Key Points
- 'ਪ੍ਰੀਤ' ਅਤੇ 'ਮਿਲੀ' ਪਹਿਲੀ ਵਾਰ 2014 ਵਿੱਚ ਮਿਲੇ ਸਨ।
- ਮਿਲੀ ਦਾ ਜਨਮ ਚੀਨ ਅਤੇ ਪ੍ਰੀਤ ਦਾ ਜਨਮ ਭਾਰਤ 'ਚ ਹੋਇਆ ਹੈ।
- ਇਹ ਜੋੜੀ ਟਿਕ-ਟਾਕ 'ਤੇ ਵੀ ਕਾਫੀ ਪ੍ਰਸਿੱਧ ਹੈ।
ਐਸ ਬੀ ਐਸ ਪੰਜਾਬੀ 'ਤੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਹਾਣੀ 'ਪ੍ਰੀਤ' ਅਤੇ 'ਮਿਲੀ' ਦੀ, ਜੋ ਸਾਲ 2014 ਦੇ ਵਿੱਚ ਪਹਿਲੀ ਵਾਰ ਮੈਲਬਰਨ ਵਿੱਚ ਮਿਲੇ ਸਨ।
ਪ੍ਰੀਤ ਦੱਸਦੇ ਨੇ ਕਿ ਉਹਨਾਂ ਪਹਿਲੀ ਵਾਰ 'ਮਿਲੀ' ਨਾਲ ਸਾਲ 2014 ਦੇ ਵਿੱਚ ਗੱਲ ਕੀਤੀ ਸੀ ਅਤੇ ਉਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਸੀ।

'Millie' and 'Preet' enjoying holidays Credit: Supplied
ਪ੍ਰੀਤ ਦੱਸਦੇ ਹਨ ਕਿ ਫਿਰ ਇਸ ਤੋਂ ਬਾਅਦ ਉਹ ਇਕੱਠੇ ਚੀਨ ਵੀ ਗਏ ਅਤੇ ਉਥੋਂ ਦੇ ਰੀਤੀ-ਰਿਵਾਜਾਂ ਦੇ ਹਿਸਾਬ ਨਾਲ ਦੋਨਾਂ ਨੇ ਵਿਆਹ ਕਰਵਾਇਆ।

'Millie' and 'Preet' in tradition Chinese outfit Credit: Supplied

Credit: supplied
ਇਸ ਪੌਡਕਾਸਟ ਵਿੱਚ ਇਸ ਜੋੜੇ ਨੇ ਦੋਨਾਂ ਭਾਸ਼ਾਵਾਂ ਵਿੱਚ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਵੀ ਕੀਤਾ.. ਤਾਂ ਸੁਣੋ ਇਹ ਖਾਸ ਗੱਲਬਾਤ..
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।