ਨਵੀਂ ਦਿੱਲੀ ਵਿਖੇ ਹੋਏ ਜੀ-20 ਸਿਖ਼ਰ ਸੰਮੇਲਨ ਵਿੱਚ ਕਿਹੜੇ ਮੁੱਦੇ ਰਹੇ ਅਹਿਮ?

INDIA G20 SUMMIT

A handout photo made available by the Ministry of External Affairs (MEA) of India shows Indian Prime Minister Narendra Modi (R) welcoming Australian Prime Minister Anthony Albanese for the G20 Summit at Bharat Mandapam at ITPO Convention Centre Pragati Maidan in New Delhi, India, 09 September 2023. Credit: INDIAN MINISTRY OF EXTERNAL AFFAIRS / HANDOUT/EPA

ਜੀ-20 ਨੇ ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਲੈਕੇ ਹੁਣ ਤੱਕ ਦਾ ਆਪਣਾ ਸਭ ਤੋਂ ਸਖ਼ਤ ਬਿਆਨ ਜਾਰੀ ਕੀਤਾ ਹੈ, ਖੇਤਰੀ ਲਾਭ ਲਈ ਤਾਕਤ ਦੀ ਵਰਤੋਂ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਨਾਲ ਮੀਟਿੰਗ ਦੇ ਜ਼ਿਆਦਾਤਰ ਹਿੱਸੇ ਵਿੱਚ ਆਰਥਿਕ ਵਿਕਾਸ ਅਤੇ ਜਲਵਾਯੂ ਪਰਿਵਰਤਨ ਏਜੰਡੇ ਪ੍ਰਮੁੱਖਤਾ ਨਾਲ ਹਾਵੀ ਰਹੇ। ਹੋਰ ਵੇਰਵੇ ਇੱਥੇ ਜਾਣੋ...


ਨਵੀਂ ਦਿੱਲੀ ਵਿੱਚ ਸਮਾਪਤ ਹੋਇਆ ਜੀ-20 (G20) ਸਿਖਰ ਸੰਮੇਲਨ, ਸ਼ਾਮਲ ਹੋਏ ਨੇਤਾਵਾਂ ਲਈ, ਦੁਨੀਆ ਦੇ ਮੁੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਮਹੱਤਵਪੂਰਨ ਰਿਹਾ।

ਜੀ-20 ਬਿਆਨ ਖੇਤਰੀ ਲਾਭ ਲਈ ਤਾਕਤ ਦੀ ਵਰਤੋਂ ਦੀ ਨਿੰਦਾ ਕਰਦਾ ਹੈ। ਰੂਸ ਨੇ ਬਿਆਨ ਦਾ ਸਵਾਗਤ ਕਰਦੇ ਹੋਏ ਇਸਨੂੰ "ਸੰਤੁਲਿਤ" ਕਿਹਾ, ਜਦੋਂ ਕਿ ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਰੂਸ ਦੇ ਹਮਲੇ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਨਾ ਕਰਨ ਲਈ ਬਿਆਨ ਦੀ ਆਲੋਚਨਾ ਕੀਤੀ।

ਆਰਥਿਕਤਾ ਨੂੰ ਵਧਾਉਣ ਲਈ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਨ ਦੇ ਚਾਹਵਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਬਾਰੇ ਸੰਦੇਸ਼ ਦੇਣ ਲਈ ਇੱਕ ਬੰਦ ਦਰਵਾਜ਼ਾ ਮੀਟਿੰਗ ਦੀ ਵਰਤੋਂ ਕੀਤੀ 'ਤੇ ਇਹ ਵਾਅਦਾ ਕੀਤਾ ਹੈ ਕਿ ਆਸਟਰੇਲੀਆ ਅੱਗੇ ਵਧੇਗਾ ਅਤੇ ਵਪਾਰ ਅਤੇ ਨਵਿਆਉਣਯੋਗ ਊਰਜਾ ਦੇ ਵਿਕਾਸ ਵਿੱਚ ਆਪਣੀ ਭੂਮਿਕਾ ਨਿਭਾਏਗਾ।

ਇਸ ਮੁਤੱਲਕ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ ਇਹ ਇੱਕ ਐਸਾ ਸੰਦੇਸ਼ ਹੈ ਜਿਸ ਨੂੰ ਅੰਤਰਰਾਸ਼ਟਰੀ ਭਾਈਚਾਰਾ ਨਜ਼ਰਅੰਦਾਜ਼ ਨਹੀਂ ਕਰ ਸਕਦਾ।

ਉਨ੍ਹਾਂ ਕਿਹਾ ਕਿ G20 ਸਮੂਹਿਕ ਤੌਰ 'ਤੇ 80 ਪ੍ਰਤੀਸ਼ਤ ਗਲੋਬਲ ਨਿਕਾਸ ਲਈ ਜ਼ਿੰਮੇਵਾਰ ਹੈ, ਅਤੇ ਦੁਨੀਆ ਨੂੰ ਇਹ ਸਮਝਣਾ ਹੋਵੇਗਾ ਕਿ ਜਲਵਾਯੂ ਸੰਕਟ ਕਿੰਨਾ ਗੰਭੀਰ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ, ਮਨਪ੍ਰੀਤ ਵੋਹਰਾ ਨੇ ਇਸ ਜੀ-20 ਸੰਮੇਲਨ ਤੋਂ ਕੁੱਝ ਕੁ ਦਿਨ ਪਹਿਲਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਭਾਈਚਾਰੇ ਦੇ ਮੁੱਖ ਮੁੱਦਿਆਂ 'ਤੇ ਚਰਚਾ ਕਰਦਿਆਂ ਮਾਪਿਆਂ ਦੇ ਵੀਜ਼ਾ ਪ੍ਰੋਸੈਸਿੰਗ ਵਿਚ ਦੇਰੀ, ਕੁਝ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੁਆਰਾ ਭਾਰਤੀ ਵਿਦਿਆਰਥੀਆਂ ਦੇ ਦਾਖਲੇ 'ਤੇ ਪਾਬੰਦੀ ਵਰਗੇ ਮੁੱਦਿਆਂ ਨੂੰ ਵੀ ਸੰਬੋਧਿਤ ਕੀਤਾ ਸੀ।

ਹੋਰ ਵਰਵੇਆਂ ਲਈ ਸੁਣੋ ਇਹ ਖਾਸ ਰਿਪੋਰਟ:


Share

Follow SBS Punjabi

Download our apps

Watch on SBS

Punjabi News

Watch now