ਮੈਡੀਬੈਂਕ ਅਚਨਚੇਤ ਹੁੰਦੇ ਡਾਕਟਰੀ ਖਰਚਿਆਂ ਨੂੰ ਕਵਰ ਕਰਨ ਦੇ ਕਾਰੋਬਾਰ ਵਿੱਚ ਹੈ, ਪਰ ਪ੍ਰਦਾਤਾ ਨੇ ਡੇਟਾ ਬਰੀਚ ਬਾਰੇ ਕਦੇ ਵੀ ਕਲਪਨਾ ਨਹੀਂ ਕੀਤੀ ਸੀ।
ਸਿਹਤ ਬੀਮਾਕਰਤਾ, ਜਿਸਦੀ ਸਾਈਬਰ-ਅਪਰਾਧ ਦੇ ਵਿਰੁੱਧ ਆਪਣੀ ਕੋਈ ਵੀ ਨੀਤੀ ਨਹੀਂ ਸੀ - ਨੇ ਬੁੱਧਵਾਰ 26 ਅਕਤੂਬਰ ਨੂੰ ਇੱਕ ਟੈਲੀਫੋਨ ਬ੍ਰੀਫਿੰਗ ਵਿੱਚ ਪੁਸ਼ਟੀ ਕੀਤੀ ਕਿ 12 ਅਕਤੂਬਰ ਦੇ ਡੇਟਾ ਬ੍ਰੀਚ ਦਾ ਪੂਰਵ-ਅਨੁਮਾਨ ਸੋਚ ਨਾਲੋਂ ਕਿਤੇ ਜ਼ਿਆਦਾ ਹੈ।
ਮੈਡੀਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਕੋਜ਼ਕਰ ਦਾ ਕਹਿਣਾ ਹੈ ਕਿ ਇਹ ਸਾਡੇ ਭਾਈਚਾਰੇ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਅਪਰਾਧ ਹੈ।
ਇਸ ਵਿੱਚ ਇਸ ਦੇ ਸਾਰੇ ਗਾਹਕਾਂ ਦਾ ਨਿੱਜੀ ਡੇਟਾ ਅਤੇ ਮੈਡੀਕਲ ਕਲੇਮਜ਼ ਦੇ ਡੇਟਾ ਦੀ ਇੱਕ ਮਹੱਤਵਪੂਰਨ ਮਾਤਰਾ ਸ਼ਾਮਲ ਹੈ ਜੋ ਕਿ ਡਾਕਟਰੀ ਪ੍ਰਕਿਰਿਆਵਾਂ ਅਤੇ ਜਾਂਚ ਨੂੰ ਦਰਸਾਉਂਦੀ ਹੈ।
ਮੈਡੀਬੈਂਕ ਦੇ ਮੁੱਖ ਬ੍ਰਾਂਡ ਦੇ ਨਾਲ-ਨਾਲ ਇਸਦਾ ਸਸਤਾ ਔਨਲਾਈਨ ਔਫਸ਼ੂਟ ਏ ਐਚ ਐਮ (A-H-M) ਅਤੇ ਸਾਰੇ ਪੁਰਾਣੇ ਅਤੇ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀ ਗਾਹਕ ਪ੍ਰਭਾਵਿਤ ਹੋਏ ਹਨ।
ਡੇਟਾ ਬ੍ਰੀਚ ਦੀਆਂ ਖ਼ਬਰਾਂ ਤੋਂ ਬਾਅਦ ਕੰਪਨੀ ਦੇ ਸ਼ੇਅਰ ਦੀ ਕੀਮਤ ਵਿੱਚ ਵੀ ਗਿਰਾਵਟ ਆ ਗਈ ਹੈ।
ਮੈਡੀਬੈਂਕ ਨੇ ਗਾਹਕ ਆਈ ਡੀ (ID) ਸੁਰੱਖਿਆ ਅਤੇ ਤਕਨੀਕੀ ਨਿਵੇਸ਼ਾਂ ਲਈ ਡਿਜ਼ਾਸਟਰ ਮੈਨੇਜਮੈਂਟ ਦੀ ਲਾਗਤ $35 ਮਿਲੀਅਨ ਤੱਕ ਰੱਖੀ ਹੈ, ਪਰ ਇਸ ਵਿੱਚ ਸੰਭਾਵੀ ਰੈਗੂਲੇਟਰੀ ਜਾਂ ਮੁਕੱਦਮੇ ਸੰਬੰਧੀ ਖਰਚੇ ਸ਼ਾਮਲ ਨਹੀਂ ਹਨ।
ਕੰਪਨੀ ਹੁਣ ਇਹ ਕਹਿਣ ਤੋਂ ਇਨਕਾਰ ਕਰ ਰਹੀ ਹੈ ਕਿ ਕੀ ਇਸ ਦੇ ਡੇਟਾ ਨੂੰ ਫਿਰੌਤੀ ਦੀ ਮੰਗ ਲਈ ਰੱਖਿਆ ਗਿਆ ਹੈ ਇਹ ਦੱਸਣ ਤੋਂ ਵੀ ਇਨਕਾਰ ਕਰ ਰਹੀ ਹੈ ਕਿ ਹੈਕਰਾਂ ਨੇ ਡੇਟਾ ਤੱਕ ਪਹੁੰਚ ਕਿਵੇਂ ਬਣਾਈ।
ਹੈਕਰ ਦੁਆਰਾ ਇੱਕ ਨਮੂਨਾ ਪ੍ਰਦਾਨ ਕਰਨ ਤੋਂ ਬਾਅਦ ਹੀ ਡੇਟਾ ਬ੍ਰੀਚ ਹੋਣ ਬਾਰੇ ਪਤਾ ਲੱਗਾ ਸੀ।
ਫੈਡਰਲ ਸਰਕਾਰ ਸੰਵੇਦਨਸ਼ੀਲ ਡੇਟਾ ਨੂੰ ਸਹੀ ਢੰਗ ਨਾਲ ਸੁਰੱਖਿਅਤ ਕਰਨ ਵਿੱਚ ਅਸਫਲ ਰਹਿਣ ਵਾਲੀਆਂ ਕੰਪਨੀਆਂ ਲਈ ਜ਼ੁਰਮਾਨੇ ਵਿੱਚ ਭਾਰੀ ਵਾਧਾ ਕਰਨ ਲਈ ਇਸ ਹਫ਼ਤੇ ਨਵੇਂ ਕਾਨੂੰਨ ਪੇਸ਼ ਕਰਨ ਲਈ ਤਿਆਰ ਹੈ।
ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਇੰਸਟੀਚਿਊਟ ਵਿੱਚ ਇੱਕ ਪ੍ਰੋਫੈਸਰ ਅਤੇ ਮੁੱਖ ਵਿਗਿਆਨੀ ਫੈਸਰ ਪ੍ਰੋਫੈਸਰ ਸੰਜੇ ਝਾਅ ਦਾ ਕਹਿਣਾ ਹੈ ਕਿ ਸਾਈਬਰ ਹਮਲਿਆਂ ਨੂੰ ਚੁਣੌਤੀ ਦੇਣ ਲਈ ਜਨਤਾ, ਉਦਯੋਗ ਅਤੇ ਸਰਕਾਰ ਦੁਆਰਾ ਸਾਂਝੇ ਯਤਨਾਂ ਦੀ ਲੋੜ ਹੈ।
ਮੈਡੀਬੈਂਕ ਨੇ ਗਾਹਕਾਂ ਲਈ ਜਨਵਰੀ ਦੇ ਅੱਧ ਤੱਕ ਪ੍ਰੀਮੀਅਮ ਦੇ ਵਾਧੇ 'ਤੇ ਰੋਕ ਲਗਾਉਣ ਦੀ ਪੇਸ਼ਕਸ਼ ਕੀਤੀ ਹੈ, ਅਤੇ ਪਾਲਿਸੀਧਾਰਕ ਵਾਧੇ ਲਈ ਆਪਣਾ ਪੂਰੇ ਸਾਲ ਦਾ ਟੀਚਾ ਵਾਪਸ ਲੈ ਲਿਆ ਹੈ ਜੋ ਕਿ ਤਿੰਨ-ਪੁਆਇੰਟ-ਦੋ ਪ੍ਰਤੀਸ਼ਤ ਸੀ, ਪਰ ਇਸ ਬ੍ਰੀਚ ਦੀ ਅਸਲ ਕੀਮਤ ਗਾਹਕ ਅਦਾ ਕਰ ਰਹੇ ਹਨ।