ਸਿਡਨੀ ਦੇ ਬਲੈਕਟਾਊਨ ਕਾਂਊਸਲ ਖੇਤਰ ਤੋਂ ਪੰਜਾਬੀ ਕਾਂਊਂਸਲਰ ਡਾ ਮੋਨਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸਥਾਨਕ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਚਾਨਣਾ ਪਾਇਆ।
ਸ਼੍ਰੀ ਸਿੰਘ ਨੇ ਕਿਹਾ, “ਬਲੈਕਟਾਊਨ ਕਾਂਊਂਸਲ ਵਲੋਂ ਹੜ੍ਹ ਪੀੜ੍ਹਤਾਂ ਨੂੰ ਤੁਰੰਤ ਮੱਦਦ ਪ੍ਰਦਾਨ ਕਰਨ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਕਾਂਊਂਸਲ ਨੇ ਹੜ੍ਹਾਂ ਨਾਲ ਝੰਬੇ ਹੋਏ ਇਲਾਕਿਆਂ ਵਿੱਚ ਫੌਰੀ ਮੱਦਦ ਪਹੁੰਚਾਉਣ ਲਈ ਆਰਜ਼ੀ ਮੱਦਦ ਘਰ ਕਾਇਮ ਕੀਤੇ ਹਨ”।
ਨਾਲ ਹੀ ਸ਼੍ਰੀ ਸਿੰਘ ਨੇ ਰਾਜ ਅਤੇ ਫੈਡਰਲ ਸਰਕਾਰਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਉਹਨਾਂ ਵਲੋਂ ਪ੍ਰਦਾਨ ਕੀਤੀ ਜਾਣ ਵਾਲੀ ਮਾਲੀ ਮੱਦਦ ਬਾਰੇ ਵੀ ਜਾਣਕਾਰੀ ਦਿੱਤੀ।

Blacktown council reaching out to the flood victims. Source: Moninder Singh
“ਹਾਲ ਵਿੱਚ ਹੀ ਫੈਡਰਲ ਸਰਕਾਰ ਨੇ ਹੜਾਂ ਤੋਂ ਪੀੜਤ ਭਾਈਚਾਰਿਆਂ ਲਈ ਮਾਲੀ ਮੱਦਦ ਦਾ ਐਲਾਨ ਵੀ ਕਰ ਦਿੱਤਾ ਹੈ ਜੋ ਕਿ ਆਨਲਾਈਨ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।