਂ ਆਸਟ੍ਰੇਲੀਆ ਦੀ ਇੱਕ ਪ੍ਰਮੁੱਖ ਏਜਡ ਕੇਅਰ ਸੰਸਥਾ ‘ਲੀਡਿੰਗ-ਏਜ ਸਰਵਿਸਿਸ’ ਨੂੰ ਪੁੱਛੇ ਗਏ ਸਵਾਲੇ ਦੇ ਜਵਾਬ ਵਿੱਚ ਇਸ ਦੇ ਮੁਖੀ ਸ਼ਾਅਨ ਰੂਨੀ ਨੇ ਇੱਕ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਸਭਿਆਚਾਰਕ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਹੋਣ ਵਾਲੇ ਖਰਚੇ ਸਰਕਾਰ ਜਾਂ ਏਜਡ ਕੇਅਰ ਦੇ ਵਿੱਚ ਰਹਿਣ ਵਾਲੇ ਆਪ ਹੀ ਭਰਨਗੇ।
ਪਿਛਲੇ ਸਾਲ ਦਸੰਬਰ ਵਿੱਚ ਫੈਡਰਲ ਸਰਕਾਰ ਨੇ ਇੱਕ ‘ਏਜਡ ਕੇਅਰ ਡਾਈਵਰਸਿਟੀ ਫਰੇਮਵਰਕ’ ਦੀ ਘੋਸ਼ਣਾ ਕੀਤੀ ਸੀ। ਪਰ ਏਜਡ ਕੇਅਰ ਮਨਿਸਟਰ ਕੈਨ ਵਿਆਤ ਨੇ ਸਭਿਆਚਾਰਕ ਸੇਵਾਵਾਂ ਪ੍ਰਦਾਨ ਕਰਨ ਬਾਰੇ ਪੁੱਛੇ ਗਏ ਸਵਾਲਾਂ ਦਾ ਕੋਈ ਵੀ ਸਿਧਾ ਜਵਾਬ ਦੇਣ ਤੋਂ ਇਨਕਾਰ ਕੀਤਾ ਹੈ। ਪਰ ਉਹ ਇਹ ਜਰੂਰ ਚਾਹੁੰਦੇ ਹਨ ਕਿ ਰਾਇਲ ਕਮਿਸ਼ਨ ਦਾ ਖੇਤਰ ਵਧ ਤੋਂ ਵਧ ਵਿਆਪਕ ਹੋਵੇ।
‘ਮੁਸਲਿਮ ਕੇਅਰ’ ਸਭਿਆਚਾਰਕ ਗਰੁੱਪ ਦੇ ਮੁਖੀ ਦਾ ਵੀ ਮੰਨਣਾ ਹੈ ਕਿ ਐਨੇ ਜਿਆਦਾ ਮਾਤਰਾ ਵਾਲੇ, ਸਾਰੇ ਸਭਿਆਚਾਰਕ ਭਾਈਚਾਰਿਆਂ ਨੂੰ ਉਹਨਾਂ ਦੀ ਢੁਕਵੀ ਸੇਵਾ ਪ੍ਰਦਾਨ ਕਰਨੀ ਕੋਈ ਸੋਖਾ ਕੰਮ ਨਹੀਂ ਹੋਵੇਗਾ। ਅਤੇ ਖਰਚਾ ਵੀ ਬਹੁਤ ਆ ਸਕਦਾ ਹੈ। ਇਸ ਦੇ ਬਦਲ ਵਜੋਂ ਐਹਮਦ ਮੋਕਾਚਾਰ ਕਹਿੰਦੇ ਹਨ ਕਿ ਉਹ ਸਿਡਨੀ ਵਿੱਚ ਇੱਕ ਨਸਲ ਤੇ ਅਧਾਰਤ, ਸਿਰਫ ਮੁਸਲਮਾਨਾਂ ਵਾਸਤੇ ਹੀ ਰਿਹਾਇਸ਼ੀ ਘਰ ਬਨਾਉਣ ਦੇ ਚਾਹਵਾਨ ਹਨ। ਉਹ ਚਾਹੁੰਦੇ ਹਨ ਕਿ ਇਸ ਤਰਾਂ ਨਾਲ ਉਹਨਾਂ ਲੋਕਾਂ ਦੀ ਵੀ ਮਦਦ ਹੋ ਸਕੇਗੀ ਜੋ ਕਿ ਡਿਮੈਨਸ਼ੀਆ ਕਾਰਨ ਆਪਣੀ ਮਾਂ-ਬੋਲੀ ਨਾਲ ਦੁਬਾਰਾ ਜੁੜ ਜਾਂਦੇ ਹਨ।
ਇਸ ਫੀਚਰ ਵਿੱਚ ਸਭ ਤੋਂ ਪਹਿਲਾਂ ਐਸ ਬੀ ਐਸ ਨਾਲ ਗਲ ਕਰਨ ਵਾਲੀ ਉਹੀ ਔਰਤ ਦਾ ਇੱਕ ਵਾਰ ਫੇਰ ਕਹਿੰਦੀ ਹੈ ਕਿ ਉਸ ਨੂੰ ਕਿਸੇ ਟਰਕਿਸ਼ ਮੂਲ ਦੀ ਸੰਸਥਾ ਵਿੱਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਆਪਣੇ ਸਭਿਆਚਾਰ ਨੂੰ ਹੋਰ ਵੀ ਜਿਆਦਾ ਚੰਗੀ ਤਰਾਂ ਨਾਲ ਮਾਣ ਸਕੇ।





